ਅੱਜ ਤੋਂ ਭਾਰਤੀਆਂ ਨੂੰ E-Visa ਜਾਰੀ ਕਰੇਗਾ ਰੂਸ, ਜਾਣੋ ਪੂਰਾ ਵੇਰਵਾ

Tuesday, Aug 01, 2023 - 01:31 AM (IST)

ਅੱਜ ਤੋਂ ਭਾਰਤੀਆਂ ਨੂੰ E-Visa ਜਾਰੀ ਕਰੇਗਾ ਰੂਸ, ਜਾਣੋ ਪੂਰਾ ਵੇਰਵਾ

ਇੰਟਰਨੈਸ਼ਨਲ ਡੈਸਕ: ਅੱਜ ਤੋਂ ਰੂਸ ਭਾਰਤੀਆਂ ਨੂੰ ਈ-ਵੀਜ਼ਾ ਜਾਰੀ ਕਰੇਗਾ। ਸ਼ੈਨੇਗਨ ਵੀਜ਼ਾ ਧਾਰਕ ਵੀ ਰੂਸ ਲਈ ਈ-ਵੀਜ਼ਾ ਵਾਸਤੇ ਅਰਜ਼ੀ ਦੇ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਈ-ਵੀਜ਼ਾ ਨੂੰ ਕਿਸੇ ਵੀ ਹੋਰ ਨਿਯਮਿਤ ਵੀਜ਼ਾ ਵਜੋਂ ਮੰਨਿਆ ਜਾਵੇਗਾ, ਜਿਸ ਨਾਲ ਅੰਬੈਸੀ ਆਦਿ ਤੋਂ ਜਾਂਚ ਕਰਨ ਦੀ ਲੋੜ ਖ਼ਤਮ ਹੋ ਜਾਂਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਬੱਚੇ ਕੋਲੋਂ ਪਿਓ ਦੇ ਗੋਲ਼ੀ ਲੱਗਣ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪੁਲਸ ਨੇ ਬਿਆਨ ਕੀਤਾ ਘਟਨਾ ਦਾ ਸੱਚ (ਵੀਡੀਓ)

ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਰੂਸ ਪਹਿਲੀ ਅਗਸਤ ਤੋਂ ਭਾਰਤੀਆਂ ਲਈ ਈ-ਵੀਜ਼ਾ ਸ਼ੁਰੂ ਕਰੇਗਾ। ਇਸ ਨਾਲ ਭਾਰਤ ਉਨ੍ਹਾਂ 49 ਮੁਲਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ ਜਿਸ ਦੇ ਨਾਗਰਿਕ ਸੈਰ-ਸਪਾਟਾ, ਕਾਰੋਬਾਰ ਤੇ ਆਪਣੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਈ-ਵੀਜ਼ਾ ’ਤੇ ਸਫ਼ਰ ਕਰਨ ਦੇ ਯੋਗ ਹੋਣਗੇ। ਰੂਸੀ ਈ-ਵੀਜ਼ਾ ਅਰਜ਼ੀਕਾਰਾਂ ਨੂੰ ਪਹਿਲਾਂ ਤੋਂ ਉਲਟ ਪੂਰੇ ਦੇਸ਼ ਤਕ ਪਹੁੰਚ ਮੁਹੱਈਆ ਕਰਾਏਗਾ ਜਿੱਥੇ ਕੁਝ ਖੇਤਰਾਂ ਲਈ ਵੱਖਰੇ ਈ-ਵੀਜ਼ਾ ਦੀ ਲੋੜ ਹੁੰਦੀ ਸੀ। ਇੱਥੋਂ ਤਕ ਸ਼ੈਨੇਗਨ ਵੀਜ਼ਾ ਧਾਰਕ ਵੀ ਰੂਸ ਲਈ ਈ-ਵੀਜ਼ਾ ਵਾਸਤੇ ਅਰਜ਼ੀ ਦੇ ਸਕਦੇ ਹਨ। ਈ-ਵੀਜ਼ਾ ਸ਼ੁਰੂ ਹੋਣ ਨਾਲ ਰੂਸੀ ਅੰਬੈਸੀ ਰਾਹੀਂ ਵੀਜ਼ੇ ਲਈ ਅਰਜ਼ੀ ਦੇਣ ਤੋਂ ਰਾਹਤ ਮਿਲੇਗੀ। 

