ਯੂ.ਪੀ: ਸਪਾ ਨੇਤਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
Sunday, Jan 12, 2020 - 01:40 PM (IST)

ਮਊ—ਉਤਰ ਪ੍ਰਦੇਸ਼ ਦੇ ਮਊ 'ਚ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਬਿਜਲੀ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਵਾਰਦਾਤ ਕਾਰਨ ਪੂਰੇ ਇਲਾਕੇ 'ਚ ਹੜਕੰਪ ਮੱਚ ਗਿਆ। ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁਲਸ ਪਹੁੰਚੀ।
ਦੱਸ ਦੇਈਏ ਕਿ ਮੁਹੰਮਦਾਬਾਦ ਗੋਹਾਨਾ ਕੋਤਵਾਲੀ ਦੇ ਕੋਪਾਗੰਜ ਬਲਾਕ ਦੇ ਬਰਜਲਾ ਸ਼ੇਖਵਲਿਆ ਪਿੰਡ ਨਿਵਾਸੀ ਸਾਬਕਾ ਪ੍ਰਧਾਨ ਅਤੇ ਸਪਾ ਨੇਤਾ ਬਿਜਲੀ ਯਾਦਵ ਐਤਵਾਰ ਸਵੇਰਸਾਰ ਜਦੋਂ ਸੈਰ ਕਰਨ ਲਈ ਘਰ ਤੋਂ ਬਾਹਰ ਨਿਕਲੇ ਤਾਂ ਉਸ ਸਮੇਂ ਬਾਈਕ ਸਵਾਲ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ। ਵਾਰਦਾਤ ਨੂੰ ਅੰਜ਼ਾਮ ਦੇ ਕੇ ਬਦਮਾਸ਼ ਮੌਕੇ 'ਤੇ ਫਰਾਰ ਹੋ ਗਏ।