ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੀ ਹੈ ਇਹ ਮਾਂ, 42 ਲਿਟਰ ਬ੍ਰੈਸਟ ਮਿਲਕ ਦਾਨ ਕਰ ਕੀਤਾ ਨੇਕ ਕੰਮ

Saturday, Nov 21, 2020 - 11:14 AM (IST)

ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੀ ਹੈ ਇਹ ਮਾਂ, 42 ਲਿਟਰ ਬ੍ਰੈਸਟ ਮਿਲਕ ਦਾਨ ਕਰ ਕੀਤਾ ਨੇਕ ਕੰਮ

ਮੁੰਬਈ : ਕੋਰੋਨਾ ਕਾਲ ਵਿਚ ਲੱਗੀ ਤਾਲਾਬੰਦੀ ਨੇ ਸਾਡੀ ਸਾਰਿਆਂ ਦੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। ਕਿਸੇ ਨੇ ਇਸ ਮੁਸ਼ਕਲ ਸਮੇਂ ਵਿਚ ਖ਼ੁਦ ਦੀ ਕਲਾ ਨੂੰ ਲੱਭਣ ਦਾ ਕੰਮ ਕੀਤਾ ਤਾਂ ਕਿਸੇ ਨੇ ਇਸ ਸਮੇਂ ਨੂੰ ਲੋਕਾਂ ਦੀ ਮਦਦ ਵਿਚ ਲਗਾ ਕੇ ਇਕ ਵੱਖਰੀ ਮਿਸਾਲ ਪੇਸ਼ ਕੀਤੀ। ਉਥੇ ਹੀ ਇਨ੍ਹੀਂ ਦਿਨੀਂ ਫਿਲਮਮੇਕਰ ਅਤੇ ਪ੍ਰੋਡਿਊਸਰ ਨਿਧੀ ਪਰਮਾਨ ਹੀਰਨੰਦਾਨੀ ਕਾਫ਼ੀ ਚਰਚਾ ਵਿਚ ਆਈ ਹੋਈ ਹੈ। ਇਸ ਦਾ ਕਾਰਨ ਹੈ ਕਿ ਉਨ੍ਹਾਂ ਦਾ ਅਜਿਹਾ ਨੇਕ ਕੰਮ ਜੋ ਕਈ ਬੱਚਿਆਂ ਨੂੰ ਪਾਲ ਰਿਹਾ ਹੈ।

ਡੋਨੇਟ ਕੀਤਾ ਬ੍ਰੈਸਟ ਮਿਲਕ
ਦਰਅਸਲ ਨਿਧੀ ਦਾ ਇਨ੍ਹੀਂ ਦਿਨੀਂ ਸੁਰਖ਼ੀਆਂ ਵਿਚ ਬਣੇ ਹੋਣ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਤਾਲਾਬੰਦੀ ਦੌਰਾਨ 42 ਲਿਟਰ ਬ੍ਰੈਸਟ ਮਿਲਕ ਦਾਨ ਕੀਤਾ ਅਤੇ ਇਸ ਨਾਲ ਕਈ ਬੱਚਿਆਂ ਦੀ ਜਿੱਥੇ ਭੁੱਖ ਮਿਟ ਰਹੀ ਹੈ, ਉਥੇ ਹੀ ਉਨ੍ਹਾਂ ਨੂੰ ਇਕ ਨਵਾਂ ਜੀਵਨ ਵੀ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਇਸੇ ਸਾਲ ਮਾਂ ਬਣੀ ਹੈ।

ਇਹ ਵੀ ਪੜ੍ਹੋ: ਆਮ ਜਨਤਾ ਨੂੰ ਝਟਕਾ, ਦੂਜੇ ਦਿਨ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਨਵੇਂ ਭਾਅ