3300 ਰੁਪਏ ਹੋਵੇਗੀ ਫੀਸ

ਜਾਣਕਾਰੀ ਮੁਤਾਬਕ ਵੀਜ਼ੇ ਦੀ ਫੀਸ 3300 ਰੁਪਏ ਦੇ ਕਰੀਬ ਹੋਵੇਗੀ ਅਤੇ ਈ-ਵੀਜ਼ਾ 60 ਦਿਨਾਂ ਲਈ ਵੈਧ ਹੋਵੇਗਾ। ਮੁਸਾਫਰ ਰੂਸ ਵਿਚ ਇਕ ਸਮੇਂ ਅੰਦਰ ਸਿਰਫ਼ 16 ਦਿਨ ਠਹਿਰ ਸਕਣਗੇ। ਹਾਲਾਂਕਿ ਭਾਰਤੀ ਆਪਣੀ ਹੋਟਲ ਦੀ ਰਿਜ਼ਰਵੇਸ਼ਨ ਅਨੁਸਾਰ 6 ਮਹੀਨੇ ਲੰਮਾ ਟੂਰਿਸਟ ਵੀਜ਼ਾ ਹਾਸਲ ਕਰ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਪਤਨੀ ਦਾ ਵਹਿਸ਼ੀਪੁਣਾ: ਕੁਹਾੜੀ ਨਾਲ ਪਤੀ ਦੇ ਟੋਟੇ ਕਰ ਨਹਿਰ 'ਚ ਸੁੱਟੇ, ਫੜੇ ਜਾਣ 'ਤੇ ਦੱਸੀ ਇਹ ਵਜ੍ਹਾ

ਕੀ ਹੈ E-Visa

ਇਹ ਈ-ਵੀਜ਼ਾ ਕਿਸੇ ਵੀ ਹੋਰ ਨਿਯਮਤ ਵੀਜ਼ੇ ਵਾਂਗ ਵਰਤਿਆ ਜਾ ਸਕਦਾ ਹੈ, ਜਿਸ ਨਾਲ ਦੂਤਾਵਾਸਾਂ ਜਾਂ ਕਿਸੇ ਹੋਰ ਐਸੋਸੀਏਸ਼ਨ ਨਾਲ ਜਾਂਚ ਕਰਨ ਦੀ ਜ਼ਰੂਰਤ ਨੂੰ ਖ਼ਤਮ ਹੋ ਜਾਂਦੀ ਹੈ। ਰੂਸ ਨੇ ਦੇਸ਼ ਵਿਚ ਆਉਣ ਵਾਲੇ ਯਾਤਰੀਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਇਕ "ਈ-ਵੀਜ਼ਾ" ਪ੍ਰਣਾਲੀ ਪੇਸ਼ ਕੀਤੀ ਹੈ। ਭਾਰਤ ਸਮੇਤ ਕੁੱਲ 52 ਦੇਸ਼ ਯੋਗ ਹਨ, ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਈ-ਵੀਜ਼ਾ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੰਦੇ ਹਨ। ਰੂਸ ਦੇ ਜਨਤਕ ਸੁਰੱਖਿਆ ਮੰਤਰਾਲੇ ਨੇ "ਵੀਜ਼ਾ ਅਰਜ਼ੀਆਂ ਨੂੰ ਸਰਲ ਬਣਾਉਣ" ਲਈ ਈ-ਵੀਜ਼ਾ ਪ੍ਰਣਾਲੀ ਦੀ ਸਥਾਪਨਾ ਕੀਤੀ ਹੈ। ਇਹ ਵੱਖ-ਵੱਖ ਉਦੇਸ਼ਾਂ ਲਈ ਰਸ਼ੀਅਨ ਫੈਡਰੇਸ਼ਨ ਵਿੱਚ ਦਾਖਲੇ ਦੀ ਸਹੂਲਤ ਦਿੰਦਾ ਹੈ, ਜਿਵੇਂ ਕਿ ਵਪਾਰਕ ਯਾਤਰਾਵਾਂ, ਮਹਿਮਾਨਾਂ ਦੇ ਦੌਰੇ, ਸੈਰ-ਸਪਾਟਾ ਅਤੇ ਹੋਰ ਬਹੁਤ ਕੁਝ।

ਰੂਸ ਈ-ਵੀਜ਼ਾ ਲਈ ਅਰਜ਼ੀ ਦੇਣ ਤੋਂ ਪਹਿਲਾਂ ਯਾਦ ਰੱਖਣ ਵਾਲੀਆਂ ਗੱਲਾਂ

- ਰੂਸ ਜਾਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਦੇਸ਼ਾਂ ਦੇ ਸਾਰੇ ਵਿਅਕਤੀਆਂ ਨੂੰ ਆਨਲਾਈਨ ਪ੍ਰਕਿਰਿਆ ਰਾਹੀਂ ਆਪਣੀ ਯਾਤਰਾ ਦੀ ਅਰਜ਼ੀ ਨੂੰ ਪੂਰਾ ਕਰਨਾ ਹੋਵੇਗਾ।

- ਯਾਤਰੀਆਂ ਨੂੰ ਰੂਸ ਦੀ ਆਪਣੀ ਇੱਛਤ ਯਾਤਰਾ ਤੋਂ ਘੱਟੋ-ਘੱਟ 72 ਘੰਟੇ ਪਹਿਲਾਂ ਆਪਣੀ ਅਰਜ਼ੀ ਜਮ੍ਹਾਂ ਕਰਾਉਣੀ ਹੋਵੇਗੀ। 

- ਡਿਪਲੋਮੈਟਿਕ ਅਹੁਦੇ ਰੱਖਣ ਵਾਲੇ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਅਕਤੀਆਂ ਨੂੰ ਵੀਜ਼ਾ ਦੀ ਜ਼ਰੂਰਤ ਤੋਂ ਛੋਟ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News