ਰੂਸ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ

05/21/2018 9:34:00 AM

ਮਾਸਕੋ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਰੂਸ ਲਈ ਰਵਾਨਾ ਹੋਏ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਸੱਦੇ 'ਤੇ ਪੀ. ਐੱਮ ਮੋਦੀ ਰੂਸ ਦੇ ਸੋਚੀ ਸ਼ਹਿਰ ਵਿਚ ਇਕ ਇਨਫਾਰਮਲ ਬੈਠਕ ਵਿਚ ਹਿੱਸਾ ਲੈਣ ਜਾ ਰਹੇ ਹਨ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਦੋਵਾਂ ਦੇਸ਼ਾਂ ਦੇ ਨੇਤਾ ਬਿਨਾਂ ਕਿਸੇ ਏਜੰਡੇ ਦੇ ਮੁਲਾਕਾਤ ਕਰਨਗੇ, ਹਾਲਾਂਕਿ ਇਸ ਬੈਠਕ ਵਿਚ ਕੋਈ ਵੱਡੇ ਮੁੱਦਿਆਂ 'ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ।
ਰੂਸ ਰਵਾਨਾ ਹੋਣ ਤੋਂ ਪਹਿਲਾਂ ਪੀ. ਐੱਮ ਨੇ ਟਵੀਟ ਕਰ ਕੇ ਇਸ ਦੌਰੇ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਪੀ. ਐੱਮ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਉਨ੍ਹਾਂ ਦੀ ਗੱਲਬਾਤ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਵਿਚ ਹੋਰ ਮਜ਼ਬੂਤੀ ਆਏਗੀ। ਰੂਸ ਦੇ ਦੌਰੇ 'ਤੇ ਜਾਣ ਤੋਂ ਪਹਿਲਾਂ ਮੋਦੀ ਨੇ ਕਿਹਾ, 'ਰੂਸ ਦੇ ਲੋਕਾਂ ਨੂੰ ਨਮਸਕਾਰ, ਮੈਂ ਕੱਲ (ਸੋਮਵਾਰ) ਸੋਚੀ ਦੇ ਦੌਰੇ 'ਤੇ ਜਾਣ ਅਤੇ ਰਾਸ਼ਟਰਪਤੀ ਪੁਤਿਨ ਨਾਲ ਆਪਣੀ ਮੁਲਾਕਾਤ ਦਾ ਇੰਤਜ਼ਾਰ ਕਰ ਰਿਹਾ ਹਾਂ। ਉਨ੍ਹਾਂ ਨੂੰ ਮਿਲਣਾ ਹਮੇਸ਼ਾ ਸੁੱਖਦਾਇਕ ਹੁੰਦਾ ਹੈ।' ਅੱਗੇ ਮੋਦੀ ਨੇ ਕਿਹਾ, 'ਮੇਰਾ ਵਿਸ਼ਵਾਸ਼ ਹੈ ਕਿ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਨਾਲ ਭਾਰਤ ਅਤੇ ਰੂਸ ਵਿਚਕਾਰ ਖਾਸ ਰਣਨੀਤਕ ਸਾਂਝੇਦਾਰੀ ਵਿਚ ਮਜ਼ਬੂਤੀ ਆਏਗੀ।'

PunjabKesari


Related News