ਸਰਹੱਦ ਤੋਂ ਹੋਣ ਵਾਲੇ ਅੱਤਵਾਦ ਨੂੰ ਭਾਰਤ ਨੇ ਸਾਰਿਆਂ ਦੀਆਂ ਨਜ਼ਰਾਂ ਦੇ ਸਾਹਮਣੇ ਰੱਖਿਆ : ਜੈਸ਼ੰਕਰ

Monday, Nov 16, 2020 - 05:01 PM (IST)

ਹੈਦਰਾਬਾਦ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਸਰਹੱਦ ਪਾਰ ਤੋਂ ਅੱਤਵਾਦ ਨੂੰ ਝੱਲ ਰਹੇ ਭਾਰਤ ਨੇ ਉਸ ਨੂੰ ਸਾਰਿਆਂ ਦੇ ਸਾਹਮਣੇ ਲਿਆਉਣ ਲਈ ਸਖਤ ਮਿਹਤਨ ਕੀਤੀ ਹੈ ਅਤੇ ਹੌਲੀ-ਹੌਲੀ ਦੁਨੀਆ ਵੀ ਅੰਤਰਰਾਸ਼ਟਰੀ ਅੱਤਵਾਦ ਦੀ ਗਲੋਬਲ ਸੁਭਾਅ ਸਮਝਣ ਲੱਗੀ ਹੈ। ਪਾਕਿਸਤਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਨੇ ਕਿਹਾ ਕਿ ਭੂਗੋਲਿਕ ਰੂਪ ਨਾਲ ਭਾਰਤ ਦੇ ਨਜ਼ਦੀਕੀ ਗੁਆਂਢੀਆਂ 'ਚੋਂ ਇਕ ਦੇਸ਼ ਸਰਕਾਰ ਸਰਹੱਦ ਪਾਰ ਅੱਤਵਾਦ 'ਚ ਸ਼ਾਮਲ ਹੈ। ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨੈੱਸ (ਆਈ.ਐੱਸ.ਬੀ.) 'ਚ ਆਯੋਜਿਤ ਇਕ ਪ੍ਰੋਗਰਾਮ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ,''ਸਾਡੇ ਨਜ਼ਦੀਕੀ ਗੁਆਂਢ 'ਚ ਹੀ ਸਰਹੱਦ ਪਾਰ ਤੋਂ ਹੋਣ ਵਾਲੇ ਅੱਤਵਾਦ ਦਾ ਉਦਾਹਰਣ ਮੌਜੂਦ ਹੈ। ਦੁਨੀਆ ਹੌਲੀ-ਹੌਲੀ ਅੰਤਰਰਾਸ਼ਟਰੀ ਅੱਤਵਾਦ ਦੀ ਗਲੋਬਲ ਸੁਭਾਅ ਨੂੰ ਸਮਝਣ ਲੱਗੀ ਹੈ।'' 

ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ

ਮੰਤਰੀ ਨੇ ਕਿਹਾ,''ਸਾਡੀਆਂ ਕੋਸ਼ਿਸ਼ਾਂ ਕਾਰਨ ਸਾਨੂੰ ਅੱਤਵਾਦ ਦੇ ਵਿੱਤ ਪੋਸ਼ਣ, ਕੱਟੜਤਾ ਅਤੇ ਸਾਈਬਰ ਭਰਤੀ ਆਦਿ ਪਹਿਲੂਆਂ ਵੱਲ ਸਾਰਿਆਂ ਦਾ ਧਿਆਨ ਆਕਰਸ਼ਿਤ ਕਰਦੇ ਹੋਏ ਇਸ ਨੂੰ ਸਾਰਿਆਂ ਦੀ ਨਜ਼ਰ 'ਚ ਰੱਖਿਆ ਹੈ।'' ਵੰਦੇ ਭਾਰਤ ਮਿਸ਼ਨ ਦੇ ਸੰਬੰਧ 'ਚ ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਤਾਲਾਬੰਦੀ ਦੌਰਾਨ ਭਾਰਤ ਨੇ ਵਿਦੇਸ਼ਾਂ ਤੋਂ ਆਪਣੇ 24 ਲੱਖ ਤੋਂ ਵੱਧ ਨਾਗਰਿਕਾਂ ਦੀ ਵਾਪਸੀ ਕਰਵਾਈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਭਾਰਤ ਨੇ ਇਕ ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਘਰ ਵੀ ਵਾਪਸ ਭੇਜਿਆ ਹੈ। ਜੈਸ਼ੰਕਰ ਨੇ ਕਿਹਾ ਕਿ ਹਵਾਈ, ਸੜਕ ਅਤੇ ਜਲ ਮਾਰਗ ਤੋਂ 24 ਲੱਖ ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਅਸੀਂ ਏਅਰ ਇੰਡੀਆ ਤੋਂ ਲੈ ਕੇ ਭਾਰਤੀ ਜਲ ਸੈਨਾ ਤੱਕ ਆਪਣੇ ਸਾਰੇ ਸਰੋਤਾਂ ਨੂੰ ਇਸ ਕੰਮ 'ਚ ਲਗਾਇਆ। ਉਨ੍ਹਾਂ ਨੇ ਕਿਹਾ,''ਸਾਡੀ ਮੰਸ਼ਾ ਇਕਦਮ ਸਪੱਸ਼ਟ ਸੀ, ਅੱਜ ਦਾ ਭਾਰਤ ਕਿਸੇ ਵੀ ਭਾਰਤੀ ਨੂੰ ਤਕਲੀਫ਼ 'ਚ ਵਿਦੇਸ਼ 'ਚ ਨਹੀਂ ਛੱਡੇਗਾ।'' ਜੈਸ਼ੰਕਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਕਈ ਸਬਕ ਸਿੱਖੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਜੋ ਰਵੱਈਏ 'ਚ ਦਿਖਣਗੇ ਵੀ।

ਇਹ ਵੀ ਪੜ੍ਹੋ : 20 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨ ਹੋਇਆ 'ਰਿਸ਼ੀਕੇਸ਼', ਅੰਤਿਮ ਸੰਸਕਾਰ ਸਮੇਂ ਹਰ ਅੱਖ ਹੋਈ ਨਮ


DIsha

Content Editor

Related News