ਭਾਰਤ-ਰੂਸ ਨੇ ਕੱਢਿਆ ਐੱਸ-400 ''ਤੇ ਅਮਰੀਕੀ ਪਾਬੰਦੀਆਂ ਦਾ ਹੱਲ

07/16/2019 10:48:08 AM

ਨਵੀਂ ਦਿੱਲੀ/ਮਾਸਕੋ (ਬਿਊਰੋ)— ਭਾਰਤ ਅਤੇ ਰੂਸ ਦੋਵੇਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖਰੀਦ 'ਤੇ ਅਮਰੀਕੀ ਪਾਬੰਦੀਆਂ ਤੋਂ ਬਚਣ ਲਈ ਹੱਲ ਕੱਢਣ ਵਿਚ ਜੁਟੇ ਹੋਏ ਹਨ। ਇਸੇ ਸਿਲਸਿਲੇ ਵਿਚ ਦੋਹਾਂ ਦੇਸ਼ਾਂ ਵਿਚਾਲੇ 5 ਅਰਬ ਦੇ ਰੱਖਿਆ ਸੌਦੇ ਲਈ ਆਪਣੀ ਰਾਸ਼ਟਰੀ ਮੁਦਰਾ ਜ਼ਰੀਏ ਭੁਗਤਾਨ ਕਰਨ 'ਤੇ ਸਹਿਮਤੀ ਬਣੀ ਹੈ। 

ਨਵੀਂ ਦਿੱਲੀ ਵਿਚ ਦੋ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਮਿਜ਼ਾਈਲ ਐੱਸ-400 ਦੀ ਪਹਿਲੀ ਕਿਸਤ ਦਾ ਭੁਗਤਾਨ ਇਸੇ ਵਿਵਸਥਾ ਦੇ ਤਹਿਤ ਕੀਤਾ ਜਾਵੇਗਾ। ਮਾਸਕੋ ਦੇ ਅਧਿਕਾਰੀ ਨੇ ਕਿਹਾ ਕਿ ਹੁਣ ਭਾਰਤ ਅਤੇ ਰੂਸ ਵਿਚ ਰੱਖਿਆ ਸੌਦੇ ਦਾ ਭੁਗਤਾਨ ਰੂਸੀ ਮੁਦਰਾ ਰੂਬਲ ਅਤੇ ਭਾਰਤੀ ਮੁਦਰਾ ਰੁਪਏ ਵਿਚ ਕਰਨਾ ਤੈਅ ਕੀਤਾ ਗਿਆ ਹੈ। ਭਾਵੇਂਕਿ ਡਾਲਰ ਨਾਲ ਭੁਗਤਾਨ ਦਾ ਰਸਤਾ ਵੀ ਖੁੱਲ੍ਹਿਆ ਰਹੇਗਾ।

ਅਮਰੀਕਾ ਵੱਲੋਂ ਕਈ ਦੇਸ਼ਾਂ ਨੂੰ ਰੂਸੀ ਹਥਿਆਰਾਂ ਦੀ ਖਰੀਦ 'ਤੇ ਧਮਕੀ ਦੇਣ ਕਾਰਨ ਰੂਸ ਨੂੰ ਆਪਣੇ ਹਥਿਆਰਾਂ ਦੀ ਵਿਕਰੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਜੋ ਕਿ ਪਿਛਲੇ ਸਾਲ 19 ਅਰਬ ਡਾਲਰ ਸੀ। ਅਮਰੀਕਾ ਵੱਲੋਂ ਧਮਕੀ ਦਿੱਤੇ ਜਾਣ ਦੇ ਬਾਵਜੂਦ ਭਾਰਤ ਨੇ ਰੂਸ ਦੇ ਨਾਲ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦ ਸਮਝੌਤੇ 'ਤੇ ਦਸਤਖਤ ਕੀਤੇ ਸਨ। ਡਿਪਲੋਮੈਟਿਕ ਸੂਤਰਾਂ ਨੇ ਕਿਹਾ ਕਿ ਰੂਸ ਨਾਲ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ ਅਮਰੀਕੀ ਪਾਬੰਦੀਆਂ ਤੋਂ ਛੋਟ ਦੀਆਂ ਸ਼ਰਤਾਂ ਨੂੰ ਭਾਰਤ ਪੂਰਾ ਕਰਦਾ ਹੈ। ਇਸ ਮੁੱਦੇ 'ਤੇ ਟਰੰਪ ਪ੍ਰਸ਼ਾਸਨ ਕੋਲ ਸਾਡੇ ਹਿੱਤ ਵਿਚ ਛੋਟ ਦੇਣ ਦਾ ਲੋੜੀਂਦਾ ਮੌਕਾ ਹੈ।


Vandana

Content Editor

Related News