ਸਮਝੌਤਾ ਬਲਾਸਟ ਮਾਮਲੇ ਦੀ ਫਿਰ ਟਲੀ ਸੁਣਵਾਈ

03/14/2019 5:10:08 PM

ਪੰਚਕੂਲਾ- ਹਰਿਆਣਾ ਦੇ ਪੰਚਕੂਲਾ 'ਚ ਸਾਲ 2007 ਦੇ ਸਮਝੌਤਾ ਐਕਸਪ੍ਰੈੱਸ ਵਿਸਫੋਟ ਮਾਮਲੇ ਦੀ ਸੁਣਵਾਈ ਕਰ ਰਹੀ ਐੱਨ. ਆਈ. ਏ. ਅਦਾਲਤ ਨੇ ਆਪਣੀ ਸੁਣਵਾਈ 18 ਮਾਰਚ ਤੱਕ ਟਾਲ ਦਿੱਤੀ ਹੈ। ਸਥਾਨਕ ਵਕੀਲਾਂ ਵੱਲੋਂ ਜਾਰੀ ਹੜਤਾਲ ਦੇ ਚੱਲਦਿਆਂ ਇਹ ਸੁਣਵਾਈ ਟਾਲਣੀ ਪਈ। ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ) ਦੇ ਵਕੀਲ ਰਾਜਨ ਮਲਹੋਤਰਾ ਨੇ ਦੱਸਿਆ ਹੈ ਕਿ ਮੁੱਖ ਜੱਜ ਜਗਦੀਪ ਸਿੰਘ ਨੇ ਹੜਤਾਲ ਦੇ ਚੱਲਦਿਆਂ ਸੁਣਵਾਈ ਟਾਲਣੀ ਪਈ। ਉਨ੍ਹਾਂ ਨੇ ਦੱਸਿਆ ਕਿ ਹੜਤਾਲ ਕਰ ਰਹੇ ਵਕੀਲਾਂ ਨੇ ਸਾਨੂੰ ਅਦਾਲਤ 'ਚ ਜਾਣ ਨਹੀਂ ਦਿੱਤਾ, ਜਿਸ ਕਰਕੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਮਾਰਚ ਨੂੰ ਹੋਵੇਗੀ।

ਸਥਾਨਕ ਵਕੀਲ 12 ਮਾਰਚ ਤੋਂ ਅਨਿਸਚਿਤ ਹੜਤਾਲ ਕਰ ਰਹੇ ਹਨ। ਇਹ ਹੜਤਾਲ ਨਿਆਂਇਕ ਜੱਜ ਦੇ ਇਕ ਵਕੀਲ ਨਾਲ ਕਥਿਤ ਤੌਰ 'ਤੇ ਦੁਰਵਿਹਾਹ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਦੋਸ਼ੀ ਸਵਾਮੀ ਅਸੀਮਾਨੰਦ ਦੇ ਵਕੀਲ ਮੁਕੇਸ਼ ਗਰਗ ਨੇ ਇਕ ਪਾਕਿਸਤਾਨੀ ਔਰਤ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਮੰਗ ਕੀਤੀ। ਔਰਤ ਨੇ ਅਦਾਲਤ 'ਚ ਅਪੀਲ 'ਚ ਕਿਹਾ ਹੈ ਕਿ ਵਿਸਫੋਟ 'ਚ ਉਸ ਦੇ ਦੇਸ਼ ਦੇ ਗਵਾਹਾਂ ਨੂੰ ਨਹੀਂ ਬੁਲਾਇਆ ਗਿਆ ਹੈ। ਗਰਗ ਨੇ ਕਿਹਾ ਹੈ ਕਿ ਪਾਕਿਸਤਾਨੀ ਗਵਾਹਾਂ ਨੂੰ ਘੱਟ ਤੋਂ ਘੱਟ 6 ਵਾਰ ਬੁਲਾਇਆ ਗਿਆ ਹੈ ਪਰ ਉਨ੍ਹਾਂ ਤੋਂ ਕੋਈ ਵੀ ਜਵਾਬ ਨਹੀਂ ਮਿਲਿਆ। ਵਿਸਫੋਟ 'ਚ ਮਰਨ ਵਾਲੇ ਪਾਕਿਸਤਾਨ ਦੇ ਹਾਫਿਜਾਬਾਦ ਜ਼ਿਲੇ ਦੇ ਢਿੰਗਰਾਵਾਲੀ ਪਿੰਡ ਦੇ ਨਿਵਾਸੀ ਮੁਹੰਮਦ ਵਕੀਲ ਦੀ ਬੇਟੀ ਰਾਹਿਲਾ ਵਕੀਲ ਨੇ ਸੋਮਵਾਰ ਨੂੰ ਅਦਾਲਤ ਦਾ ਰੁਖ ਕੀਤਾ ਸੀ ਅਤੇ ਉਨ੍ਹਾਂ ਦੇ ਦੇਸ਼ ਦੇ ਗਵਾਹਾਂ ਤੋਂ ਪੁੱਛ-ਗਿੱਛ ਕੀਤੇ ਜਾਣ ਦੀ ਮੰਗ ਕੀਤੀ। 

ਜ਼ਿਕਰਯੋਗ ਹੈ ਕਿ ਅਦਾਲਤ ਨੇ ਔਰਤ ਦੀ ਪਟੀਸ਼ਨ ਨੂੰ ਰਿਕਾਰਡ 'ਤੇ ਲੈਦੇ ਹੋਏ 11 ਮਾਰਚ ਨੂੰ ਮਾਮਲੇ 'ਚ ਅਗਲੀ ਸੁਣਵਾਈ ਵੀਰਵਾਰ ਨੂੰ ਤੈਅ ਕੀਤੀ ਸੀ ਅਤੇ ਐੱਨ. ਆਈ. ਏ ਨੂੰ ਉਸ ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਨੋਟਿਸ ਭੇਜਿਆ ਸੀ। ਸਮਝੌਤਾ ਐਕਸਪ੍ਰੈੱਸ 'ਚ ਵਿਸਫੋਟ 18 ਫਰਵਰੀ 2007 ਨੂੰ ਹਰਿਆਣਾ ਦੇ ਪਾਨੀਪਤ ਕੋਲ ਹੋਇਆ ਸੀ।


Iqbalkaur

Content Editor

Related News