ਸਾਈਕਲ 'ਤੇ ਬੋਰਾ, ਬੋਰੇ 'ਚ ਧੀ... ਰੁਲਾ ਦੇਵੇਗੀ ਮਜ਼ਦੂਰ ਦੀ ਮਜ਼ਬੂਰੀ ਦੀ ਇਹ ਤਸਵੀਰ

Monday, May 18, 2020 - 02:01 PM (IST)

ਸਾਈਕਲ 'ਤੇ ਬੋਰਾ, ਬੋਰੇ 'ਚ ਧੀ... ਰੁਲਾ ਦੇਵੇਗੀ ਮਜ਼ਦੂਰ ਦੀ ਮਜ਼ਬੂਰੀ ਦੀ ਇਹ ਤਸਵੀਰ

ਨਵੀਂ ਦਿੱਲੀ-ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਦੇਸ਼ ਭਰ 'ਚ ਜਾਰੀ ਹੈ। ਇਸ ਨਾਲ ਨਜਿੱਠਣ ਲਈ ਲੜਾਈ ਜਾਰੀ ਹੈ ਪਰ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਦਿਹਾੜੀਦਾਰ ਮਜ਼ਦੂਰ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ ਜਿਨ੍ਹਾਂ ਲਈ ਲਾਕਡਾਊਨ ਦੇ ਕਾਰਨ ਮਜ਼ਦੂਰੀ ਹੁਣ ਮਜ਼ਬੂਰੀ 'ਚ ਬਦਲ ਚੁੱਕੀ ਹੈ ਅਤੇ ਪ੍ਰਵਾਸੀ ਮਜ਼ਦੂਰ ਲੋਕਾਂ ਨੇ ਕਠਿਨਾਈ ਭਰਿਆ ਰਸਤਿਆਂ ਰਾਹੀਂ ਆਪਣੇ ਪਿੰਡਾਂ ਨੂੰ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਹੀ ਦਿਲ ਨੂੰ ਝੰਜੋੜ ਦੇਣ ਵਾਲੀ ਤਸਵੀਰ ਉੱਤਰ ਪ੍ਰਦੇਸ਼ 'ਚ ਮਿਲੀ ਹੈ ਜਿੱਥੇ ਇਕ ਪ੍ਰਵਾਸੀ ਮਜ਼ਦੂਰ ਨੇ ਸਾਈਕਲ ਨਾਲ ਲਟਕਦੇ ਚਿੱਟੇ ਬੋਰੇ 'ਚ ਅਪਾਹਜ ਧੀ ਨੂੰ ਪਾ ਕੇ ਆਪਣੇ ਪਰਿਵਾਰ ਸਮੇਤ ਪਿੰਡ ਲਈ ਰਵਾਨਾ ਹੋ ਗਿਆ ਹੈ। 

PunjabKesari

ਦਰਅਸਲ ਇਹ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਲਈ ਜਾ ਰਿਹਾ ਹੈ। ਇਸ ਦੇ ਨਾਲ ਮਜ਼ਦੂਰ ਦੀ ਇਕ ਅਪਾਹਜ ਧੀ ਵੀ ਹੈ, ਜਿਸ ਨੂੰ ਮਜ਼ਦੂਰ ਨੇ ਸਾਈਕਲ 'ਤੇ ਇਕ ਤਰ੍ਹਾਂ ਦੇਸੀ ਜੁਗਾੜ ਦੇ ਸਹਾਰੇ ਲਟਕਾ ਰੱਖਿਆ ਹੈ। ਸਫੈਦ ਪਲਾਸਟਿਕ ਦੇ ਬੋਰੇ ਤੋਂ ਝਾਂਕਦੀ ਉਹ ਮਾਸੂਮ ਅੱਖਾਂ ਕੋਰੋਨਾਂ ਦੇ ਖੌਫ, ਭੁੱਖ ਅਤੇ ਤਪਦੀ ਗਰਮੀ, ਦਰਦ ਅਤੇ ਮਜ਼ਬੂਰੀਆਂ ਦੀ ਗਵਾਹੀ ਦੇ ਰਹੀ ਹੈ। ਨਾ ਜਾਣੇ ਕਿੰਨੀ ਦੂਰ ਇਸ ਤਰ੍ਹਾਂ ਨਾਲ ਉਸ ਬੱਚੀ ਨੂੰ ਇਸ ਤਰ੍ਹਾਂ ਹੀ ਲਟਕੇ ਹੋਏ ਜਾਣਾ ਹੈ। ਨਾ ਜਾਣੇ ਰਸਤੇ 'ਚ ਕਿੰਨੀ ਗਰਮੀ ਹੋਵੇਗੀ।

PunjabKesari

ਇਸ ਬੱਚੀ ਨੂੰ ਨਹੀ ਪਤਾ ਹੈ ਕਿ ਦੁਨੀਆ ਕਿਸ ਝੰਝਟ ਨਾਲ ਜੂਝ ਰਹੀ ਹੈ ਪਰ ਉਹ ਪਰਿਵਾਰ ਦੇ ਨਾਲ ਲੰਬੇ ਰਸਤੇ 'ਤੇ ਨਿਕਲ ਚੁੱਕੀ ਹੈ ਹਾਲਾਂਕਿ ਰਸਤੇ ਦੇ ਲਈ ਉਸ ਦੇ ਪਿਤਾ ਨੇ ਕੁਝ ਖਾਣ ਦਾ ਸਮਾਨ ਵੀ ਬੰਨ੍ਹਿਆ ਹੋਇਆ ਹੈ, ਜੋ ਪੂਰਾ ਪਰਿਵਾਰ ਖਾਵੇਗਾ।

PunjabKesari

ਇਸ ਮਜ਼ਦੂਰ ਦੇ ਨਾਲ ਗਰਮੀ ਤਪਤੀ ਸੜਕ 'ਤੇ ਕੁਝ ਬੱਚੇ ਨੰਗੇ ਪੈਰੀ ਵੀ ਚੱਲ ਰਹੇ ਹਨ। ਉਨ੍ਹਾਂ 'ਚੋਂ ਇਕ ਬੱਚੀ ਆਪਣੇ ਪਿਤਾ ਦੇ ਸਾਈਕਲ ਨੂੰ ਧੱਕਾ ਵੀ ਲਾ ਰਹੀ ਹੈ। ਸ਼ਾਇਦ ਪਿਤਾ ਦੀ ਮਦਦ ਕਰਨਾ ਚਾਹੁੰਦੀ ਹੈ ਜਾਂ ਖੇਡ ਰਹੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਮਜ਼ਦੂਰ ਗਰੀਬ ਲੋਕਾਂ ਦਾ ਕੋਰੋਨਾ ਨੇ ਸਾਰਾ ਕੁਝ ਖੋਹ ਲਿਆ ਹੋਵੇਗਾ ਪਰ ਹੁਣ ਵੀ ਜੂਝਣ ਦਾ ਹੌਸਲਾ ਅਤੇ ਮਦਦ ਕਰਨ ਦੀ ਇੱਛਾ ਬਾਕੀ ਹੈ।


author

Iqbalkaur

Content Editor

Related News