ਛਠ ਪੂਜਾ ਦੌਰਾਨ ਡਿੱਗੀ ਮੰਦਰ ਦੀ ਕੰਧ, ਰੈਸਕਿਊ ਆਪਰੇਸ਼ਨ ਜਾਰੀ

Sunday, Nov 03, 2019 - 09:34 AM (IST)

ਛਠ ਪੂਜਾ ਦੌਰਾਨ ਡਿੱਗੀ ਮੰਦਰ ਦੀ ਕੰਧ, ਰੈਸਕਿਊ ਆਪਰੇਸ਼ਨ ਜਾਰੀ

ਸਮਸਤੀਪੁਰ—ਬਿਹਾਰ 'ਚ ਛੱਠ ਪੂਜਾ ਦੌਰਾਨ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਤਲਬ ਕੰਢੇ ਬਣੇ ਮੰਦਰ ਦੀ ਦੀਵਾਰ ਅਚਾਨਕ ਡਿੱਗ ਪਈ। ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਸਮਸਤੀਪੁਰ ਜ਼ਿਲੇ ਅਧੀਨ ਹਸਨਪੁਰ ਥਾਣਾ ਖੇਤਰ ਸਥਿਤ ਬੜਗਾਂਵ 'ਚ ਛੱਠ ਘਾਟ ਦੇ ਨੇੜੇ ਹੀ ਤਲਾਬ ਦੇ ਕੰਢੇ 'ਤੇ ਕਾਲੀ ਮੰਦਰ ਦੀ ਦੀਵਾਰ ਅਚਾਨਕ ਡਿੱਗ ਪਈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਮੌਜੂਦ ਪੁਲਸ ਉੱਥੇ ਪਹੁੰਚੀ। ਸਥਾਨਿਕ ਲੋਕਾਂ ਅਤੇ ਜੇ. ਸੀ. ਬੀ ਨਾਲ ਮਦਦ ਨਾਲ ਹਾਦਸੇ ਵਾਲੇ ਸਥਾਨ ਤੋਂ ਮਲਬਾ ਹਟਾਉਣ ਦੀ ਕੋਸ਼ਿਸ਼ ਜਾਰੀ ਹੈ।

PunjabKesari


author

Iqbalkaur

Content Editor

Related News