ਸਾਧੂ ਨੇ ਆਸ਼ਰਮ ’ਚ ਕੀਤੀ ਖੁਦਕੁਸ਼ੀ, ਭਾਜਪਾ ਵਿਧਾਇਕ ’ਤੇ ਸੁਸਾਈਡ ਲਈ ਉਕਸਾਉਣ ਦਾ ਦੋਸ਼

08/06/2022 2:23:34 PM

ਰਾਨੀਵਾੜਾ- ਰਾਨੀਵਾੜਾ- ਰਾਜਸਥਾਨ ਦੇ ਜਾਲੌਰ ਵਿਚ ਇਕ ਸਾਧੂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ’ਤੇ ਸੁਸਾਈਡ ਨੋਟ ਲੁਕਾਉਣ ਦਾ ਦੋਸ਼ ਲਾਉਂਦੇ ਹੋਏ ਸਾਧੂ-ਸੰਤਾਂ ਨੇ ਦਰੱਖਤ ’ਤੇ ਲਟਕੇ ਸਾਧੂ ਦੀ ਲਾਸ਼ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ। ਸ਼ਨੀਵਾਰ ਨੂੰ ਪ੍ਰਸ਼ਾਸਨ ਅਤੇ ਸੰਤਾਂ ਦਰਮਿਆਨ ਸਹਿਮਤੀ ਬਣਨ ਤੋਂ ਬਾਅਦ ਲਾਸ਼ ਦਰੱਖਤ ਤੋਂ ਉਤਾਰੀ ਗਈ। ਘਟਨਾ ਜਾਲੌਰ ਦੇ ਰਾਜਪੁਰਾ ਪਿੰਡ ਵਿਚ ਸੁੰਧਾ ਮਾਤਾ ਮੰਦਰ ਦੀ ਤਲਹਟੀ ਨੇੜੇ ਇਕ ਆਸ਼ਰਮ ਦੀ ਹੈ। ਪੁਲਸ ਨੇ ਦੱਸਿਆ ਕਿ ਆਸ਼ਰਮ ਦੇ ਸਾਧੂ ਰਵੀਨਾਥ (60) ਨੇ ਆਸ਼ਰਮ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਕੇ ਤੋਂ ਪੁਲਸ ਨੂੰ ਇਕ ਸੁਸਾਈਡ ਨੋਟ ਵੀ ਮਿਲਿਆ, ਜਿਸ ਨੂੰ ਪੁਲਸ ਨੇ ਜ਼ਬਤ ਕਰ ਲਿਆ। ਸੁਸਾਈਡ ਨੋਟ ਵਿਚ ਜ਼ਮੀਨ ਨੂੰ ਲੈ ਕੇ ਭੀਨਮਾਲ ਤੋਂ ਭਾਜਪਾ ਵਿਧਾਇਕ ਪੂਰਾਰਾਮ ਚੌਧਰੀ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ। ਜਾਣਕਾਰੀ ਮੁਤਾਬਕ ਆਸ਼ਰਮ ਦੇ ਪਿੱਛੇ ਭੀਨਮਾਲ ਵਿਧਾਇਕ ਪੂਰਾਰਾਮ ਸਮੇਤ ਕੁਝ ਲੋਕਾਂ ਦੀ ਜ਼ਮੀਨ ਹੈ ਪਰ ਰਸਤਾ ਨਹੀਂ ਸੀ। ਇਸ ’ਤੇ ਸਾਧੂ ਦੇ ਆਸ਼ਰਮ ਵਿਚੋਂ ਰਸਤਾ ਲੈਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।

ਇਸ ਮਾਮਲੇ ਵਿਚ ਭੀਨਮਾਲ ਵਿਧਾਇਕ ਪੂਰਾਰਾਮ ਚੌਧਰੀ ਨੇ ਦੱਸਿਆ ਕਿ ਉਸ ਦੀ ਖਾਤੇਦਾਰੀ ਜ਼ਮੀਨ ਸੁੰਧਾ ਮਾਤਾ ਤਲਹਟੀ ਨੇੜੇ ਹਨੂੰਮਾਨ ਆਸ਼ਰਮ ਨੇੜੇ ਹੈ, ਜਿਸ ਨੂੰ 30 ਸਾਲ ਪਹਿਲਾਂ ਖਰੀਦਿਆ ਸੀ। ਉਸ ਵਿਚ ਰਿਜ਼ਾਰਟ ਬਣਾਉਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਤਹਿਸੀਲਦਾਰ ਤੋਂ ਪੈਮਾਈਸ਼ ਦੀ ਇਜਾਜ਼ਤ ਲੈ ਕੇ ਵੀਰਵਾਰ ਨੂੰ ਪਟਵਾਰੀ ਤੋਂ ਜ਼ਮੀਨ ਨਪਵਾਈ ਸੀ। ਅਸੀਂ ਤਾਂ 2 ਦਿਨਾਂ ਤੋਂ ਸਾਧੂ ਦੇ ਨਾਲ ਰਾਜ਼ੀ ਖੁਸ਼ੀ ਖੇਤ ਨੂੰ ਨਪਵਾਇਆ ਸੀ। ਸਾਡੇ ਦਰਮਿਆਨ ਕੋਈ ਵਿਵਾਦ ਨਹੀਂ ਸੀ। ਉਨ੍ਹਾਂ ਦੇ ਕਹਿਣ ਨਾਲ ਮੈਂ ਮੇਰੀ ਖਾਤੇਦਾਰੀ ਵਿਚੋਂ ਰਸਤੇ ਲਈ ਜਗ੍ਹਾ ਛੱਡੀ ਹੈ, ਜੋ ਮੌਕੇ ’ਤੇ ਪਈ ਹੈ।


DIsha

Content Editor

Related News