ਸਬਰੀਮਾਲਾ ਵਿਵਾਦ: ਮਹਿਲਾ ਪੱਤਰਕਾਰਾਂ ''ਤੇ ਹੋਇਆ ਹਮਲਾ, ਰਾਹੁਲ ਈਸ਼ਵਰ ਪੁਲਸ ਹਿਰਾਸਤ ''ਚ

10/17/2018 4:12:02 PM

ਨਵੀਂ ਦਿੱਲੀ— ਸਬਰੀਮਾਲਾ ਮੰਦਰ 'ਚ ਔਰਤਾਂ ਦੀ ਐਂਟਰੀ ਨੂੰ ਲੈ ਕੇ ਵਿਰੋਧ-ਪ੍ਰਦਰਸ਼ਨ ਹੋ ਰਹੇ ਹਨ। ਮੰਦਰ ਦੇ ਮੇਨ ਐਂਟਰੀ ਗੇਟ 'ਤੇ ਬੁੱਧਵਾਰ ਨੂੰ ਔਰਤਾਂ ਸ਼ਰਧਾਲੂਆਂ ਦੀ ਐਂਟਰੀ ਦਾ ਵਿਰੋਧ ਕਰਨ ਲਈ ਇੱਕਠਾ ਹੋਈਆਂ। ਸ਼ਾਮ 5 ਵਜੇ ਮੰਦਰ ਦੇ ਦੁਆਰ ਔਰਤਾਂ ਲਈ ਖੁਲ੍ਹਣਗੇ। ਇਸ ਤੋਂ ਪਹਿਲਾਂ ਇੱਥੇ ਬਹੁਤ ਵਿਵਾਦ ਹੋਇਆ। ਇੱਥੇ ਮਹਿਲਾ ਪੱਤਰਕਾਰਾਂ 'ਤੇ ਵੀ ਹਮਲਾ ਹੋਇਆ। ਆਪਣੀ ਕਾਰ ਤੋਂ ਮੰਦਰ ਵੱਲੋਂ ਜਾ ਰਹੀ ਰਾਧਿਕਾ ਰਾਮਾਸਵਾਮੀ ਨੂੰ ਗਾਲੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਵਾਪਸ ਜਾਣ ਦੀ ਧਮਕੀ ਵੀ ਦਿੱਤੀ ਗਈ। ਪੁਲਸ ਵਾਲੇ ਵੀ ਇਸ ਦੌਰਾਨ ਮੌਜੂਦ ਸਨ।

ਪ੍ਰਦਰਸ਼ਨਕਾਰੀਆਂ ਨੇ ਬੱਸਾਂ 'ਤੇ ਵੀ ਪਥਰਾਅ ਕੀਤਾ। 
ਕੈਂਪੇਨ ਚਲਾਉਣ ਵਾਲੇ ਵਰਕਰ ਰਾਹੁਲ ਈਸ਼ਵਰ ਨੂੰ ਕੇਰਲ ਪੁਲਸ ਨੇ ਹਿਰਾਸਤ 'ਚ ਲਿਆ ਹੈ। ਰਾਹੁਲ ਸਬਰੀਮਾਲਾ ਮੰਦ 'ਚ ਔਰਤਾਂ ਦੀ ਐਂਟਰੀ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਈਸ਼ਵਰ ਸਬਰੀਮਾਲਾ ਮੰਦਰ ਦੇ ਸਾਬਕਾ ਪੁਜਾਰੀ ਦੇ ਪੜਪੋਤਾ ਹੈ। ਡੀ.ਰਾਜਾ. ਨੇ ਕਿਹਾ ਕਿ ਮੀਡੀਆ ਕਰਮਚਾਰੀਆਂ 'ਤੇ ਹਮਲਾ ਅਤੇ ਔਰਤਾਂ 'ਤੇ ਹੋਏ ਹਮਲੇ ਦਾ ਅਸੀਂ ਵਿਰੋਧ ਕਰਦੇ ਹਾਂ। ਇਹ ਸਭ ਭਾਜਪਾ ਅਤੇ ਆਰ.ਐਸ.ਐਸ. ਨੇ ਕੀਤਾ ਹੈ। ਇਹ ਲੋਕ ਸੰਪਰਦਾਹਿਕ ਏਕਤਾ ਨੂੰ ਭੰਗ ਕਰਨਾ ਚਾਹੁੰਦੇ ਹਨ। ਇਸ ਦੇ ਲਈ ਕੇਰਲ ਸਰਕਾਰ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ ਹੈ।

 


priyanka

Content Editor

Related News