ਕੇਦਾਰਨਾਥ ਮੰਦਰ ਦਾ ਪੈਦਲ ਰਸਤਾ ਨੁਕਸਾਨਿਆ, ਤੀਰਥ ਯਾਤਰਾ ਰੋਕੀ

Saturday, Sep 21, 2024 - 09:44 PM (IST)

ਰੁਦਰਪ੍ਰਯਾਗ- ਕੇਦਾਰਨਾਥ ਮੰਦਰ ਦਾ ਪੈਦਲ ਰਸਤਾ ਜੰਗਲ ਚੱਟੀ ਨੇੜੇ ਜ਼ਮੀਨ ਧੱਸਣ ਕਾਰਨ ਕਰੀਬ 15 ਮੀਟਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਸ਼ਨੀਵਾਰ ਨੂੰ ਪੈਦਲ ਯਾਤਰਾ ਇਕ ਵਾਰ ਫਿਰ ਰੁਕ ਗਈ। ਪ੍ਰਸ਼ਾਸਨ ਨੇ ਜੰਗਲ ਚੱਟੀ ਤੋਂ ਕਰੀਬ 5000 ਯਾਤਰੀਆਂ ਨੂੰ ਵਾਪਸ ਗੌਰੀਕੁੰਡ ਭੇਜ ਦਿੱਤਾ ਹੈ।

ਕੇਦਾਰਨਾਥ ਤੋਂ ਵਾਪਸ ਪਰਤਣ ਵਾਲੇ ਸ਼ਰਧਾਲੂਆਂ ਨੂੰ 100 ਮੀਟਰ ਘੁੰਮਣ ਵਾਲੇ ਰਸਤੇ ਰਾਹੀਂ ਇੱਥੇ ਲਿਆਂਦਾ ਗਿਆ। ਪੁਲਸ, ਐੱਸ. ਡੀ. ਆਰ. ਐੱਫ., ਐੱਨ. ਡੀ. ਆਰ. ਐੱਫ., ਡੀ. ਡੀ. ਆਰ. ਐੱਫ. ਨੇ ਯਾਤਰੀਆਂ ਨੂੰ ਸੁਰੱਖਿਅਤ ਗੌਰੀਕੁੰਡ ਭੇਜ ਦਿੱਤਾ। ਹੁਣ ਸਥਾਨਕ ਪ੍ਰਸ਼ਾਸਨ ਵੱਲੋਂ ਜ਼ਮੀਨ ਧੱਸਣ ਕਾਰਨ ਨੁਕਸਾਨੇ ਰਸਤੇ ਨੂੰ ਠੀਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੋਨਪ੍ਰਯਾਗ ਅਤੇ ਗੌਰੀਕੁੰਡ ਤੋਂ ਕਿਸੇ ਵੀ ਯਾਤਰੀ ਨੂੰ ਕੇਦਾਰਨਾਥ ਧਾਮ ਪੈਦਲ ਰਸਤੇ ’ਤੇ ਨਹੀਂ ਭੇਜਿਆ ਗਿਆ ਹੈ।


Rakesh

Content Editor

Related News