IB ਮੁਖੀ ਬਣੇ ਤਪਨ ਕੁਮਾਰ ਡੇਕਾ, RAW ਚੀਫ ਸਾਮੰਤ ਕੁਮਾਰ ਗੋਇਲ ਦੇ ਕਾਰਜਕਾਲ ’ਚ ਇਕ ਸਾਲ ਦਾ ਹੋਇਆ ਵਾਧਾ

06/24/2022 6:21:13 PM

ਨਵੀਂ ਦਿੱਲੀ– ਤਪਨ ਕੁਮਾਰ ਡੇਕਾ ਇੰਟੈਲੀਜੈਂਸ ਬਿਊਰੀ ਦੇ ਨਵੇਂ ਡਾਇਰੈਕਟਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਖੁਫੀਆ ਏਜੰਸੀ ਐਂਡ ਐਨਾਲਿਸਿਸ ਵਿੰਗ ਦੇ ਸਕੱਤਰ ਸਾਮੰਤ ਕੁਮਾਰ ਗੋਇਲ ਦਾ ਕਾਰਜਕਾਰ ਇਕ ਸਾਲ ਹੋਰ ਵਧਾ ਦਿੱਤਾ ਹੈ। 

ਸਾਮੰਤ ਕੁਮਾਰ ਗੋਇਲ ਪੰਜਾਬ ਕੇਡਰ ਦੇ 1984 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਹਨ ਜੋ 30 ਜੂਨ 2023 ਤਕ ਏਜੰਸੀ ਦੇ ਸਕੱਤਰ ਦੇ ਰੂਪ ’ਚ ਕੰਮ ਕਰਨਗੇ। ਉੱਥੇ ਹੀ ਕੇਂਦਰ ਸਰਕਾਰ ਦੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਵੀ ਤਪਨ ਕੁਮਾਰ ਡੇਕਾ ਨੂੰ ਇੰਟੈਲੀਜੈਂਸ ਬਿਊਰੋ ਦੇ ਨਵੇਂ ਨਿਰਦੇਸ਼ਕ ਦੇ ਰੂਪ ’ਚ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ। ਤਪਨ ਕੁਮਾਰ ਹਿਮਾਚਲ ਪ੍ਰਦੇਸ਼ ਕੇਡਰ ਦੇ 1988 ਦੇ ਆਈ.ਪੀ.ਐੱਸ. ਅਧਿਕਾਰੀ 30 ਜੂਨ ਤੋਂ ਦੋ ਸਾਲਾਂ ਦੇ ਕਾਰਜਕਾਲ ਲਈ ਅਹੁਦਾ ਸੰਭਾਲਣਗੇ। 

PunjabKesari

ਆਈ.ਪੀ.ਐੱਸ. ਤਪਨ ਡੇਕਾ ਮੌਜੂਦਾ ਸਮੇਂ ’ਚ ਇੰਟੈਲੀਜੈਂਸ ਬਿਊਰੋ ਦੇ ਆਪਰੇਸ਼ਨ ਡੈਸਕ ਦੇ ਹੈੱਡ ਹਨ ਅਤੇ ਪਿਛਲੇ 20 ਸਾਲਾਂ ਤੋਂ ਅੱਤਵਾਦੀਆਂ ਅਤੇ ਧਾਰਮਿਕ ਕੱਟਰਪੰਥੀਆਂ ’ਤੇ ਨਜ਼ਰ ਰੱਖ ਰਹੇ ਹਨ। 

 


Rakesh

Content Editor

Related News