ਸਾਈਂ ਬਾਬਾ ਮੰਦਰ : ਭਗਤ ਨੇ 2 ਕਰੋੜ ਰੁਪਏ ਮੁੱਲ ਦਾ ਸੋਨੇ ਦਾ ਛੱਲਾ ਕੀਤਾ ਦਾਨ
Wednesday, May 18, 2022 - 04:07 PM (IST)
ਸ਼ਿਰਡੀ (ਭਾਸ਼ਾ)- ਹੈਦਰਾਬਾਦ 'ਚ ਰਹਿਣ ਵਾਲੇ ਇਕ ਭਗਤ ਨੇ ਮਹਾਰਾਸ਼ਟਰ ਦੇ ਸ਼ਿਰਡੀ ਸ਼ਹਿਰ 'ਚ ਸਥਿਤ ਪ੍ਰਸਿੱਧ ਸਾਈਂ ਬਾਬਾ ਮੰਦਰ 'ਚ ਸੋਨੇ ਨਾਲ ਬਣਿਆ ਇਕ ਚੌੜਾ ਛੱਲਾ (ਬੈਂਡ) ਦਾਨ ਕੀਤਾ ਹੈ, ਜਿਸ ਦੀ ਕੀਮਤ 2 ਕਰੋੜ ਰੁਪਏ ਹੈ। ਮੰਦਰ ਨਿਆਸ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਭਾਗਿਆਸ਼੍ਰੀ ਬਾਨਾਇਤ ਨੇ ਦੱਸਿਆ ਕਿ ਭਗਤ ਪਾਰਥਸਾਰਥੀ ਰੈੱਡੀ 2016 'ਚ ਸਾਈਂ ਬਾਬਾ ਦੀ ਮੂਰਤੀ ਦੇ ਸਿੰਙਾਸਨ ਲਈ ਸੋਨੇ ਦਾ ਇਕ ਬੈਂਡ ਦਾਨ ਕਰਨਾ ਚਾਹੁੰਦੇ ਸਨ ਪਰ ਉਦੋਂ ਜ਼ਰੂਰੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਸੀ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪ੍ਰਕਿਰਿਆ 'ਚ ਦੇਰੀ ਹੋਈ। ਉਨ੍ਹਾਂ ਕਿਹਾ,''ਉਨ੍ਹਾਂ ਨੇ ਹੁਣ ਸਾਈਂ ਬਾਬਾ ਦੇ ਸਿੰਙਾਸਨ ਲਈ ਚਾਰ ਕਿਲੋਗ੍ਰਾਮ ਸੋਨੇ ਨਾਲ ਬਣਿਆ ਬੈਂਡ ਦਾਨ ਕੀਤਾ ਹੈ, ਜਿਸ ਦੀ ਕੀਮਤ 2 ਕਰੋੜ ਰੁਪਏ ਹੈ।'' ਉਨ੍ਹਾਂ ਕਿਹਾ ਕਿ 2007 'ਚ ਹੈਦਰਾਬਾਦ ਦੇ ਰਹਿਣ ਵਾਲੇ ਇਕ ਹੋਰ ਭਗਤ ਨੇ ਮੰਦਰ ਨਿਆਸ ਨੂੰ 94 ਕਿਲੋਗ੍ਰਾਮ ਦਾ ਸੋਨੇ ਦਾ ਸਿੰਙਾਸਨ ਦਾਨ ਕੀਤਾ ਸੀ।