ਸਾਕਸ਼ੀ ਕਤਲਕਾਂਡ: ਹਿੰਦੂ ਬਣ ਕੇ ਕੀਤਾ ਪਿਆਰ, ਠੁਕਰਾਉਣ ’ਤੇ ਦਿੱਤਾ ਮਾਰ

Wednesday, May 31, 2023 - 11:15 AM (IST)

ਸਾਕਸ਼ੀ ਕਤਲਕਾਂਡ: ਹਿੰਦੂ ਬਣ ਕੇ ਕੀਤਾ ਪਿਆਰ, ਠੁਕਰਾਉਣ ’ਤੇ ਦਿੱਤਾ ਮਾਰ

ਨਵੀਂ ਦਿੱਲੀ- ਸਾਕਸ਼ੀ ਕਤਲਕਾਂਡ ਵਿਚ ਲਵ ਜੇਹਾਦ, ਬੇਇੱਜ਼ਤੀ, ਦੋਸਤ ਦਾ ਦੂਰ ਜਾਣਾ ਸਮੇਤ ਕਈ ਕਾਰਨ ਸਾਹਮਣੇ ਆ ਰਹੇ ਹਨ। ਸਾਹਿਲ ਖਾਨ ਨੇ ਇਹ ਕਤਲ ਗੁੱਸੇ ਵਿਚ ਨਹੀਂ, ਸਗੋਂ ਸੋਚੀ-ਸਮਝੀ ਸਾਜਿਸ਼ ਅਤੇ ਰਣਨੀਤੀ ਬਣਾ ਕੇ ਕੀਤਾ ਹੈ ਅਤੇ ਇਸ ਦੇ ਲਈ ਉਸ ਨੇ ਦਿਨ ਅਤੇ ਜਗ੍ਹਾ ਵੀ ਤੈਅ ਕਰ ਲਈ ਸੀ। ਸਾਹਿਲ ਦੇ ਇੰਸਟਾਗ੍ਰਾਮ ’ਤੇ ਪਏ ਵੀਡੀਓ ਅਤੇ ਫੋਟੋਆਂ ਤੋਂ ਸਾਫ ਹੈ ਕਿ ਉਸ ਨੇ ਹਿੰਦੂ ਲੜਕਾ ਬਣ ਕੇ ਸਾਕਸ਼ੀ ਨਾਲ ਦੋਸਤੀ ਕੀਤੀ ਅਤੇ ਇਸ ਨੂੰ ਪ੍ਰਮਾਣਿਤ ਕਰਨ ਲਈ ਰੁਦ੍ਰਾਕਸ਼ ਦੀ ਮਾਲਾ ਅਤੇ ਕਲਾਵਾ ਬੰਨ੍ਹ ਕੇ ਕਈ ਫੋਟੋ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਪਰ 20 ਦਿਨ ਪਹਿਲਾਂ ਸਾਕਸ਼ੀ ਨੂੰ ਸਾਹਿਲ ਦੀ ਅਸਲੀਅਤ ਦਾ ਪਤਾ ਲੱਗ ਗਿਆ ਅਤੇ ਉਸ ਨੇ ਇਕ ਹੋਰ ਦੋਸਤ ਦੇ ਨਾਲ ਨੇੜਤਾ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ। 

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ: ਪਹਿਲਾਂ ਚਾਕੂ ਨਾਲ ਕੀਤੇ ਕਈ ਵਾਰ, ਫਿਰ ਪੱਥਰ ਮਾਰ ਕੇ 16 ਸਾਲਾ ਪ੍ਰੇਮਿਕਾ ਦਾ ਕਤਲ

