ਜੈਸ਼ੰਕਰ ਦਾ ਵੱਡਾ ਬਿਆਨ- POK ਜਲਦ ਹੋਵੇਗਾ ਭਾਰਤ ਦਾ ਭੂਗੋਲਿਕ ਹਿੱਸਾ
Tuesday, Sep 17, 2019 - 06:03 PM (IST)

ਨਵੀਂ ਦਿੱਲੀ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) 'ਤੇ ਸਾਡੀ ਸਥਿਤੀ ਹਮੇਸ਼ਾ ਤੋਂ ਸਪੱਸ਼ਟ ਰਹੇਗੀ। ਪੀ. ਓ. ਕੇ. ਭਾਰਤ ਦਾ ਹਿੱਸਾ ਹੈ ਅਤੇ ਉਮੀਦ ਕਰਦੇ ਹਾਂ ਕਿ ਇਹ ਜਲਦ ਹੀ ਭਾਰਤ ਦਾ ਭੂਗੋਲਿਕ ਹਿੱਸਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਧਾਰਾ-370 'ਤੇ ਬੋਲਦਿਆਂ ਕਿਹਾ ਕਿ ਇਹ ਕੋਈ ਦੋ-ਪੱਖੀ ਮੁੱਦਾ ਨਹੀਂ ਹੈ, ਇਹ ਅੰਦਰੂਨੀ ਮੁੱਦਾ ਹੈ। ਪਾਕਿਸਤਾਨ ਨਾਲ 370 ਦਾ ਮੁੱਦਾ ਹੈ ਹੀ ਨਹੀਂ, ਉਸ ਨਾਲ ਅੱਤਵਾਦ ਦਾ ਮੁੱਦਾ ਹੈ।
ਸਰਕਾਰ ਦੇ 100 ਦਿਨ ਹੋਣ ਦੇ ਮੌਕੇ ਇਕ ਪ੍ਰੈੱਸ ਕਾਨਫਰੰਸ 'ਚ ਧਾਰਾ-370 'ਤੇ ਬੋਲਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਸਲਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਿੰਧ (ਪਾਕਿਸਤਾਨ) 'ਚ ਹੁਣ ਜੋ ਕੁਝ ਵੀ ਹੋ ਰਿਹਾ ਹੈ, ਉਹ ਦੁਨੀਆ ਤੋਂ ਲੁੱਕਿਆ ਨਹੀਂ ਹੈ। ਇੱਥੇ ਸਿੱਖ ਕੁੜੀਆਂ ਦੇ ਅਗਵਾ ਦੇ ਮਾਮਲੇ ਸਾਹਮਣੇ ਆਏ ਸਨ। ਦੁਨੀਆ ਦੇ ਇਸ ਹਿੱਸੇ 'ਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਪਾਕਿਸਤਾਨ 'ਚ ਘੱਟ ਗਿਣਤੀਆਂ ਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਅੱਜ ਵਪਾਰ, ਕਨੈਕਟੀਵਿਟੀ ਤੁਹਾਨੂੰ ਅੱਤਵਾਦ ਦੀ ਲੋੜ ਨਹੀਂ ਹੈ। ਉੱਥੇ ਹੀ ਸਾਰਕ ਖੇਤਰੀ ਮੁੱਦਿਆਂ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਕਿਹੜਾ ਦੇਸ਼ ਸਾਰਕ ਨੂੰ ਵਧਾਵਾ ਦਿੰਦਾ ਹੈ ਅਤੇ ਕਿਹੜਾ ਅੱਤਵਾਦ ਨੂੰ, ਇਹ ਮੈਂਬਰਾਂ ਨੂੰ ਤੈਅ ਕਰਨਾ ਹੈ।