ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਨੂੰ ਮਿਲਿਆ ਇਕ ਹੋਰ ਹਥਿਆਰ, ਹੈਦਰਾਬਾਦ ਪਹੁੰਚੀ Sputnik-V ਦੀ ਪਹਿਲੀ ਖੇਪ
Saturday, May 01, 2021 - 04:42 PM (IST)
ਮਾਸਕੋ : ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਰਮਿਆਨ 1 ਮਈ ਯਾਨੀ ਅੱਜ ਤੋਂ 18 ਸਾਲ ਦੀ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਥੇ ਹੀ ਭਾਰਤ ਨੂੰ ਕੋਰੋਨਾ ਖ਼ਿਲਾਫ਼ ਜੰਗ ਵਿਚ ਅੱਜ ਇਕ ਹੋਰ ਹਥਿਆਰ ਮਿਲ ਗਿਆ ਹੈ। ਦਰਅਸਲ ਅੱਜ ਰੂਸੀ ਕੋਰੋਨਾ ਵੈਕਸੀਨ ਸਪੂਤਨਿਕ-ਵੀ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਭਾਰਤ ਵਿਚ ਕੋਵੀਸ਼ੀਡਲ ਅਤੇ ਕੋਵੈਕਸੀਨ ਨਾਲ ਕੋਰੋਨਾ ਖ਼ਿਲਾਫ਼ ਜੰਗ ਜਾਰੀ ਹੈ। ਸਪੂਤਨਿਕ-ਵੀ ਦੇ ਭਾਰਤ ਵਿਚ ਆਉਣ ਨਾਲ ਦੇਸ਼ ਵਿਚ ਟੀਕਾਕਰਨ ਅਭਿਆਨ ਨੂੰ ਤੇਜ਼ੀ ਮਿਲੇਗੀ।
ਇਹ ਵੀ ਪੜ੍ਹੋ : ਡਾ. ਫਾਊਚੀ ਦੀ ਸਲਾਹ, ਕੋਰੋਨਾ ਦੇ ਭਿਆਨਕ ਮੰਜ਼ਰ ਦਰਮਿਆਨ ਭਾਰਤ ’ਚ ਲੱਗੇ ਕੁੱਝ ਹਫ਼ਤਿਆਂ ਲਈ 'ਤਾਲਾਬੰਦੀ'
ਦੱਸ ਦੇਈਏ ਕਿ ਸਪੂਤਨਿਕ-ਵੀ ਵੈਕਸੀਨ ਨੂੰ ਗੈਮਾਲੇਯਾ ਰਿਸਰਚ ਇੰਸਟੀਚਿਊਟ ਆਫ਼ ਐਪੀਡੇਮੀਯੋਲੌਜੀ ਐਂਡ ਮਾਈਕ੍ਰੋਬਾਇਓਲਾਜੀ ਵਲੋਂ ਵਿਕਸਿਤ ਕੀਤਾ ਹੈ। ਆਰ.ਡੀ.ਆਈ.ਐਫ. ਦੇ ਮੁਖੀ ਕਿਰਿਲ ਦਿਮਿਤ੍ਰੀਵ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਸਪੂਤਨਿਕ-ਵੀ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਵਿਚ ਡਿਲਿਵਰ ਕੀਤੀ ਜਾਏਗੀ। ਇਸ ਵਿਚ ਡੇਢ ਤੋਂ 2 ਲੱਖ ਖੁਰਾਕਾਂ ਹੋਣਗੀਆਂ। ਇਸ ਤੋਂ ਬਾਅਦ, ਮਈ ਦੇ ਅੱਧ ਜਾਂ ਇਸ ਮਹੀਨੇ ਦੇ ਅੰਤ ਤਕ, 30 ਲੱਖ ਹੋਰ ਖੁਰਾਕਾਂ ਆਉਣਗੀਆਂ।
ਇਹ ਵੀ ਪੜ੍ਹੋ : ਭਾਰਤ ਤੋਂ ਆਸਟ੍ਰੇਲੀਆ ਪਰਤ ਰਹੇ ਲੋਕਾਂ ਲਈ ਵੱਡੀ ਖ਼ਬਰ, ਲੱਗ ਸਕਦੈ ਜੁਰਮਾਨਾ ਅਤੇ ਹੋ ਸਕਦੀ ਹੈ ਜੇਲ੍ਹ
91 ਫੀਸਦੀ ਹੈ ਅਸਰਦਾਰ
ਰੂਸ ਦੀ ਸਪੁਤਨਿਕ-ਵੀ ਵੈਕਸੀਨ ਨੂੰ ਦੁਨੀਆ ਵਿਚ ਸਭ ਤੋਂ ਪਹਿਲਾਂ ਰਜਿਸਟਰ ਕਰਾਇਆ ਗਿਆ ਸੀ। ਇਸ ਨੂੰ 60 ਮੁਲਕਾਂ ਵਿਚ ਮਨਜ਼ੂਰੀ ਮਿਲੀ ਹੈ। ਮੈਡੀਕਲ ਜਨਰਲ 'ਦਿ ਲੈਂਸੇਟ' ਵਿਚ ਛਪੀ ਇਕ ਅੰਤਰਿਮ ਐਨੇਲੇਸਿਸ ਵਿਚ ਇਸ ਨੂੰ 91.6 ਫੀਸਦੀ ਅਸਰਦਾਰ ਪਾਇਆ ਗਿਆ ਸੀ।
ਇਹ ਵੀ ਪੜ੍ਹੋ : ਟਾਈਮ ਮੈਗਜ਼ੀਨ ਦੇ ‘ਕਵਰ’ ’ਤੇ ਭਾਰਤ ’ਚ ਬਲਦੀਆਂ ਚਿਖ਼ਾਵਾਂ ਦਾ ਖ਼ੌਫ਼ਨਾਕ ਮੰਜ਼ਰ
ਕੀ ਹੋ ਸਕਦੀ ਹੈ ਕੀਮਤ ?
