ਸਮੋਸਾ ਪਾਰਟੀ ਦੇਣ ਤੋਂ ਇਨਕਾਰ ਕਰਨ 'ਤੇ ਹੈਵਾਨ ਬਣੇ ਦੋਸਤ, ਬੇਰਹਿਮੀ ਨਾਲ ਕਰ 'ਤਾ ਕਤਲ

Tuesday, Sep 24, 2024 - 06:41 PM (IST)

ਸਮੋਸਾ ਪਾਰਟੀ ਦੇਣ ਤੋਂ ਇਨਕਾਰ ਕਰਨ 'ਤੇ ਹੈਵਾਨ ਬਣੇ ਦੋਸਤ, ਬੇਰਹਿਮੀ ਨਾਲ ਕਰ 'ਤਾ ਕਤਲ

ਨੈਸ਼ਨਲ ਡੈਸਕ : ਦਿੱਲੀ ਦੇ ਸ਼ਕਰਪੁਰ ਥਾਣਾ ਖੇਤਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋਸਤਾਂ ਨੂੰ ਸਮੋਸਾ ਪਾਰਟੀ ਦੇਣ ਤੋਂ ਇਨਕਾਰ ਕਰਨ 'ਤੇ ਇਕ ਨੌਜਵਾਨ ਦਾ ਉਸ ਦੇ ਦੋਸਤਾਂ ਵਲੋਂ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਉਕਤ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮੁੱਢਲੀ ਜਾਂਚ ਵਿੱਚ ਪੁਲਸ ਨੂੰ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਨਾਬਾਲਗ ਹਨ।

ਇਹ ਵੀ ਪੜ੍ਹੋ ਵੱਡਾ ਫ਼ੈਸਲਾ: ਜੇਲ੍ਹਾਂ ਦੇ ਕੈਦੀ ਹੁਣ ਵੇਚਣਗੇ ਪੈਟਰੋਲ-ਡੀਜ਼ਲ

ਦਰਅਸਲ ਨੌਵੀਂ ਜਮਾਤ ਵਿੱਚ ਪੜ੍ਹਦੇ ਸਚਿਨ (16) ਨੇ ਇੱਕ ਨਵਾਂ ਮੋਬਾਈਲ ਖਰੀਦਿਆ ਸੀ। ਮੋਬਾਈਲ ਖਰੀਦਣ ਦੀ ਪਾਰਟੀ ਕਰਨ ਦੀ ਜ਼ਿਦ ਕਰਦੇ ਹੋਏ ਉਸ ਦੇ ਤਿੰਨ ਦੋਸਤਾਂ ਨੇ ਉਸ ਨੂੰ ਸਮੋਸੇ ਖੁਆਉਣ ਲਈ ਕਿਹਾ, ਪਰ ਸਚਿਨ ਨੇ ਆਪਣੇ ਦੋਸਤਾਂ ਨੂੰ ਸਮੋਸੇ ਪਾਰਟੀ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਗੱਲ ਉਸ ਦੇ ਦੋਸਤਾਂ ਨੂੰ ਪਸੰਦ ਨਹੀਂ ਆਈ ਅਤੇ ਉਹਨਾਂ ਨੇ ਗੁੱਸੇ 'ਚ ਸਚਿਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸ਼ਕਰਪੁਰ ਪੁਲਸ ਨੇ ਬੀਐੱਨਐੱਸ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਪੁਲਸ ਦੇ ਮੁਤਾਬਕ ਸਚਿਨ ਆਪਣੇ ਪਰਿਵਾਰ ਨਾਲ ਸ਼ਕਰਪੁਰ ਇਲਾਕੇ 'ਚ ਰਹਿੰਦਾ ਸੀ। ਉਹ ਸਰਕਾਰੀ ਸਕੂਲ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਸੀ।

ਇਹ ਵੀ ਪੜ੍ਹੋ GirlFriend ਨੂੰ ਖ਼ੁਸ਼ ਕਰਨ ਲਈ ਨੌਜਵਾਨ ਬਣਿਆ ਨਕਲੀ ਪੁਲਸ ਵਾਲਾ, ਫਿਰ ਜੋ ਹੋਇਆ...

ਉਹ ਆਪਣੇ ਇੱਕ ਦੋਸਤ ਨਾਲ ਨਵਾਂ ਮੋਬਾਈਲ ਖਰੀਦ ਕੇ ਵਾਪਸ ਆ ਰਿਹਾ ਸੀ ਤਾਂ ਰਾਮਜੀ ਨੇ ਆਪਣੇ ਤਿੰਨ ਦੋਸਤਾਂ ਨੂੰ ਸਮੋਸੇ ਦੀ ਦੁਕਾਨ ਕੋਲ ਖੜ੍ਹੇ ਦੇਖਿਆ। ਦੋਸਤਾਂ ਨੇ ਸਚਿਨ ਨੂੰ ਨਵਾਂ ਮੋਬਾਈਲ ਖਰੀਦਣ ਦੀ ਖ਼ੁਸ਼ੀ ਵਿਚ ਸਮੋਸਾ ਪਾਰਟੀ ਦੇਣ ਲਈ ਕਿਹਾ ਪਰ ਸਚਿਨ ਨੇ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ 'ਚ ਆ ਕੇ ਉਸ ਦੇ ਦੋਸਤਾਂ ਨੇ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਸਚਿਨ ਆਪਣੀ ਜਾਨ ਬਚਾਉਣ ਲਈ ਉਥੋਂ ਭੱਜ ਗਿਆ ਪਰ ਉਸ ਦੇ ਦੋਸਤਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਚਾਕੂ ਨਾਲ ਉਸ ਦਾ ਕਤਲ ਕਰ ਦਿੱਤਾ। ਉਹ ਸਾਰੇ ਸਚਿਨ ਨੂੰ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਉੱਥੋਂ ਭੱਜ ਗਏ। ਕਿਸੇ ਨੇ ਜ਼ਖਮੀ ਸਚਿਨ ਨੂੰ ਆਟੋ 'ਚ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ ਬਿਜਲੀ ਦਾ ਜ਼ਿਆਦਾ ਬਿੱਲ ਆਉਣ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News