ਚੀਨ ਨਾਲ ਸੰਬੰਧਾਂ ਦੇ ਵਿਕਾਸ ਲਈ ਸਰਹੱਦ ''ਤੇ ਸ਼ਾਂਤੀ ਜ਼ਰੂਰੀ : ਵਿਦੇਸ਼ ਮੰਤਰੀ

Tuesday, Dec 03, 2024 - 03:48 PM (IST)

ਚੀਨ ਨਾਲ ਸੰਬੰਧਾਂ ਦੇ ਵਿਕਾਸ ਲਈ ਸਰਹੱਦ ''ਤੇ ਸ਼ਾਂਤੀ ਜ਼ਰੂਰੀ : ਵਿਦੇਸ਼ ਮੰਤਰੀ

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਚੀਨ ਨਾਲ ਤਣਾਅ ਘੱਟ ਕਰਨ ਲਈ ਹੋਏ ਸਮਝੌਤੇ ਬਾਰੇ ਮੰਗਲਵਾਰ ਨੂੰ ਲੋਕ ਸਭਾ ਨੂੰ ਸੂਚਿਤ ਕੀਤਾ ਅਤੇ ਕਿਹਾ ਕਿ ਇਸ ਸਰਕਾਰ ਦਾ ਰੁਖ ਸਪੱਸ਼ਟ ਹੈ ਕਿ ਬੀਜਿੰਗ ਨਾਲ ਸੰਬੰਧਾਂ ਦੇ ਵਿਕਾਸ ਲਈ ਸਰਹੱਦ 'ਤੇ ਸ਼ਾਂਤੀ ਜ਼ਰੂਰੀ ਹੈ। ਉਨ੍ਹਾਂ ਨੇ ਹੇਠਲੇ ਸਦਨ 'ਚ ਭਾਰਤ-ਚੀਨ ਸੰਬੰਧਾਂ ਦੇ ਇਤਿਹਾਸਕ ਪਿਛੋਕੜ ਅਤੇ ਗਲਵਾਨ ਘਾਟੀ ਦੀ ਝੜਪ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਚੀਨ ਦੇ ਸੰਬੰਧ 2020 ਤੋਂ ਅਸਾਧਾਰਣ ਰਹੇ, ਜਦੋਂ ਚੀਨ ਦੀਆਂ ਕਾਰਵਾਈਆਂ ਕਾਰਨ ਸਰਹੱਦੀ ਖੇਤਰਾਂ 'ਚ ਸ਼ਾਂਤੀ ਭੰਗ ਹੋਈ। ਜੈਸ਼ੰਕਰ ਨੇ ਕਿਹਾ,''ਨਿਰੰਤਰ ਕੂਟਨੀਤਕ ਸਾਂਝੇਦਾਰੀ ਨੂੰ ਦਰਰਸਾਉਣ ਵਾਲੇ ਹਾਲੀਆ ਘਟਨਾਕ੍ਰਮ ਨੇ ਭਾਰਤ-ਚੀਨ ਸੰਬੰਧਾਂ ਨੂੰ ਕੁਝ ਸੁਧਾਰ ਦੀ ਦਿਸ਼ਾ 'ਚ ਵਧਾਇਆ ਹੈ।'' 

ਉਨ੍ਹਾਂ ਦਾ ਕਹਿਣਾ ਸੀ,''ਅਸੀਂ ਚੀਨ ਨਾਲ ਇਸ ਦਿਸ਼ਾ 'ਚ ਕੰਮ ਕਰਨ ਲਈ ਵਚਨਬੱਧ ਹਾਂ ਕਿ ਸਰਹੱਦੀ ਮੁੱਦੇ 'ਤੇ ਹੱਲ ਲਈ ਨਿਰਪੱਖ ਅਤੇ ਆਪਸੀ ਸਵੀਕਾਰਯੋਗ ਰੂਪਰੇਖਾ 'ਤੇ ਪਹੁੰਚੇ।'' ਉਨ੍ਹਾਂ ਅਨੁਸਾਰ ਤਣਾਅ ਨੂੰ ਘੱਟ ਕਰਨ ਲਈ ਕੂਟਨੀਤਕ ਕੋਸ਼ਿਸ਼ ਕੀਤੀ ਗਈ ਤਾਂ ਕਿ ਸ਼ਾਂਤੀ ਬਹਾਲ ਕੀਤੀ ਜਾ ਸਕੇ। ਜੈਸ਼ੰਕਰ ਨੇ ਕਿਹਾ,''ਬੁਨਿਆਦੀ ਪਹਿਲ ਸੀ ਕਿ ਟਕਰਾਅ ਵਾਲੇ ਬਿੰਦੂਆਂ ਤੋਂ ਸੁਰੱਖਿਆ ਫ਼ੋਰਸ ਪਿੱਛੇ ਹਟੀ ਅਤੇ ਇਸ 'ਚ ਸਫ਼ਲਤਾ ਮਿਲੀ ਹੈ।'' ਉਨ੍ਹਾਂ ਕਿਹਾ,''ਅਸੀਂ ਇਸ ਨੂੰ ਲੈ ਕੇ ਸਪੱਸ਼ਟ ਹਾਂ ਕਿ ਸਰਹੱਦ 'ਤੇ ਸ਼ਾਂਤੀ ਦੀ ਬਹਾਲੀ ਹੀ ਸੰਪੂਰਨ ਸੰਬੰਧਾਂ ਨੂੰ ਅੱਗੇ ਵਧਾਉਣ ਦਾ ਆਧਾਰ ਹੋਵੇਗਾ।'' ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਹੱਦ 'ਤੇ ਇਸ ਤਰ੍ਹਾਂ ਦੇ ਤਣਾਅ ਕਾਰਨ ਚੀਨ ਨਾਲ ਸੰਬੰਧ ਆਮ ਨਹੀਂ ਰਹਿ ਸਕਦੇ ਸਨ। ਭਾਰਤ ਅਤੇ ਚੀਨ ਇਸ ਸਾਲ ਅਕਤੂਬਰ 'ਚ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਗਸ਼ਤ ਲਈ ਇਕ ਸਮਝੌਤੇ 'ਤੇ ਸਹਿਮਤ ਹੋਏ ਸਨ। ਜੂਨ 2020 'ਚ ਗਲਵਾਨ ਘਾਟੀ 'ਚ ਹੋਈ ਭਿਆਨਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੇ ਸੰਬੰਧ ਹੇਠਲੇ ਪੱਧਰ 'ਤੇ ਪਹੁੰਚ ਗਏ ਸਨ। ਇਹ ਝੜਪ ਪਿਛਲੇ ਕੁਝ ਦਹਾਕਿਆਂ 'ਚ ਦੋਹਾਂ ਪੱਖਾਂ ਵਿਚਾਲੇ ਹੋਈ ਸਭ ਤੋਂ ਭਿਆਨਕ ਫ਼ੌਜ ਝੜਪ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News