ਕਸ਼ਮੀਰ ’ਚ ਅੱਤਵਾਦੀਆਂ ਦੇ ਹੱਥੋ ਮਾਰੇ ਗਏ ਸਹਾਰਨਪੁਰ ਦੇ ਸਗੀਰ ਸਪੁਰਦ-ਏ-ਖਾਕ

Monday, Oct 18, 2021 - 04:02 PM (IST)

ਕਸ਼ਮੀਰ ’ਚ ਅੱਤਵਾਦੀਆਂ ਦੇ ਹੱਥੋ ਮਾਰੇ ਗਏ ਸਹਾਰਨਪੁਰ ਦੇ ਸਗੀਰ ਸਪੁਰਦ-ਏ-ਖਾਕ

ਸਹਾਰਨਪੁਰ (ਭਾਸ਼ਾ)— ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਦੇ ਹੱਥੋ ਜਾਨ ਗੁਆਉਣ ਵਾਲੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਸਗੀਰ ਅਹਿਮਦ ਦਾ ਮਰਹੂਮ ਸਰੀਰ ਐਤਵਾਰ ਦੇਰ ਰਾਤ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਲਿਆਂਦਾ ਗਿਆ। ਪੁਲਸ ਦੀ ਕਾਰਵਾਈ ਮਗਰੋਂ ਕਬਰਸਤਾਨ ਵਿਚ ਸਗੀਰ ਨੂੰ ਸੁਪਰਦ-ਏ-ਖਾਕ ਕਰ ਦਿੱਤਾ ਗਿਆ। ਖੇਤਰੀ ਕੌਂਸਲਰ ਮਸੂੰਰ ਬਦਰ ਨੇ ਦੱਸਿਆ ਕਿ ਸਗੀਰ ਅਹਿਮਦ ਦਾ ਮਰਹੂਮ ਸਰੀਰ ਐਤਵਾਰ ਦੇਰ ਰਾਤ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਲਿਆਂਦਾ ਗਿਆ ਅਤੇ ਪੁਲਸ ਦੀ ਕਾਰਵਾਈ ਤੋਂ ਬਾਅਦ ਰਾਤ ਨੂੰ ਹੀ ਕਬਰਸਤਾਨ ’ਚ ਸੁਪਰਦ-ਏ-ਖਾਕ ਕਰ ਦਿੱਤਾ ਗਿਆ। 

ਮਸੂੰਰ ਨੇ ਕਿਹਾ ਕਿ ਮੁਹੱਲਾ ਸਰਾਏ ਹਿਸਾਮੁੱਦੀਨ ਵਾਸੀ 57 ਸਾਲਾ ਸਗੀਰ ਲੱਕੜ ’ਤੇ ਸ਼ਿਲਪਕਾਰੀ ਦੇ ਹੁਨਰਮੰਦ ਕਾਰੀਗਰ ਸਨ ਅਤੇ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ 16 ਅਕਤੂਬਰ ਦੀ ਰਾਤ ਨੂੰ ਜਦੋਂ ਸਗੀਰ ਕਾਰਖਾਨੇ ਤੋਂ ਆਪਣੇ ਘਰ ਪਰਤ ਰਹੇ ਸਨ ਤਾਂ ਅੱਤਵਾਦੀਆਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਕੌਂਸਲਰ ਨੇ ਦੱਸਿਆ ਕਿ ਸਗੀਰ ਦੇ ਪਰਿਵਾਰ ਵਿਚ 4 ਧੀਆਂ ਅਤੇ ਇਕ ਪੁੱਤਰ ਹੈ। ਸਗੀਰ ਦੀ ਪਤਨੀ ਨਫੀਸਾ ਦੀ 6 ਮਹੀਨੇ ਪਹਿਲਾਂ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ।


author

Tanu

Content Editor

Related News