ਜੈਸ਼ੰਕਰ ਦੀ ਪਾਕਿਸਤਾਨ ਨੂੰ ਹਿਦਾਇਦ, ਬੋਲੇ- ਇਕ ਨੂੰ ਛੱਡ ਸਾਰੇ ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧ

10/05/2019 10:46:59 AM

ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬੌਖਲਾਇਆ ਪਾਕਿਸਤਾਨ ਦੁਨੀਆ ਭਰ 'ਚ ਭਾਰਤ ਵਿਰੁੱਧ ਗਲਤ ਪ੍ਰਚਾਰ ਕਰਨ 'ਚ ਲੱਗਾ ਹੋਇਆ ਹੈ। ਹਾਲਾਂਕਿ ਪਾਕਿਸਤਾਨ ਨੂੰ ਚੀਨ ਦਾ ਸਾਥ ਛੱਡ ਕੇ ਕਿਸੇ ਵੀ ਦੇਸ਼ ਤੋਂ ਇਸ ਮਸਲੇ 'ਚ ਸਹਿਯੋਗ ਨਹੀਂ ਮਿਲਿਆ ਹੈ। ਜ਼ਿਆਦਾਤਰ ਦੇਸ਼ਾਂ ਨੇ ਪਾਕਿਸਤਾਨ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਅੱਤਵਾਦ ਦਾ ਖਾਤਮਾ ਕਰਨ, ਉਦੋਂ ਭਾਰਤ ਨਾਲ ਉਸ ਦੇ ਸੰਬੰਧ ਬਿਹਤਰ ਹੋ ਸਕਦੇ ਹਨ। ਇਨ੍ਹਾਂ ਸਾਰਿਆਂ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵਰਲਡ ਇਕਨਾਮਿਕ ਫੋਰਮ 'ਚ ਪਾਕਿਸਤਾਨ 'ਤੇ ਚੁਟਕੀ ਲੈਂਦੇ ਹੋਏ ਕਿਹਾ,''ਮੈਂ ਦੱਸਣਾ ਚਾਹਾਂਗਾ ਕਿ ਇਕ ਨੂੰ ਛੱਡ ਕੇ ਭਾਰਤ ਦੇ ਸਾਰੇ ਗੁਆਂਢੀ ਰਾਸ਼ਟਰ ਨਾਲ ਬਿਹਤਰ ਸੰਬੰਧ ਹਨ ਅਤੇ ਉਹ ਖੇਤਰੀ ਸਹਿਯੋਗ 'ਚ ਹਰ ਦਿਨ ਨਵਾਂ ਇਤਿਹਾਸ ਲਿਖ ਰਹੇ ਹਨ।''

ਇਸ ਮੌਕੇ 'ਤੇ ਜੈਸ਼ੰਕਰ ਨੇ ਪਾਕਿਸਤਾਨ ਨਾਲ ਵੱਖ-ਵੱਖ ਮੁੱਦਿਆਂ-ਕਸ਼ਮੀਰ ਟਰੇਡ ਵਾਰ ਦੀ ਗੱਲ ਕੀਤੀ। ਵਰਲਡ ਇਕਨਾਮਿਕ ਫੋਰਮ ਦੇ ਬੋਰਗੇ ਬਰੇਂਡੇ ਨਾਲ ਗੱਲਬਾਤ ਦੌਰਾਨ ਜੈਸ਼ੰਕਰ ਨੇ ਕਿਹਾ,''ਸ਼ਾਇਦ ਹੀ ਕਿਸੇ ਨੂੰ ਇਹ ਅਨੁਮਾਨ ਸੀ ਕਿ ਧਾਰਾ-370 ਲਾਗੂ ਹੋਣ ਕਾਰਨ ਜੰਮੂ-ਕਸ਼ਮੀਰ ਰਾਜ 'ਚ ਕਈ ਰਾਸ਼ਟਰੀ ਕਾਨੂੰਨ ਲਾਗੂ ਨਹੀਂ ਹੁੰਦੇ ਸਨ। ਇਹ ਸਾਰੇ ਉਨ੍ਹਾਂ ਲਈ ਨਵੀਆਂ ਗੱਲਾਂ ਸਨ। ਆਪਣੇ ਗੁਆਂਢੀਆਂ ਨਾਲ ਬਿਹਤਰ ਸੰਬੰਧਾਂ ਬਾਰੇ ਗੱਲ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਇਕ ਗੁਆਂਢੀ ਦੇਸ਼ ਨੂੰ ਛੱਡ ਕੇ ਸਾਰੇ ਦੇਸ਼ਾਂ ਦਾ ਖੇਤਰੀ ਸਹਿਯੋਗ ਦੇ ਮਾਮਲੇ 'ਚ ਬਿਹਤਰੀਨ ਇਤਿਹਾਸ ਰਿਹਾ ਹੈ।

ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਸ ਗੁਆਂਢੀ ਦੇਸ਼ ਨਾਲ ਗਤੀਰੋਧ ਹਮੇਸ਼ਾ ਅਜਿਹਾ ਹੀ ਬਣਿਆ ਰਹੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਇਕ ਦਿਨ ਹਾਲਾਤ ਸੁਧਰਨਗੇ ਅਤੇ ਉਹ ਦੇਸ਼ ਵੀ ਭਾਰਤ ਨਾਲ ਖੇਤਰੀ ਸਹਿਯੋਗ 'ਚ ਸ਼ਾਮਲ ਹੋਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਤੁਸੀਂ ਸਾਰੇ ਇਕ ਪਲ ਲਈ ਕਸ਼ਮੀਰ ਦੇ ਮੁੱਦੇ ਨੂੰ ਵੱਖ ਕਰ ਦੇਣ। ਅੱਜ ਹਰ ਕਿਸੇ ਦੇਸ਼ ਦੇ ਦੂਜੇ ਦੇਸ਼ ਨਾਲ ਵਪਾਰ ਸੰਬੰਧ ਵਧ ਰਹੇ ਹਨ। ਵਪਾਰ ਵਧਣ ਦੇ ਨਾਲ ਹੀ ਦੇਸ਼ ਹਰ ਪੱਧਰ 'ਤੇ ਖੁਸ਼ਹਾਲ ਹੁੰਦਾ ਹੈ। ਜੈਸ਼ੰਕਰ ਨੇ ਕਿਹਾ,''ਮੈਂ ਜਾਣਦਾ ਹਾਂ ਕਿ ਸਾਡੇ ਸਾਹਮਣੇ ਕਈ ਚੁਣੌਤੀਆਂ ਹਨ। ਗੁਆਂਢੀ ਦੇਸ਼ ਦੀ ਸਾਡੇ ਦੇਸ਼ ਨਾਲ ਸਮਝ ਦੀ ਸਮੱਸਿਆ ਹੈ, ਜਿਸ 'ਚੋਂ ਉਸ ਨੂੰ ਬਾਹਰ ਕੱਢਣਾ ਹੋਵੇਗਾ।''


DIsha

Content Editor

Related News