ਧਮਕੀਆਂ ਵਿਚਾਲੇ ਸਲਮਾਨ ਖ਼ਾਨ ਨੂੰ ਮਿਲੀ ਵੱਡੀ ਰਾਹਤ, ਲਿਆ ਸੁੱਖ ਦਾ ਸਾਹ

Friday, Nov 22, 2024 - 01:36 PM (IST)

ਧਮਕੀਆਂ ਵਿਚਾਲੇ ਸਲਮਾਨ ਖ਼ਾਨ ਨੂੰ ਮਿਲੀ ਵੱਡੀ ਰਾਹਤ, ਲਿਆ ਸੁੱਖ ਦਾ ਸਾਹ

ਜੋਧਪੁਰ (ਭਾਸ਼ਾ) - ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਰਾਜਸਥਾਨ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਸਲਮਾਨ ਅਤੇ ਸ਼ਿਲਪਾ ਦੇ ਖ਼ਿਲਾਫ਼ 2017 ’ਚ ਚੁਰੂ ਦੇ ਕੋਤਵਾਲੀ ਥਾਣੇ ’ਚ ਐੱਸ. ਸੀ.-ਐੱਸ. ਟੀ. ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਐੱਫ. ਆਈ. ਆਰ. ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬੀ ਗਾਇਕਾ ਦੇ ਪਿਤਾ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਪੋਸਟ

ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਜਸਟਿਸ ਅਰੁਣ ਮੋਂਗਾ ਦੀ ਅਦਾਲਤ ਵਿਚ ਸੁਣਵਾਈ ਸੀ। ਜਸਟਿਸ ਮੋਂਗਾ ਨੇ ਫੈਸਲੇ ’ਚ ਕਿਹਾ ਕਿ ਬਿਨਾਂ ਸੈਕਸ਼ਨ ਅਤੇ ਪੁੱਛਗਿੱਛ ਦੇ ਐੱਸ. ਸੀ.-ਐੱਸ. ਟੀ. ਐਕਟ ’ਚ ਐੱਫ. ਆਈ. ਆਰ. ਦਰਜ ਨਹੀਂ ਕੀਤੀ ਜਾ ਸਕਦੀ ਹੈ। ‘ਭੰਗੀ’ ਸ਼ਬਦ ਕੋਈ ਜਾਤ ਨਹੀਂ ਹੈ ਅਤੇ ਨਾ ਹੀ ਇਹ ਕੋਈ ਜਾਤੀਸੂਚਕ ਸ਼ਬਦ ਹੈ ਸਗੋਂ ਇਹ ਇਕ ਗਾਲ੍ਹ ਹੈ, ਜੋ ਕਿਸੇ ਨੂੰ ਨੀਵਾਂ ਦਿਖਾਉਣ ਲਈ ਨਹੀਂ, ਸਗੋਂ ਆਪਣੇ-ਆਪ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਸੀ।

ਇਹ ਵੀ ਪੜ੍ਹੋ- ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫਿਲਮ ‘ਹੇ ਸੀਰੀ ਵੇ ਸੀਰੀ’

22 ਦਸੰਬਰ, 2017 ਨੂੰ ਚੁਰੂ ਦੇ ਕੋਤਵਾਲੀ ਥਾਣੇ ’ਚ ਐੱਸ. ਸੀ.-ਐੱਸ. ਟੀ. ਐਕਟ ’ਚ ਸਲਮਾਨ ਅਤੇ ਸ਼ਿਲਪਾ ਸ਼ੈੱਟੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ 2013 ਵਿਚ ਟੀ. ਵੀ. ’ਤੇ ਇਕ ਇੰਟਰਵਿਊ ਦੌਰਾਨ ਸ਼ਿਲਪਾ ਸ਼ੈੱਟੀ ਅਤੇ ਸਲਮਾਨ ਨੇ ‘ਭੰਗੀ’ ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਨਾਲ ਵਾਲਮੀਕਿ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਮਾਮਲਾ ਦਰਜ ਹੋਣ ਤੋਂ ਬਾਅਦ ਜਾਂਚ ਅਧਿਕਾਰੀ ਨੇ 18 ਜਨਵਰੀ 2018 ਨੂੰ ਨੋਟਿਸ ਜਾਰੀ ਕੀਤਾ ਸੀ। ਸੁਣਵਾਈ ਦੌਰਾਨ ਸਲਮਾਨ ਤੇ ਸ਼ਿਲਪਾ ਦੇ ਵਕੀਲ ਗੋਪਾਲ ਸਾਂਦੁ ਨੇ ਦਲੀਲ ਦਿੱਤੀ ਕਿ ਇਹ ਐੱਫ. ਆਈ. ਆਰ. ’ਚ ਕੋਈ ਸਬੂਤ ਨਹੀਂ ਹੈ ਕਿ ਕਿਸੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਅਤੇ ਨਾ ਹੀ ਕੋਈ ਮਾੜਾ ਇਰਾਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News