ਪਾਇਲਟ ਮਾਮਲੇ ''ਚ ਅੱਜ ਫਿਰ ਹੋਵੇਗੀ ਸੁਣਵਾਈ, ਹਾਈ ਕੋਰਟ ਨੇ ਸਵੀਕਰ ਕੀਤੀ ਪਟੀਸ਼ਨ
Friday, Jul 17, 2020 - 12:46 AM (IST)
ਜੈਪੁਰ - ਰਾਜਸਥਾਨ 'ਚ ਸਿਆਸੀ ਘਮਸਾਨ ਜਾਰੀ ਹੈ। ਇਸ ਦੌਰਾਨ ਹਾਈ ਕੋਰਟ 'ਚ ਕਾਂਗਰਸ ਦੇ ਬਾਗੀ ਨੇਤਾ ਸਚਿਨ ਪਾਇਲਟ ਦੀ ਪਟੀਸ਼ਨ 'ਤੇ ਸੁਣਵਾਈ ਹੋਈ। ਇਸ ਤੋਂ ਬਾਅਦ ਰਾਜਸਥਾਨ ਹਾਈ ਕੋਰਟ ਨੇ ਸਚਿਨ ਪਾਇਲਟ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਪਟੀਸ਼ਨ ਹਾਈ ਕੋਰਟ ਨੇ ਬੈਂਚ ਨੂੰ ਰੈਫਰ ਕਰ ਦਿੱਤੀ ਹੈ। ਪਾਇਲਟ ਮਾਮਲੇ 'ਚ ਕੱਲ ਦੁਪਹਿਰ ਮੁੜ ਸੁਣਵਾਈ ਹੋਵੇਗੀ।
ਉਥੇ ਹੀ ਰਾਜਸਥਾਨ ਹਾਈ ਕੋਰਟ ਦੀ ਡਬਲ ਬੈਂਚ 'ਚ ਪਾਇਲਟ ਧਿਰ ਨੇ ਨਵੀਂ ਪਟੀਸ਼ਨ ਦਰਜ ਕੀਤੀ ਹੈ। ਸਚਿਨ ਪਾਇਲਟ ਧਿਰ ਦੀ ਪਟੀਸ਼ਨ 'ਤੇ ਸੁਣਵਾਈ ਮੁੱਖ ਜੱਜ ਇੰਦਰਜੀਤ ਮੋਹੰਦੀ ਅਤੇ ਜਸਟਿਸ ਪ੍ਰਕਾਸ਼ ਗੁਪਤਾ ਦੀ ਡਬਲ ਬੈਂਚ ਕਰੇਗੀ। ਹੁਣ ਸਚਿਨ ਪਾਇਲਟ ਮਾਮਲੇ 'ਚ ਸ਼ੁੱਕਰਵਾਰ ਦੁਪਹਿਰ 1 ਵਜੇ ਸੁਣਵਾਈ ਹੋਵੇਗੀ।
ਇਸ ਤੋਂ ਪਹਿਲਾਂ ਅੱਜ ਪਟੀਸ਼ਨ 'ਤੇ ਸੁਣਵਾਈ ਦੌਰਾਨ ਸਚਿਨ ਪਾਇਲਟ ਨਾਲ ਹਰੀਸ਼ ਸਾਲਵੇ ਨੇ ਬਹਿਸ ਕਰਦੇ ਹੋਏ ਕਿਹਾ ਕਿ ਪਟੀਸ਼ਨ 'ਚ ਸੋਧ ਸਵੀਕਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਅਭਿਸ਼ੇਕ ਮਨੂੰ ਸਿੰਘਵੀ ਨੇ ਪਟੀਸ਼ਨ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਬਿਨਾਂ ਆਧਾਰ ਦੇ ਪਟੀਸ਼ਨ ਨੂੰ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ ਪਰ ਹਾਈ ਕੋਰਟ ਨੇ ਪਟੀਸ਼ਨ ਨੂੰ ਸਵੀਕਾਰ ਕਰ ਬੈਂਚ ਨੂੰ ਭੇਜ ਦਿੱਤੀ ਹੈ।
ਸੁਣਵਾਈ ਦੌਰਾਨ ਹਰੀਸ਼ ਸਾਲਵੇ ਨੇ ਕਿਹਾ ਸੀ ਕਿ ਸਦਨ ਤੋਂ ਬਾਹਰ ਦੀ ਕਾਰਵਾਈ ਲਈ ਵਿਧਾਨ ਸਭਾ ਪ੍ਰਧਾਨ ਨੋਟਿਸ ਜਾਰੀ ਨਹੀਂ ਕਰ ਸਕਦੇ। ਨੋਟਿਸ ਦੀ ਸੰਵਿਧਾਨਕ ਵੈਧਤਾ ਨਹੀਂ ਹੈ। ਨੋਟਿਸ ਨੂੰ ਤੁਰੰਤ ਰੱਦ ਕਰ ਇਸ ਨੂੰ ਅਸੰਵਿਧਾਨਿਕ ਐਲਾਨ ਕੀਤਾ ਜਾਵੇ। ਦੂਜੇ ਪਾਸੇ ਕਾਂਗਰਸ ਨੇ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਮਰਥਕ 18 ਹੋਰ ਵਿਧਾਇਕਾਂ ਖਿਲਾਫ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਇਨ੍ਹਾਂ ਨੇ ਵਹਿਪ ਦੀ ਨਿੰਦਾ ਕੀਤੀ ਸੀ।