ਜੇਕਰ ਇਸ ਵੈਕਸੀਨ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਦੀ ਕੀਮਤ ਬਾਰੇ ਕਿਹਾ ਹੈ ਕਿ ਭਾਰਤ ਵਿਚ ਸਪੁਤਨਿਕ-ਵੀ ਦੀ ਇਕ ਖੁਰਾਕ ਦੀ ਵੱਧ ਤੋਂ ਵੱਧ 10 ਡਾਲਰ (ਲਗਭਗ 750 ਰੁਪਏ) ਖ਼ਰਚ ਕਰਨੇ ਹੋਣਗੇ। ਹਾਲਾਂਕਿ, ਸਪੁਤਨਿਕ ਵੈਕਸੀਨ ਦੀ ਅਧਿਕਾਰਤ ਕੀਮਤ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਵੇਲੇ ਭਾਰਤ ਵਿਚ ਜੋ 2 ਵੈਕਸੀਨ ਲਗਾਈਆਂ ਜਾ ਰਹੀਆਂ ਹਨ, ਉਸ ਨੂੰ ਕੇਂਦਰ ਸਰਕਾਰ 250 ਰੁਪਏ ਵਿਚ ਖ਼ਰੀਦ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਇਜ਼ਰਾਇਲ ਨੇ ਭਾਰਤ ਸਮੇਤ ਇਨ੍ਹਾਂ 7 ਦੇਸ਼ਾਂ ’ਤੇ ਲਗਾਈ ਯਾਤਰਾ ਪਾਬੰਦੀ
ਭਾਰਤ ਨੇ ਦਿੱਤੀ ਹੈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ
ਅਪ੍ਰੈਲ ਮਹੀਨੇ ਵਿਚ ਭਾਰਤ ਵਿਚ ਰੂਸੀ ਕਰੋਨਾ ਟੀਕੇ ‘ਸਪੂਤਨਿਕ-ਵੀ’ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਰਤ ਦੇ ਕੇਂਦਰੀ ਡਰੱਗ ਅਥਾਰਿਟੀ ਦੀ ਇਕ ਮਾਹਰ ਕਮੇਟੀ ਨੇ ਦੇਸ਼ ਵਿਚ ਕੁੱਝ ਸ਼ਰਤਾਂ ਨਾਲ ਰੂਸੀ ਵੈਕਸੀਨ ‘ਸਪੂਤਨਿਕ-ਵੀ’ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਸਿਫਾਰਿਸ਼ ਕੀਤੀ ਸੀ, ਜਿਸ ’ਤੇ ਭਾਰਤ ਦੇ ਮੈਡੀਸਨ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੇ ਆਪਣੀ ਮੋਹਰ ਲਗਾਈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
ਸਪੂਤਨਿਕ- ਵੀ ਹੋਰ ਟੀਕਿਆਂ ਤੋਂ ਕਿਵੇਂ ਵੱਖ ਹੈ?
ਸਪੂਤਨਿਕ-ਵੀ ਆਮ ਸਰਦੀ-ਜ਼ੁਕਾਮ ਪੈਦਾ ਕਰਨ ਵਾਲੇ ਐਡੀਨੋਵਾਇਰਸ ਵਾਇਰਲ ਵੈਕਟਰ ਟੀਕਾ ਹੈ। ਇਹ ਟੀਕਾ ਕੋਰੋਨਾ ਵਾਇਰਸ ਵਿਚ ਪਾਏ ਜਾਣ ਵਾਲੇ ਉਸ ਕੰਡੇਦਾਰ ਪ੍ਰੋਟੀਨ ਦੀ ਨਕਲ ਕਰਦਾ ਹੈ, ਜੋ ਸਾਡੇ ਸਰੀਰ ’ਤੇ ਸਭ ਤੋਂ ਪਹਿਲਾਂ ਹਮਲਾ ਕਰਦਾ ਹੈ। ਇਹ ਵੈਕਸੀਨ ਸਰੀਰ ’ਚ ਪਹੁੰਚਦੇ ਹੀ ਸਰੀਰ ਦਾ ਇਮਿਊਨਿਟੀ ਸਿਸਟਮ ਸਰਗਰਮ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਸਾਡੇ ਅੰਦਰ ਐਂਟੀਬੋਡੀ ਪੈਦਾ ਹੋ ਜਾਂਦੀ ਹੈ। ਵੈਕਸੀਨ ’ਚ ਪਾਏ ਗਏ ਵਾਇਰਸ ਅਸਲ ਨਹੀਂ ਹੁੰਦੇ, ਇਸ ਲਈ ਰਿਪੋਰਟ ਮੁਤਾਬਕ ਇਸ ਤੋਂ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਦਾ ਖ਼ਤਰਾ ਨਹੀਂ ਹੁੰਦਾ ਹੈ।
ਇਹ ਵੀ ਪੜ੍ਹੋ : ਯੂਕੇ: ਪੰਜਾਬੀ ਮੂਲ ਦੇ 3 ਭਰਾਵਾਂ ਨੂੰ ਕਤਲ ਦੇ ਦੋਸ਼ ’ਚ ਹੋਈ ਉਮਰ ਕੈਦ ਦੀ ਸਜ਼ਾ