18 ਸਾਲਾਂ ਤੋਂ ਫਰਾਰ ਸੀ ਕਤਲ ਦਾ ਦੋਸ਼ੀ, UAE ਤੋਂ ਲਿਆਂਦਾ ਗਿਆ ਭਾਰਤ

Friday, Nov 27, 2026 - 10:43 AM (IST)

18 ਸਾਲਾਂ ਤੋਂ ਫਰਾਰ ਸੀ ਕਤਲ ਦਾ ਦੋਸ਼ੀ, UAE ਤੋਂ ਲਿਆਂਦਾ ਗਿਆ ਭਾਰਤ

ਨਵੀਂ ਦਿੱਲੀ (ਏਜੰਸੀ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਕੇਰਲ ਪੁਲਸ ਵੱਲੋਂ ਦਰਜ ਕਤਲ ਦੇ ਇਕ ਮਾਮਲੇ ’ਚ ਲੋੜੀਂਦੇ ਸੁਜੀਤ ਕੁਮਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਹਵਾਲਗੀ ਕਰਵਾ ਕੇ ਭਾਰਤ ਲਿਆਉਣ ’ਚ ਕਾਮਯਾਬ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਫਰਾਰ ਕੁਮਾਰ ਨੂੰ ਸੀ.ਬੀ.ਆਈ., ਵਿਦੇਸ਼ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਕੇਰਲ ਪੁਲਸ ਦੇ ਤਾਲਮੇਲ ਵਾਲੇ ਯਤਨਾਂ ਕਾਰਨ ਯੂ.ਏ.ਈ. ਤੋਂ ਭਾਰਤ ਲਿਆਂਦਾ ਗਿਆ।

ਸੀ.ਬੀ.ਆਈ. ਮੁਤਾਬਕ ਮਾਮਲਾ ਅਕਤੂਬਰ, 2008 ਦੀ ਇਕ ਘਟਨਾ ਨਾਲ ਜੁੜਿਆ ਹੋਇਆ ਹੈ, ਜਦੋਂ ਘਾਤਕ ਹਥਿਆਰਾਂ ਨਾਲ ਲੈੱਸ ਕੁਮਾਰ ਅਤੇ ਹੋਰ ਮੁਲਜ਼ਮਾਂ ਨੇ ਰੰਜਿਸ਼ ਕਾਰਨ ਪੀੜਤ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਸੀ.ਬੀ.ਆਈ. ਅਨੁਸਾਰ ਹਮਲਾਵਰਾਂ ਨੇ ਸੜਕ ਕੰਢੇ ਸ਼ਿਕਾਇਤਕਰਤਾ ਨਾਲ ਗੱਲ ਕਰ ਰਹੇ ਪੀੜਤ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਗਿਆ। ਸੀ.ਬੀ.ਆਈ. ਨੇ ਇਕ ਬਿਆਨ ’ਚ ਦੱਸਿਆ,‘‘ਮਾਮਲੇ ਦੇ ਸਬੰਧ ’ਚ ਸਮਰੱਥ ਅਦਾਲਤ ਸਾਹਮਣੇ ਪਹਿਲਾਂ ਹੀ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News