ਇਸ ਤਰ੍ਹਾਂ ਆਇਆ ਮਦਦ ਦਾ ਖ਼ਿਆਲ
ਨਿਧੀ ਦੇ ਮਨ ਵਿਚ ਇਹ ਖ਼ਿਆਲ ਉਦੋਂ ਆਇਆ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਕੋਲ ਕਾਫ਼ੀ ਸਾਰਾ ਬ੍ਰੈਸਟ ਮਿਲਕ ਹੈ। ਉਥੇ ਹੀ ਇਸ ਸਬੰਧ ਵਿਚ ਉਨ੍ਹਾਂ ਨੇ ਇਕ ਇੰਟਰਵਿਊ ਵਿਚ ਦੱਸਿਆ, 'ਪੁੱਤਰ ਦੇ ਜਨਮ ਦੇ ਬਾਅਦ ਤੋਂ ਮੈਨੂੰ ਮਹਿਸੂਸ ਹੋਇਆ ਕਿ ਬਹੁਤ ਸਾਰਾ ਬ੍ਰੈਸਟ ਮਿਲਕ ਵੇਸਟ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦਾ ਪੁੱਤਰ ਪੂਰਾ ਮਿਲਕ ਨਹੀਂ ਰਿਹਾ ਸੀ ਤਾਂ ਫਿਰ ਉਸ ਸਮੇਂ ਮੇਰੇ ਕੋਲ 150 ਐਮ.ਐਲ. ਦੇ 3 ਪੈਕੇਟ ਸਨ। ਮੈਂ ਇਸ ਦੁੱਧ ਦਾ ਕਿਸੇ ਵੀ ਤਰੀਕੇ ਨਾਲ ਇਸਤੇਮਾਲ ਕਰਣਾ ਚਾਹੁੰਦੀ ਸੀ। ਮੇਰੇ ਘਰ ਦਾ ਫ੍ਰੀਜ਼ਰ ਅਜੇ ਵੀ ਬ੍ਰੈਸਟ ਮਿਲਕ ਨਾਲ ਭਰਿਆ ਹੋਇਆ ਹੈ। ਮੈਂ ਇੰਟਰਨੈਟ 'ਤੇ ਪੜ੍ਹਿਆ ਕਿ ਬ੍ਰੈਸਟ ਮਿਲਕ ਨੂੰ 3 ਤੋਂ 4 ਮਹੀਨੇ ਫ੍ਰੀਜ਼ਰ ਵਿਚ ਰੱਖਿਆ ਜਾ ਸਕਦਾ ਹੈ।' ਇਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਉਹ ਬ੍ਰੈਸਟ ਮਿਲਕ ਡੋਨੇਟ ਕਰੇਗੀ।



42 ਲਿਟਰ ਬ੍ਰੈਸਟ ਮਿਲਕ ਕਰ ਚੁੱਕੀ ਹੈ ਦਾਨ
ਇਸ ਨੇਕ ਕੰਮ ਨੂੰ ਕਰਣ ਦੇ ਬਾਅਦ ਨਿਧੀ ਨੇ ਆਪਣੇ ਆਸ-ਪਾਸ ਅਜਿਹੇ ਸੈਂਟਰ ਲੱਭਣੇ ਸ਼ੁਰੂ ਕੀਤੇ ਜੋ ਬ੍ਰੈਸਟ ਮਿਲਕ ਸੈਂਅਰ ਚਲਾ ਰਹੇ ਹੋਣ। ਉਥੇ ਹੀ ਮੀਡੀਆ ਰਿਪੋਰਟਸ ਮੁਤਾਬਕ ਇਸੇ ਸਾਲ ਮਈ ਤੋਂ ਲੈ ਕੇ ਹੁਣ ਤੱਕ ਨਿਧੀ 42 ਲੀਟਰ ਬ੍ਰੈਸਟ ਮਿਲਕ ਨੂੰ ਸੂਰਿਆ ਹਸਪਤਾਲ ਦੇ ਨਿਓਨੇਟਲ ਇੰਟੈਸਿਵ ਕੇਅਰ ਯੂਨਿਟ ਵਿਚ ਡੋਨੇਟ ਕਰ ਚੁੱਕੀ ਹੈ। ਇੱਥੇ ਕਈ ਪ੍ਰੀ-ਮੈਚਿਓਰ ਬੱਚੇ ਭਰਤੀ ਹਨ ਅਤੇ ਉਨ੍ਹਾਂ ਦਾ ਭਾਰ ਵੀ ਕਾਫ਼ੀ ਘੱਟ ਹੈ।

ਇਹ ਵੀ ਪੜ੍ਹੋ: ਹੁਣ ਟਰੰਪ ਦੇ ਵੱਡੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੂੰ ਹੋਇਆ ਕੋਰੋਨਾ

60 ਬੱਚਿਆਂ ਨੂੰ ਸੀ ਦੁੱਧ ਦੀ ਜ਼ਰੂਰਤ
ਉਥੇ ਹੀ ਨਿਧੀ ਨੇ ਜਿਸ ਹਸਪਤਾਲ ਜਾ ਕੇ ਦੁੱਧ ਦਿੱਤਾ, ਉਥੇ ਜਾ ਕੇ ਜਦੋਂ ਦੇਖਿਆ ਗਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਥੇ 60 ਅਜਿਹੇ ਬੱਚੇ ਸਨ, ਜਿਨ੍ਹਾਂ ਨੂੰ ਦੁੱਧ ਦੀ ਜ਼ਰੂਰਤ ਸੀ। ਉਥੇ ਹੀ ਨਿਧੀ ਦੀ ਮੰਨੋਂ ਤਾਂ ਉਹ ਪੂਰਾ ਸਾਲ ਕੋਸ਼ਿਸ਼ ਕਰੇਗੀ ਕਿ ਇਨ੍ਹਾਂ ਬੱਚਿਆਂ ਨੂੰ ਦੁੱਧ ਡੋਨੇਟ ਕਰ ਸਕੇ। ਅਸੀਂ ਨਿਧੀ ਦੇ ਇਸ ਨੇਕ ਕੰਮ ਨੂੰ ਸਲਾਮ ਕਰਦੇ ਹਾਂ।


author

cherry

Content Editor

Related News