ਸਪਾ ਦੇਸ਼ ਦੀ ਸਭ ਤੋਂ ਅਮੀਰ ਖੇਤਰੀ ਪਾਰਟੀ

Sunday, Mar 11, 2018 - 01:33 AM (IST)

ਸਪਾ ਦੇਸ਼ ਦੀ ਸਭ ਤੋਂ ਅਮੀਰ ਖੇਤਰੀ ਪਾਰਟੀ

ਨਵੀਂ ਦਿੱਲੀ— ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ (ਸਪਾ) ਦੇਸ਼ ਦੀਆਂ ਸਾਰੀਆਂ ਖੇਤਰੀ ਪਾਰਟੀਆਂ 'ਚੋਂ ਸਭ ਤੋਂ ਅਮੀਰ ਪਾਰਟੀ ਸਾਬਤ ਹੋਈ ਹੈ। ਸਾਲ 2015-16 ਦੇ ਵਿੱਤੀ ਸਾਲ 'ਚ ਸਮਾਜਵਾਦੀ ਪਾਰਟੀ ਨੇ 634.96 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ ਜੋ ਪੂਰੇ ਦੇਸ਼ 'ਚ ਕਿਸੇ ਵੀ ਖੇਤਰੀ ਪਾਰਟੀ ਨਾਲੋਂ ਜ਼ਿਆਦਾ ਹੈ। ਸਮਾਜਵਾਦੀ ਪਾਰਟੀ ਤੋਂ ਬਾਅਦ 257.18 ਕਰੋੜ ਦੀ ਜਾਇਦਾਦ ਦੇ ਨਾਲ ਡੀ. ਐਮ. ਕੇ ਦਾ ਨੰਬਰ ਹੈ। ਉਥੇ ਹੀ ਅੰਨਾ ਡੀ. ਐਮ. ਕੇ. 224.84 ਕਰੋੜ ਰੁਪਏ ਦੇ ਨਾਲ ਤੀਜੇ ਨੰਬਰ 'ਤੇ ਹੈ। ਐਸੋਸੀਏਸ਼ਨ ਆਫ ਡੈਮੋਕਰੇਟਿਕ ਰਿਫਾਰਮ ਯਾਨੀ ਏ. ਡੀ. ਆਰ. ਦੀਆਂ ਰਿਪੋਰਟਾਂ ਮੁਤਾਬਕ ਵਿੱਤੀ ਸਾਲ 2011-12 'ਚ ਸਮਾਜਵਾਦੀ ਪਾਰਟੀ ਦੀ ਕੁੱਲ ਜਾਇਦਾਦ 212.86 ਕਰੋੜ ਸੀ, ਜੋ ਸਾਲ 2015-16 ਤਕ ਆਉਂਦੇ-ਆਉਂਦੇ 634.96 ਕਰੋੜ ਰੁਪਏ ਹੋ ਗਈ। ਸਮਾਜਵਾਦੀ ਪਾਰਟੀ ਦੀ ਕੁੱਲ ਜਾਇਦਾਦ 'ਚ ਇੰਨੇ ਸਾਲਾਂ 'ਚ 198 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਇਨ੍ਹਾਂ ਸਾਲਾਂ 'ਚ ਦੋ ਨਵੀਆਂ ਪਾਰਟੀਆਂ ਲਿਸਟ 'ਚ ਜੁੜੀਆ ਹਨ। ਇਨ੍ਹਾਂ 'ਚ ਮਾਰਚ 2011 'ਚ ਰਜਿਸਟਰਡ ਹੋਈ ਵਾਈ. ਐਸ. ਆਰ. ਕਾਂਗਰਸ ਅਤੇ ਨਵੰਬਰ 2012 'ਚ ਰਜਿਸਟਰਡ ਹੋਈ ਆਮ ਆਦਮੀ ਪਾਰਟੀ ਹੈ। 


Related News