ਇਹ ਗੱਲ ਸਾਹਿਲ ਨੂੰ ਰਾਸ ਨਹੀਂ ਆ ਰਹੀ ਸੀ, ਨਾਲ ਹੀ ਕੁਝ ਦਿਨ ਪਹਿਲਾਂ ਸਾਕਸ਼ੀ ਨੇ ਆਪਣੀਆਂ ਸਹੇਲੀਆਂ ਅਤੇ ਨਵੇਂ ਨੌਜਵਾਨ ਦੋਸਤ ਨਾਲ ਮਿਲ ਕੇ ਸਾਹਿਲ ਨਾਲ ਝਗੜਾ ਕੀਤਾ ਸੀ, ਜਿਸ ਦੀ ਸਾਹਿਲ ਨੂੰ ਬੇਇੱਜ਼ਤੀ ਮਹਿਸੂਸ ਹੋਈ। ਉਸ ਤੋਂ ਬਾਅਦ ਉਸ ਨੇ ਸਾਕਸ਼ੀ ਦੇ ਕਤਲ ਦਾ ਪਲਾਨ ਬਣਾਉਣਾ ਸ਼ੁਰੂ ਕੀਤਾ ਸੀ। ਇਸ ਦੇ ਲਈ ਉਸ ਨੇ 15 ਦਿਨ ਪਹਿਲਾ ਚਾਕੂ ਖਰੀਦਿਆ ਅਤੇ ਇਸ ਵਿਚ ਉਸ ਨੇ ਆਪਣੇ 2 ਦੋਸਤਾਂ ਦੀ ਮਦਦ ਲਈ ਸੀ। ਇਹ ਕਬੂਲਨਾਮਾ ਖੁਦ ਸਾਹਿਲ ਨੇ ਪੁਲਸ ਦੇ ਸਾਹਮਣੇ ਕੀਤਾ ਹੈ। ਫਿਲਹਾਲ ਸਾਹਿਲ 2 ਦਿਨ ਦੀ ਪੁਲਸ ਰਿਮਾਂਡ ’ਤੇ ਹੈ।

ਇਹ ਵੀ ਪੜ੍ਹੋ-  ਦਿੱਲੀ 'ਚ ਨਾਬਾਲਗ ਕੁੜੀ ਦਾ ਕਤਲ ਮਾਮਲਾ: ਮੁਲਜ਼ਮ ਸਾਹਿਲ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ

'ਦੁਨੀਆ ਚੈਨ ਨਾਲ ਨਹੀਂ ਜਿਊਣ ਦਿੰਦੀ, ਦਹਿਸ਼ਤ ਫੈਲਾਉਣੀ ਜ਼ਰੂਰੀ'

ਸਾਕਸ਼ੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਮੁਲਜ਼ਮ ਸਾਹਿਲ ਖਾਨ ਨੂੰ ਪੁਲਸ ਨੇ ਭਾਵੇਂ ਗ੍ਰਿਫ਼ਤਾਰ ਕਰ ਲਿਆ ਹੋਵੇ ਪਰ ਪੁਲਸ ਅਜੇ ਤੱਕ ਇਹ ਸਿੱਟਾ ਨਹੀਂ ਕੱਢ ਸਕੀ ਕਿ ਸਾਹਿਲ ਨੇ ਸਾਕਸ਼ੀ ਦਾ ਕਤਲ ਇੰਨੀ ਬੇਰਹਿਮੀ ਨਾਲ ਕਿਉਂ ਕੀਤਾ ਸੀ। ਸਾਹਿਲ ਨੇ ਪੁੱਛਗਿੱਛ 'ਚ ਸਿਰਫ ਇੰਨਾ ਹੀ ਕਿਹਾ ਹੈ ਕਿ ਹਾਂ ਕਤਲ ਮੈਂ ਹੀ ਕੀਤਾ ਹੈ। ਉਸ ਸਮੇਂ ਉਸ ਨੇ ਸ਼ਰਾਬ ਵੀ ਪੀ ਲਈ ਸੀ। ਸਾਹਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖ਼ੁਦ ਨੂੰ ਸ਼ਰਾਬੀ ਪ੍ਰੇਮੀ ਦੱਸਿਆ ਹੈ। ਡਾਰਕ ਲਾਈਫ਼ ਲਵ ਯੂ ਵਰਗੀ ਲਾਈਨ ਲਿਖੀ ਹੈ। ਹੁੱਕਾ ਪੀਣ ਦੀਆਂ ਵੀਡੀਓਜ਼ ਪੋਸਟ ਕੀਤੀਆਂ ਹਨ। ਇਕ ਪੋਸਟ ਵਿਚ ਸਾਹਿਲ ਬੋਲ ਰਿਹਾ ਹੈ 'ਦੁਨੀਆ ਚੈਨ ਨਾਲ ਨਹੀਂ ਜਿਊਣ ਦਿੰਦੀ, ਦਹਿਸ਼ਤ ਫੈਲਾਉਣੀ ਜ਼ਰੂਰੀ ਹੈ।'


author

Tanu

Content Editor

Related News