ਕੇਜਰੀਵਾਲ ਦਾ ਵੱਡਾ ਐਲਾਨ- ਬੱਚਿਆਂ ਨੂੰ ਫ਼ੌਜ ਲਈ ਤਿਆਰ ਕਰੇਗਾ, ‘ਸ਼ਹੀਦ ਭਗਤ ਸਿੰਘ ਸਕੂਲ’

Tuesday, Mar 22, 2022 - 12:58 PM (IST)

ਕੇਜਰੀਵਾਲ ਦਾ ਵੱਡਾ ਐਲਾਨ- ਬੱਚਿਆਂ ਨੂੰ ਫ਼ੌਜ ਲਈ ਤਿਆਰ ਕਰੇਗਾ, ‘ਸ਼ਹੀਦ ਭਗਤ ਸਿੰਘ ਸਕੂਲ’

ਨਵੀਂ ਦਿੱਲੀ–  23 ਮਾਰਚ ਯਾਨੀ ਕਿ ਭਲਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹੀਦੀ ਦਿਹਾੜਾ ਹੈ। ਸ਼ਹੀਦੀ ਦਿਹਾੜੇ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਲ ਯਾਨੀ ਕਿ ਅੱਜ ਵਿਦਿਆਰਥੀਆਂ ਲਈ ਇਕ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਐਲਾਨ ਕੀਤਾ ਕਿ ਵਿਦਿਆਰਥੀਆਂ ਨੂੰ ਹਥਿਆਰਬੰਦ ਫੋਰਸ ਲਈ ਤਿਆਰ ਕਰਨ ਵਾਸਤੇ ਦਿੱਲੀ ਸਰਕਾਰ ਦੇ ਆਗਾਮੀ ਸਕੂਲ ਦਾ ਨਾਂ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ। ਕੇਜਰੀਵਾਲ ਨੇ ਦੱਸਿਆ ਕਿ ਸਕੂਲ ਦਾ ਨਾਂ ‘ਸ਼ਹੀਦ ਭਗਤ ਸਿੰਘ ਆਰਮਡ ਫੋਰਸਿਜ਼ ਪ੍ਰਿਪਰੇਟਰੀ ਸਕੂਲ’ ਹੋਵੇਗਾ।

ਇਹ ਵੀ ਪੜ੍ਹੋ :  ਵੱਡੀ ਖ਼ਬਰ : ਪੰਜਾਬ 'ਚ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ 23 ਮਾਰਚ ਨੂੰ ਛੁੱਟੀ ਦਾ ਐਲਾਨ

ਇਹ ਸਕੂਲ ਝਾੜੌਦਾ ਕਲਾਂ ’ਚ ਆਧੁਨਿਕ ਸਹੂਲਤਾਂ ਨਾਲ ਲੈਸ 14 ਏਕੜ ਭੂ-ਭਾਗ ’ਚ ਬਣਾਇਆ ਜਾਵੇਗਾ। ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਿਹਾ 20 ਦਸੰਬਰ 2021 ਨੂੰ ਅਸੀਂ ਐਲਾਨ ਕੀਤਾ ਸੀ ਕਿ ਦਿੱਲੀ ’ਚ ਅਜਿਹਾ ਸਕੂਲ ਹੋਵੇਗਾ, ਜਿੱਥੇ ਹਥਿਆਰਬੰਦ ਸੈਨਾਵਾਂ ਲਈ ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੂੰ ਫ਼ੌਜ ’ਚ ਭਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਕਿ ਉਹ ਜਲ ਸੈਨਾ, ਏਅਰ ਫੋਰਸ ’ਚ ਭਰਤੀ ਹੋ ਸਕਣ। ਕੇਜਰੀਵਾਲ ਮੁਤਾਬਕ ਇਸ ਸੈਨਿਕ ਸਕੂਲ ਨੂੰ ਸ਼ੁਰੂ ਕਰਨਾ ਦਿੱਲੀ ਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣਾ ਹੈ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ, 13 ਵਿਸ਼ਵ ਨੇਤਾਵਾਂ ’ਚੋਂ ‘ਨੰਬਰ ਵਨ’

ਕੇਜਰੀਵਾਲ ਨੇ ਦੱਸਿਆ ਕਿ ਇਸ ਸੈਨਿਕ ਸਕੂਲ ’ਚ ਸੇਵਾ ਮੁਕਤ ਆਰਮੀ ਅਫ਼ਸਰ, ਜਲ ਸੈਨਾ ਅਤੇ ਹਵਾਈ ਫ਼ੌਜ ਦੇ ਅਧਿਕਾਰੀ ਵਿਦਿਆਰਥੀਆਂ ਨੂੰ ਪੜ੍ਹਾਉਣਗੇ। ਇਹ ਸਕੂਲ ਪੂਰੀ ਤਰ੍ਹਾਂ ਨਾਲ ਫਰੀ ਹੋਵੇਗਾ, ਜਿਨ੍ਹੇ ਵੀ ਬੱਚੇ  ਇਸ ’ਚ ਦਾਖ਼ਲਾ ਲੈਣਗੇ, ਉਹ ਉੱਥੇ ਹੀ ਹੋਸਟਲ ’ਚ ਰਹਿਣਾ ਹੋਵੇਗਾ। ਕੁੜੀਆਂ ਅਤੇ ਮੁੰਡਿਆਂ ਦਾ ਵੱਖਰਾ-ਵੱਖਰਾ ਹੋਸਟਲ ਹੋਵੇਗਾ। ਇਹ ਸਕੂਲ ਸਾਰੀਆਂ ਸਹੂਲਤਾਂ ਨਾਲ ਲੈਸ ਹੋਵੇਗਾ। ਸਕੂਲ ’ਚ ਦਿੱਲੀ ’ਚ ਰਹਿਣ ਵਾਲਾ ਕੋਈ ਵੀ ਬੱਚਾ ਦਾਖ਼ਲਾ ਲੈ ਸਕਦਾ ਹੈ। ਸਕੂਲ ’ਚ 9ਵੀਂ ਅਤੇ 11ਵੀਂ ਜਮਾਤ ’ਚ ਦਾਖ਼ਲਾ ਹੋਵੇਗਾ। ਦੋਹਾਂ ਜਮਾਤਾਂ ’ਚ 100-100 ਸੀਟਾਂ ਹੋਣਗੀਆਂ। 27 ਮਾਰਚ ਨੂੰ 9ਵੀ ਜਮਾਤ ’ਚ ਦਾਖ਼ਲੇ ਲਈ ਇਸ ਦੇ ਟੈਸਟ ਹੋ ਰਹੇ ਹਨ ਅਤੇ 28 ਮਾਰਚ ਨੂੰ 11ਵੀਂ ਜਮਾਤ ਲਈ ਟੈਸਟ ਹੋਣਗੇ। 

ਇਹ ਵੀ ਪੜ੍ਹੋ: ਧੀ ਜੰਮੀ ਤਾਂ ਮਾਂ ’ਤੇ ਢਾਹਿਆ ਤਸ਼ੱਦਦ, ਜ਼ਖਮਾਂ ਨੂੰ ਵੇਖ ਕੁੜੀ ਦੇ ਮਾਪਿਆਂ ਦੇ ਉੱਡੇ ਹੋਸ਼

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਕਰ ਕੇ ਦੱਸੋ?


author

Tanu

Content Editor

Related News