ਕੁੜਮਾਈ ਟੁੱਟਣ ਤੋਂ ਨਾਰਾਜ਼ SAF ਜਵਾਨ ਨੇ ਮੰਗੇਤਰ ਦੇ ਭਰਾ ਨੂੰ ਮਾਰੀ ਗੋਲੀ
Wednesday, Mar 31, 2021 - 02:24 PM (IST)
ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਵਿਸ਼ੇਸ਼ ਹਥਿਆਰਬੰਦ ਫੋਰਸ (ਐੱਸ. ਏ. ਐੱਫ.) ਦੇ 28 ਸਾਲ ਦੇ ਜਵਾਨ ਨੇ ਆਪਣੀ ਮੰਗੇਤਰ ਦੇ ਵਿਆਹ ਤੋਂ ਮਨਾ ਕਰਨ ’ਤੇ ਉਸ ਦੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਮਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਸ਼ਾਹਪੁਰਾ ਪੁਲਸ ਥਾਣਾ ਮੁਖੀ ਮਹਿੰਦਰ ਮਿਸ਼ਰਾ ਨੇ ਬੁੱਧਵਾਰ ਨੂੰ ਦੱਸਿਆ ਕਿ ਅਜੀਤ ਸਿੰਘ ਚੌਹਾਨ (28) ਨੇ ਆਪਣੀ ਮੰਗੇਤਰ ਦੇ ਵਿਆਹ ਤੋਂ ਮਨਾ ਕਰਨ ’ਤੇ ਉਸ ਦੇ ਭਰਾ ਰਿਤੇਸ਼ ਧਾਕੜ (21) ਦਾ ਮੰਗਲਵਾਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਮਾਂ ਜਾਨਕੀ ਬਾਈ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਕਰੀਬ ਸਾਢੇ 11 ਵਜੇ ਸ਼ਹਿਰ ਦੇ ਸ਼ਾਹਪੁਰਾ ਥਾਣਾ ਖੇਤਰ ਦੇ ਸਬਜ਼ੀ ਫਾਰਮ ਵਿਚ ਵਾਪਰੀ।
ਇਹ ਵੀ ਪੜ੍ਹੋ: ਦਰਦਨਾਕ ਹਾਦਸਾ: ਉਲਟੀ ਕਰਨ ਲਈ ਕੁੜੀ ਨੇ ਬੱਸ ’ਚੋਂ ਬਾਹਰ ਕੱਢਿਆ ਮੂੰਹ, ਧੜ ਤੋਂ ਵੱਖ ਹੋਇਆ ਸਿਰ
ਥਾਣਾ ਮੁਖੀ ਮਿਸ਼ਰਾ ਨੇ ਅੱਗੇ ਦੱਸਿਆ ਕਿ ਦੋਸ਼ੀ ਜਵਾਨ ਅਜੀਤ ਸਿੰਘ ਚੌਹਾਨ ਐੱਸ. ਏ. ਐੱਫ. ਦੀ 7ਵੀਂ ਬਟਾਲੀਅਨ ਦਾ ਸਿਪਾਹੀ ਹੈ ਅਤੇ ਉਹ ਭੋਪਾਲ ਵਿਚ ਅਹੁਦੇ ’ਤੇ ਤਾਇਨਾਤ ਹੈ। ਉਨ੍ਹਾਂ ਮੁਤਾਬਕ ਉਸ ਦੀ ਕੁੜਮਾਈ 27 ਅਕਤੂਬਰ 2020 ਨੂੰ ਉਕਤ ਕੁੜੀ ਨਾਲ ਹੋਈ ਸੀ। ਉਹ ਐੱਚ. ਡੀ. ਐੱਫ. ਸੀ. ਬੈਂਕ ’ਚ ‘ਐਸੋਸੀਏਟ ਏਜੰਸੀ ਮੈਨੇਜਰ’ ਹੈ। ਕੁੜੀ ਦੇ ਘਰ ਉਸ ਦੇ ਦੋਸਤਾਂ ਦਾ ਆਉਣਾ-ਜਾਣਾ ਰਹਿੰਦਾ ਸੀ, ਜੋ ਅਜੀਤ ਨੂੰ ਪਸੰਦ ਨਹੀਂ ਸੀ। ਮਿਸ਼ਰਾ ਨੇ ਦੱਸਿਆ ਕਿ ਅਜੀਤ ਆਪਣੀ ਮੰਗੇਤਰ ਨੂੰ ਦੋਸਤਾਂ ਨਾਲ ਮਿਲਣ ਤੋਂ ਮਨਾ ਕਰਦਾ ਸੀ ਪਰ ਉਸ ਦੀ ਮੰਗੇਤਰ ਦਾ ਕਹਿਣਾ ਸੀ ਕਿ ਉਸ ਨੂੰ ਨੌਕਰੀ ਦੇ ਸਿਲਸਿਲੇ ਵਿਚ ਦੋਸਤਾਂ ਨੂੰ ਮਿਲਣਾ ਪਵੇਗਾ ਅਤੇ ਇੱਧਰ-ਉੱਧਰ ਵੀ ਜਾਣਾ ਪਵੇਗਾ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚ ਝਗੜਾ ਹੋਇਆ, ਜਿਸ ਤੋਂ ਬਾਅਦ ਕੁੜੀ ਨੇ ਉਸ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਦਿੱਲੀ: ਭਾਜਪਾ ਨੇਤਾ ਜੀ. ਐੱਸ. ਬਾਵਾ ਦੀ ਪਾਰਕ ’ਚੋਂ ਲਟਕਦੀ ਮਿਲੀ ਲਾਸ਼
ਇਸੇ ਗੱਲ ਤੋਂ ਨਾਰਾਜ਼ ਅਜੀਤ ਨੇ ਮੰਗਲਵਾਰ ਰਾਤ ਕੁੜੀ ਦੇ ਘਰ ਪਹੁੰਚ ਕੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। ਝਗੜਾ ਇੰਨਾ ਕੁ ਵੱਧ ਗਿਆ ਕਿ ਅਜੀਤ ਨੇ ਆਪਣੀ ਸਰਵਿਸ ਰਾਈਫ਼ਲ ਨਾਲ ਉਨ੍ਹਾਂ ’ਤੇ ਦੋ ਗੋਲੀਆਂ ਚਲਾਈਆਂ। ਇਸ ਵਿਚ ਇਕ ਗੋਲੀ ਕੁੜੀ ਦੇ ਭਰਾ ਦੇ ਢਿੱਡ ’ਚ ਲੱਗੀ ਅਤੇ ਦੂਜੀ ਗੋਲੀ ਕੁੜੀ ਦੀ ਮਾਂ ਜਾਨਕੀ ਦੇ ਪੱਟ ’ਤੇ ਲੱਗੀ। ਘਟਨਾ ਦੇ ਤੁਰੰਤ ਬਾਅਦ ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਭਰਾ ਰਿਤੇਸ਼ ਦੀ ਮੰਗਲਵਾਰ ਰਾਤ ਕਰੀਬ 3 ਵਜੇ ਮੌਤ ਹੋ ਗਈ। ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਦੋਸ਼ੀ ਅਜੀਤ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਪਿਤਾ ਨੇ ਆਪਣੀ 13 ਸਾਲਾ ਧੀ ਨਾਲ ਕੀਤਾ ਰੇਪ, ਗ੍ਰਿਫਤਾਰ