ਸਾਕਸ਼ੀ ਮਹਾਰਾਜ ਦੇ ਵਿਵਾਦਿਤ ਬੋਲ- ਅੰਦੋਲਨਕਾਰੀ ਕਿਸਾਨਾਂ ਨੂੰ ਦੱਸਿਆ ‘ਅੱਤਵਾਦੀ’

03/14/2021 2:27:31 PM

ਸੀਕਰ— ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੇ ਉਨਾਵ ਤੋਂ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਇਕ ਵਾਰ ਫਿਰ ਤੋਂ ਵਿਵਾਦਿਤ ਬਿਆਨ ਦਿੱਤਾ ਹੈ। ਸਾਕਸ਼ੀ ਮਹਾਰਾਜ ਨੇ ਦਿੱਲੀ ’ਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਦੱਸਿਆ ਹੈ। ਦਰਅਸਲ ਸਾਕਸ਼ੀ ਮਹਾਰਾਜ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਕਸਬੇ ’ਚ ਨਿੱਜੀ ਦੌਰੇ ’ਤੇ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਲੋਕ ਕਿਸਾਨ ਦੇ ਨਾਮ ’ਤੇ ਅੰਦੋਲਨ ਕਰ ਰਹੇ ਹਨ, ਉਹ ਕਿਸਾਨ ਹੈ ਨਹੀਂ। ਉਹ ਤਾਂ ਖਾਲਿਸਤਾਨੀ ਜਾਂ ਫਿਰ ਅੱਤਵਾਦੀ ਹਨ। ਸਾਕਸ਼ੀ ਮਹਾਰਾਜ ਇੱਥੇ ਹੀ ਨਹੀਂ ਰੁੱਕੇ, ਉਨ੍ਹਾਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਦਲਾਲ ਤੱਕ ਆਖ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਸਿਰਫ ਤਮਾਸ਼ਾ ਹੋ ਰਿਹਾ ਹੈ।

ਸਾਕਸ਼ੀ ਮਹਾਰਾਜ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਆਪਣਾ ਸੁਆਰਥ ਪੂਰਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਰਾਕੇਸ਼ ਟਿਕੈਤ ऴॅओਸਾਡੇ ਉਮੀਦਵਾਰ ਦੇ ਸਾਹਮਣੇ ਚੋਣ ਲੜੇ ਸਨ ਅਤੇ ਪੂਰੇ 9000 ਵੋਟਾਂ ਵੀ ਨਹੀਂ ਲੈ ਸਕੇ ਅਤੇ ਉਹ ਧਰਤੀ ਤਲਾਸ਼ਣ ਲਈ ਕਿਸਾਨ ਅੰਦੋਲਨ ਦੇ ਨਾਂ ’ਤੇ ਖੜ੍ਹੇ ਹੋ ਗਏ ਹਨ। ਉਹ ਰਾਜਸਥਾਨ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਮਿਲ ਕੇ ਸਿਰਫ ਆਪਣਾ ਸੁਆਰਥ ਪੂਰਾ ਕਰ ਰਹੇ ਹਨ। ਸਾਕਸ਼ੀ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਰੌਲਾ ਪਾ ਰਿਹਾ ਹੈ ਕਿ ‘ਕਾਲਾ ਕਾਨੂੰਨ’ ਪਰ ਇਹ ਨਹੀਂ ਦੱਸ ਰਿਹਾ ਹੈ ਕਿ ਕਾਲਾ ਹੈ ਕੀ? ਵਿਰੋਧੀ ਧਿਰ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਪਿਛਲੇ ਸਾਢੇ 3 ਮਹੀਨਿਆਂ ਤੋਂ ਡਟੇ ਹੋਏ ਹਨ। 


Tanu

Content Editor

Related News