ਰਸਾਇਣ ਪਲਾਂਟ ''ਚ ਫਿਰ ਗੈਸ ਲੀਕ ਦੀ ਅਫਵਾਹ, ਲੋਕ ਘਰਾਂ ਤੋਂ ਭੱਜੇ ਬਾਹਰ
Saturday, May 09, 2020 - 01:58 AM (IST)
ਵਿਸ਼ਾਖਾਪਟਨਮ (ਯੂ.ਐਨ.ਆਈ.)-ਆਂਧਰ ਪ੍ਰਦੇਸ਼ 'ਚ ਵਿਸ਼ਾਖਾਪਟਨਮ ਦੇ ਆਰ.ਆਰ. ਵੈਂਕਟਪੁਰਮ ਪਿੰਡ ਸਥਿਤ ਐੱਲ.ਜੀ. ਪਾਲਿਮਰ ਰਸਾਇਣ ਪਲਾਂਟ 'ਚ ਵੀਰਵਾਰ ਅੱਧੀ ਰਾਤ ਤੋਂ ਬਾਅਦ ਗੈਸ ਲੀਕ ਹੋਣ ਦੀ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਣ ਤੋਂ ਬਾਅਦ ਇਲਾਕੇ 'ਚ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਆਪਣੇ ਦੋਪਹਿਆ ਅਤੇ ਚਾਰ ਪਹੀਆ ਵਾਹਨਾਂ ਰਾਹੀਂ ਅਤੇ ਪੈਦਲ ਦੂਜੀ ਜਗ੍ਹਾ ਨਿਕਲ ਪਏ। ਪੁਲਸ ਨੇ ਸਵੇਰੇ ਢਾਈ ਵਜੇ ਤੋਂ ਆਪਣੇ ਵਾਹਨਾਂ 'ਚ ਘੁੰਮ-ਘੁੰਮ ਕੇ ਲੋਕਾਂ ਨੂੰ ਨਾ ਘਰਬਾਉਣ ਅਤੇ ਆਪਣੇ ਘਰਾਂ 'ਚ ਵਾਪਸ ਜਾਣ ਦੀ ਸਲਾਹ ਦਿੱਤੀ। ਆਧਿਕਾਰਤਿ ਸੂਤਰਾਂ ਦੇ ਮੁਤਾਬਕ ਪਲਾਂਟ ਦੀ ਸਥਿਤੀ ਆਮ ਹੈ ਅਤੇ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਇਸ ਤੋਂ ਪਹਿਲੇ ਦਿਨ 'ਚ ਪਲਾਂਟ 'ਚ ਜ਼ਹਰਿਲੀ ਗੈਸ ਲੀਕ ਹੋਣ ਕਾਰਣ ਇਕ ਬੱਚੇ ਸਮੇਤ ਘਟੋ-ਘਟ 11 ਲੋਕਾਂ ਦੀ ਮੌਤ ਹੋ ਗਈ ਅਤੇ ਸੈਕੜਾਂ ਲੋਕ ਪ੍ਰਭਾਵਿਤ ਹੋਏ। ਐੱਨ.ਜੀ.ਟੀ. ਨੇ ਐੱਲ.ਜੀ. ਪਾਲਿਮਰਸ ਇੰਡੀਆ 'ਤੇ 50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਕੇਂਦਰ ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਐੱਨ.ਜੀ.ਟੀ. ਨੇ ਮਾਮਲਿਆਂ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕਰ 18 ਮਈ ਤੋਂ ਪਹਿਲਾਂ ਰਿਪੋਰਟ ਮੰਗੀ ਹੈ।