ਐਮਰਜੈਂਸੀ 43ਵੀਂ ਬਰਸੀ : ਭਾਜਪਾ ਨੇਤਾ ਪਾਤਰਾ-ਓਵੈਸੀ ''ਚ ਜ਼ੁਬਾਨੀ ਜੰਗ
Tuesday, Jun 26, 2018 - 05:06 PM (IST)

ਹੈਦਰਾਬਾਦ— ਐਮਰਜੈਂਸੀ ਦੇ ਵਿਰੋਧ 'ਚ ਭਾਜਪਾ ਪੂਰੇ ਦੇਸ਼ 'ਚ 'ਕਾਲਾ ਦਿਵਸ' ਮਨਾ ਰਹੀ ਹੈ। ਪੀ.ਐੈੱਮ. ਨਰਿੰਦਰ ਮੋਦੀ ਤੋਂ ਲੈ ਕੇ ਪਾਰਟੀ ਦੇ ਹਰ ਨੇਤਾ ਕਾਂਗਰਸ ਨੂੰ ਖੂਬ ਬੁਰਾ-ਭਲਾ ਬੋਲ ਰਹੇ ਹਨ ਅਤੇ ਐਮਰਜੈਂਸੀ ਦੇ ਕਾਲੇ ਦਿਨਾਂ ਨੂੰ ਯਾਦ ਕਰ ਰਹੇ ਹਨ। ਦੂਜੇ ਪਾਸੇ 'AIMIM' ਚੀਫ ਅਸਦੁਦੀਨ ਓਵੈਸੀ ਅਤੇ ਭਾਜਪਾ ਨੇਤਾ ਸੰਬਿਤ ਪਾਤਰਾ 'ਚ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਪਾਤਰਾ ਨੇ ਓਵੈਸੀ ਨੂੰ 'ਜਿਨ੍ਹਾ' ਅਤੇ ਓਵੈਸੀ ਨੇ ਪਾਤਰਾ ਨੂੰ 'ਬੱਚਾ' ਤੱਕ ਕਹਿ ਦਿੱਤਾ ਹੈ।
ਓਵੈਸੀ ਨੇ ਐਮਰਜੈਂਸੀ ਸਮੇਤ ਕਈ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਧਰਤੀ ਹਿਲਾ ਦੇਣ ਵਾਲੀ ਘਟਨਾ ਕਹਿ ਦਿੱਤਾ। ਉਨ੍ਹਾਂ ਨੇ ਕਿਹਾ, ''ਕਿਸੇ ਨੂੰ ਐਮਰਜੈਂਸੀ, ਮਹਾਤਮਾ ਗਾਂਧੀ ਦੀ ਹੱਤਿਆ, ਬਾਬਰੀ ਮਸਜਿਦ ਢਾਹੁਣ, 1984 ਦੇ ਸਿੱਖ ਦੰਗੇ ਅਤੇ ਗੁਜਰਾਤ 'ਚ 2002 'ਚ ਜੋ ਵੀ ਹੋਇਆ ਉਸ ਨੂੰ ਭੁਲਣਾ ਨਹੀਂ ਚਾਹੀਦਾ।''
Arre Sambit baccha hai, bacchon ke baare mein nahin bolte. Bacchon ke baap se muqabla hai hamara. Jab bade baat karte hain to bacchon ko tayein-tayein nahin karna chahiye: Asaduddin Owaisi, AIMIM on Sambit Patra calling him 'neo Jinnah' pic.twitter.com/rZGyVVmWBY
— ANI (@ANI) June 26, 2018
ਇਸ 'ਤੇ ਭਾਜਪਾ ਨੇਤਾ ਅਤੇ ਬੁਲਾਰੇ ਸੰਬੰਧਿਤ ਪਾਤਰਾ ਨੇ ਓਵੈਸੀ 'ਤੇ ਹੀ ਹਮਲਾ ਬੋਲਦੇ ਹੋਏ ਕਿਹਾ ਕਿ ਅੱਜ ਦੇ ਰਾਜਨੀਤਿਕ ਸੰਦਰਭ 'ਚ ਉਨ੍ਹਾਂ ਨੂੰ ਇਹ ਕਹਿਣ ਤੋਂ ਗੁਰੇਜ ਨਹੀਂ ਹੈ ਕਿ ਓਵੈਸੀ 'ਨਵੇਂ 'ਜਿਨ੍ਹਾ' ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੁਸਲਿਮਾਂ ਨੂੰ ਉਕਸਾ ਕੇ ਮੁੱਖਧਾਰਾ ਤੋਂ ਤੋੜਣ ਦੀ ਇਹ ਖਤਰਨਾਕ ਯੋਜਨਾ ਹੈ।
ਪਾਤਰਾ ਦੇ ਇਸ ਬਿਆਨ 'ਤੇ ਨਿਸ਼ਾਨਾ ਕੱਸਦੇ ਹੋਏ ਓਵੈਸੀ ਨੇ ਕਿਹਾ, ''ਸੰਬਿਤ ਤਾਂ ਬੱਚਾ ਹੈ। ਮੈਂ ਬੱਚਿਆ ਦੇ ਬਾਰੇ 'ਚ ਨਹੀਂ ਬੋਲਦਾ, ਬੱਚਿਆਂ ਦੇ ਬਾਪ ਨਾਲ ਮੁਕਾਬਲਾ ਹੈ ਸਾਡਾ। ਜਦੋਂ ਵੱਡੇ ਗੱਲ ਕਰਦੇ ਹੋਣ ਤਾਂ ਬੱਚਿਆਂ ਨੂੰ ਟਾਂਏ-ਟਾਂਏ ਨਹੀਂ ਕਰਨੀ ਚਾਹੀਦੀ।''
ਦੱਸਣਾ ਚਾਹੁੰਦੇ ਹਾਂ ਕਿ ਪੀ.ਐੈੱਮ. ਮੋਦੀ ਨੇ ਮੁੰਬਈ 'ਚ ਐਮਰਜੈਂਸੀ ਦੇ 43ਵੀਂ ਬਰਸੀ ਆਯੋਜਿਤ 'ਚ 'ਕਾਲਾ ਦਿਵਸ' ਦੇ ਇਕ ਪ੍ਰੋਗਰਾਮ 'ਚ ਕਾਂਗਰਸ 'ਤੇ ਖੂਬ ਹਮਲਾ ਕੀਤਾ ਸੀ।