ਸੰਤ ਸੀਚੇਵਾਲ ਨੇ ਰਾਜ ਸਭਾ 'ਚ ਚੁੱਕਿਆ ਪਾਣੀਆਂ ਦਾ ਮੁੱਦਾ, ਆਖੀ ਵੱਡੀ ਗੱਲ

Thursday, Dec 08, 2022 - 02:57 PM (IST)

ਸੰਤ ਸੀਚੇਵਾਲ ਨੇ ਰਾਜ ਸਭਾ 'ਚ ਚੁੱਕਿਆ ਪਾਣੀਆਂ ਦਾ ਮੁੱਦਾ, ਆਖੀ ਵੱਡੀ ਗੱਲ

ਦਿੱਲੀ- ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ 'ਚ ਪਾਣੀ ਦੇ ਮੁੱਦੇ ਨੂੰ ਲੈ ਕੇ ਵੱਡੀਆਂ ਗੱਲਾਂ ਆਖੀਆਂ। ਉਨ੍ਹਾਂ ਕਿਹਾ ਕਿ ਪਾਣੀ ਮੁੱਕ ਰਿਹੈ... ਪਾਣੀ ਸੁੱਕ ਰਿਹੈ। ਪੰਜਾਬ ਦੀ ਧਰਤੀ ਪੰਜਾਂ ਦਰਿਆਵਾਂ ਦੀ ਧਰਤੀ ਬੇਆਬ ਹੋ ਰਹੀ ਹੈ, ਪਾਣੀ ਦੀ ਸਥਿਤੀ ਦੀ ਰਿਪੋਰਟ 19 ਮੁਤਾਬਕ ਤਾਮਿਲਨਾਡੂ 'ਚ 50 ਬੋਗੀਆਂ ਦੀ ਟਰੇਨ ਪਾਣੀ ਦੀ ਸਪਲਾਈ ਲਈ ਗਈ ਸੀ। ਇਸੇ ਤਰ੍ਹਾਂ ਹੀ 21 ਹੋਰ ਸੂਬਿਆਂ 'ਚ 10 ਕਰੋੜ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਨੀਤੀ ਆਯੋਗ ਦੇ ਸੰਨ 18 ਅਤੇ 19 ਦੀ ਰਿਪੋਰਟ ਮੁਤਾਬਕ ਹਰ ਸਾਲ 2 ਲੱਖ ਲੋਕ ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ-ਸ਼੍ਰੀ ਜਗਨਨਾਥ ਮੰਦਰ ਅੰਦਰ ਐਂਡਰਾਇਡ ਫੋਨ ਲਿਜਾਉਣ 'ਤੇ ਪਾਬੰਦੀ, ਜਾਣੋ ਵਜ੍ਹਾ

ਨੀਤੀ ਆਯੋਗ ਦੀ 2020 ਦੀ ਰਿਪੋਰਟ ਮੁਤਾਬਕ 2030 ਤੱਕ ਕੁੱਲ ਆਬਾਦੀ ਦਾ 40 ਫੀਸਦੀ ਹਿੱਸਾ ਪੀਣ ਵਾਲੇ ਪਾਣੀ ਤੋਂ ਵਾਂਝਾ ਹੋ ਜਾਵੇਗਾ। ਸੈਂਟਰ ਗਰਾਊਂਡ ਵਾਟਰ ਬੋਰਡ ਨੇ ਪੰਜ ਸਾਲ ਪਹਿਲਾਂ ਜੋ ਰਿਪੋਰਟ ਦਿੱਤੀ, ਪੰਜਾਬ 'ਚ 2039 ਤੱਕ ਧਰਤੀ ਹੇਠੋਂ ਪਾਣੀ 300 ਮੀਟਰ ਭਾਵ 1000 ਫੁੱਟ ਹੇਠਾਂ ਚਲਾ ਜਾਵੇਗਾ, ਜਿਸ ਕਾਰਨ ਗੰਭੀਰ ਬੀਮਾਰੀਆਂ ਦਾ ਖਤਰਾ, ਖੇਤੀ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ-ਦੇਸ਼ ਦੇ ਪਹਿਲੇ CDS ਮਰਹੂਮ ਜਨਰਲ ਬਿਪਿਨ ਰਾਵਤ ਦੀ ਪਹਿਲੀ ਬਰਸੀ ਅੱਜ, ਦੇਸ਼ ਕਰ ਰਿਹਾ ਹੈ ਯਾਦ
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਅਨੁਸਾਰ ਪਾਣੀ ਮੁੱਕ ਰਿਹੈ ਪਾਣੀ ਸੁੱਕ ਰਿਹੈ, ਪੰਜਾਬ 'ਚ 80 ਫੀਸਦੀ ਖੇਤੀ ਧਰਤੀ ਹੇਠੋਂ ਪਾਣੀ ਮੋਟਰ ਨਾਲ ਕੱਢ ਕੇ ਕੀਤੀ ਜਾਂਦੀ ਹੈ। ਨੀਤੀ ਆਯੋਗ ਦੀ ਰਿਪੋਰਟ ਮੁਤਾਬਕ ਪੰਜਾਬ ਦੇ 133 ਬਲਾਕਾਂ 'ਚੋਂ 109 ਬਲਾਕ ਡਾਰਕ ਜੋਨ 'ਚ ਆ ਗਏ ਭਾਵ ਉਥੇ ਪਾਣੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਸਾਡੇ ਵੱਡੇ-ਵੱਡੇਰਿਆਂ ਨੇ ਪਾਣੀ ਦੇ ਭੰਡਾਰ ਸਾਂਭ ਕੇ ਰੱਖੇ ਪਰ ਅੱਜ ਪਾਣੀ ਮੁੱਕ ਰਿਹੈ।  ਉਨ੍ਹਾਂ ਰਾਜ ਸਭਾ ਸਪੀਕਰ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਅਤੇ ਕਿਸਾਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਸਾਡਾ ਪੰਜਾਬ ਹੱਸਦਾ ਵੱਸਦਾ ਰਹਿ ਸਕੇ।

ਨੋਟ-ਇਸ ਖ਼ਬਰ ਸਬੰਧੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News