ਸਹਰਸਾ-ਅੰਮ੍ਰਿਤਸਰ ਵਿਚਾਲੇ ਅੱਜ ਸ਼ਾਮ ਤੋਂ ਚੱਲੇਗੀ 'ਸਪੈਸ਼ਲ ਟਰੇਨ'
Sunday, Oct 13, 2019 - 03:07 PM (IST)
ਸਮਸਤੀਪੁਰ— ਬਿਹਾਰ 'ਚ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਪੂਰਬ ਮੱਧ ਰੇਲਵੇ ਦੇ ਸਮਸਤੀਪੁਰ ਰੇਲ ਡਵੀਜ਼ਨ ਨੇ ਸਹਰਸਾ ਤੋਂ ਅੰਮ੍ਰਿਤਸਰ ਵਿਚਾਲੇ ਅੱਜ ਸ਼ਾਮ 7:00 ਵਜੇ ਤੋਂ ਜਨ ਸਧਾਰਣ ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਲਿਆ ਹੈ। ਸੀਨੀਅਰ ਬੋਰਡ ਆਫ ਕਾਮਰਸ ਮੈਨੇਜਰ ਕਮ ਮੀਡੀਆ ਇੰਚਾਰਜ ਬੀਰੇਂਦਰ ਕੁਮਾਰ ਨੇ ਦੱਸਿਆ ਕਿ ਕੋਸ਼ੀ ਅਤੇ ਮਿਥਿਲਾਂਚਲ ਖੇਤਰ ਵਿਚ ਯਾਤਰੀਆਂ ਦੀ ਭਾਰੀ ਭੀੜ ਨੂੰ ਦੇਖਦਿਆਂ ਬੋਰਡ ਨੇ ਸਹਰਸਾ ਰੇਲਵੇ ਸਟੇਸ਼ਨ ਤੋਂ ਅੱਜ ਸ਼ਾਮ 7:00 ਵਜੇ ਅੰਮ੍ਰਿਤਸਰ ਲਈ 05541 ਵਿਸ਼ੇਸ਼ ਟਰੇਨ ਚਲਾਈ ਜਾਵੇਗੀ।
ਬੀਰੇਂਦਰ ਕੁਮਾਰ ਨੇ ਦੱਸਿਆ ਕਿ ਇਹ ਟਰੇਨ ਇਸ ਰੇਲ ਡਵੀਜ਼ਨ ਦੇ ਖਗੜੀਆ, ਰੂਸੇਰਾਘਾਟ, ਸਮਸਤੀਪੁਰ, ਦਰਭੰਗਾ, ਸੀਤਾਮੜ੍ਹੀ, ਰਕਸੌਲ, ਨਰਕਟੀਆਗੰਜ ਅਤੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਅਤੇ ਮੁਰਾਦਾਬਾਦ ਹੁੰਦੇ ਹੋਏ ਅੰਮ੍ਰਿਤਸਰ ਸਟੇਸ਼ਨ ਤਕ ਚਲਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਸਪੈਸ਼ਲ ਟਰੇਨ 'ਚ ਆਮ ਸ਼੍ਰੇਣੀ ਦੇ 22 ਡੱਬੇ ਅਤੇ ਐੱਸ. ਐੱਲ. ਆਰ. ਦੇ ਦੋ ਕੋਚ ਸ਼ਾਮਲ ਹੋਣਗੇ।