PM ਮੋਦੀ ਦੇ ਪ੍ਰੋਗਰਾਮ ਦਾ ਖੁੱਲ੍ਹ ਕੇ ਵਿਰੋਧ ਕਰ ਰਹੀ ਹੈ ਸਾਧਵੀ ਪ੍ਰਗਿਆ : ਓਵੈਸੀ

7/22/2019 3:31:05 PM

ਹੈਦਰਾਬਾਦ/ਭੋਪਾਲ— ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਟਾਇਲਟ ਵਾਲੇ ਬਿਆਨ 'ਤੇ ਘਿਰੀ ਹੋਈ ਹੈ। ਤੇਲੰਗਾਨਾ ਦੇ ਹੈਦਰਾਬਾਦ ਤੋਂ ਏ.ਆਈ.ਐੱਮ.ਆਈ.ਐੱਮ. ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਪ੍ਰਗਿਆ ਠਾਕੁਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਬਿਆਨ ਤੋਂ ਪੀ.ਐੱਮ. ਨਰਿੰਦਰ ਮੋਦੀ ਪ੍ਰੋਗਰਾਮ ਨੂੰ ਚੈਲੇਂਜ ਕਰ ਦਿੱਤਾ ਹੈ। ਓਵੈਸੀ ਨੇ ਇਹ ਵੀ ਕਿਹਾ ਕਿ ਉਹ (ਪ੍ਰਗਿਆ) ਮੰਨਦੀ ਹੈ ਕਿ ਭਾਰਤ 'ਚ ਜਾਤੀ ਭੇਦਭਾਵ ਨੂੰ ਜਾਰੀ ਰੱਖਣਾ ਚਾਹੀਦਾ। ਓਵੈਸੀ ਨੇ ਪ੍ਰਗਿਆ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਨਾ ਹੀ ਮੈਨੂੰ ਇਸ 'ਤੇ ਹੈਰਾਨੀ ਹੈ ਅਤੇ ਨਾ ਹੀ ਮੈਂ ਅਜਿਹੇ ਬਿਆਨ ਤੋਂ ਹੈਰਾਨ ਹਾਂ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਇਹ ਉਨ੍ਹਾਂ ਦੇ ਵਿਚਾਰ ਹਨ। ਸੰਸਦ ਮੈਂਬਰ ਭਾਰਤ 'ਚ ਹੋ ਰਹੇ ਜਾਤੀ ਅਤੇ ਵਰਗ ਦੇ ਭੇਦਭਾਵ ਨੂੰ ਮੰਨਦੀ ਹੈ।'' ਓਵੈਸੀ ਨੇ ਅੱਗੇ ਕਿਹਾ,''ਪ੍ਰਗਿਆ ਠਾਕੁਰ ਇਹ ਵੀ ਸਪੱਸ਼ਟ ਰੂਪ ਨਾਲ ਦੱਸਦੀ ਹੈ ਕਿ ਦੇਸ਼ 'ਚ ਜਾਤੀਆਂ ਨੇ ਜਿਸ ਤਰ੍ਹਾਂ ਦਾ ਕੰਮ ਪਰਿਭਾਸ਼ਤ ਕਰ ਰੱਖਿਆ ਹੈ, ਉਸ ਨੂੰ ਜਾਰੀ ਰੱਖਣਾ ਚਾਹੀਦਾ। ਇਹ ਬਹੁਤ ਮੰਦਭਾਗੀ ਹੈ। ਨਾਲ ਹੀ ਉਨ੍ਹਾਂ ਨੇ ਪੀ.ਐੱਮ. ਦੇ ਪ੍ਰੋਗਰਾਮ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।''

ਜ਼ਿਕਰਯੋਗ ਹੈ ਕਿ ਵਿਵਾਦਪੂਰਨ ਬਿਆਨਾਂ ਲਈ ਚਰਚਾ 'ਚ ਰਹਿਣ ਵਾਲੀ ਪ੍ਰਗਿਆ ਸਿੰਘ ਠਾਕੁਰ ਨੇ ਕਿਹਾ ਹੈ ਕਿ ਉਹ ਜਨਤਾ ਦੀਆਂ ਨਾਲੀਆਂ ਅਤੇ ਟਾਇਲਟ ਸਾਫ਼ ਕਰਨ ਲਈ ਸੰਸਦ ਮੈਂਬਰ ਨਹੀਂ ਬਣੇ ਹਨ। ਪ੍ਰਗਿਆ ਦੇ ਇਸ ਬਿਆਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਸੀਹੋਰ 'ਚ ਇਕ ਜਨਤਕ ਪ੍ਰੋਗਰਾਮ 'ਚ ਜਨਤਾ ਨਾਲ ਮੁਲਾਕਾਤ ਕਰ ਰਹੀ ਸੀ। ਵੀਡੀਓ 'ਚ ਉਹ ਕਹਿੰਦੀ ਦਿੱਸ ਰਹੀ ਹੈ,''ਧਿਆਨ ਰੱਖੋ, ਸਾਨੂੰ ਨਾਲੀ ਸਾਫ਼ ਕਰਵਾਉਣ ਲਈ ਸੰਸਦ ਮੈਂਬਰ ਨਹੀਂ ਬਣਾਇਆ ਗਿਆ ਹੈ। ਸਾਨੂੰ ਤੁਹਾਡੇ ਟਾਇਲਟ ਸਾਫ਼ ਕਰਵਾਉਣ ਲਈ ਸੰਸਦ ਮੈਂਬਰ ਨਹੀਂ ਬਣਾਇਆ ਗਿਆ ਹੈ। ਅਸੀਂ ਜਿਸ ਕੰਮ ਲਈ ਬਣਾਏ ਗਏ ਹਾਂ, ਉਹ ਕੰਮ ਅਸੀਂ ਈਮਾਨਦਾਰੀ ਨਾਲ ਕਰਾਂਗੇ।''


DIsha

Edited By DIsha