RTI ਕਾਨੂੰਨ ''ਚ ਸੋਧ ਸੂਚਨਾ ਕਮਿਸ਼ਨਾਂ ਦੀ ਆਜ਼ਾਦੀ ਖਤਮ ਕਰੇਗਾ : ਕੇਜਰੀਵਾਲ
Monday, Jul 22, 2019 - 12:37 PM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਕਾਨੂੰਨ 'ਚ ਸੋਧ ਕਰਨ ਦੇ ਕੇਂਦਰ ਦੇ ਕਦਮ ਦਾ ਸੋਮਵਾਰ ਨੂੰ ਵਿਰੋਧ ਕਰਦੇ ਹੋਏ ਦੋਸ਼ ਲਗਾਇਆ ਕਿ ਇਸ ਨਾਲ ਕੇਂਦਰੀ ਅਤੇ ਰਾਜ ਦੇ ਸੂਚਨਾ ਕਮਿਸ਼ਨਾਂ ਦੀ ਆਜ਼ਾਦੀ ਖਤਮ ਹੋ ਜਾਵੇਗੀ। ਆਪਣੀ ਸਿਆਸੀ ਪਾਰੀ ਸ਼ੁਰੂ ਕਰਨ ਤੋਂ ਆਰ.ਟੀ.ਆਈ. ਕਾਨੂੰਨ ਨੂੰ ਲਾਗੂ ਕਰਵਾਉਣ ਦੀ ਦਿਸ਼ਾ 'ਚ ਸਰਗਰਮੀ ਨਾਲ ਕੰਮ ਕਰਨ ਵਾਲੇ ਕੇਜਰੀਵਾਲ ਨੇ ਕਿਹਾ ਕਿ ਆਰ.ਟੀ.ਆਈ. ਕਾਨੂੰਨ 'ਚ ਸੋਧ ਕਰਨਾ ਇਕ 'ਖਰਾਬ ਕਦਮ' ਹੈ। ਕੇਜਰੀਵਾਲ ਨੇ ਟਵੀਟ ਕੀਤਾ,''ਆਰ.ਟੀ.ਆਈ. ਕਾਨੂੰਨ 'ਚ ਸੋਧ ਦਾ ਫੈਸਲਾ ਇਕ ਖਰਾਬ ਕਦਮ ਹੈ। ਇਹ ਕੇਂਦਰੀ ਅਤੇ ਰਾਜਾਂ ਦੇ ਸੂਚਨਾ ਕਮਿਸ਼ਨਾਂ ਦੀ ਆਜ਼ਾਦੀ ਖਤਮ ਕਰ ਦੇਵੇਗਾ, ਜੋ ਆਰ.ਟੀ.ਆਈ. ਲਈ ਚੰਗਾ ਨਹੀਂ ਹੋਵੇਗਾ।''
ਕੇਂਦਰ ਨੇ ਆਰ.ਟੀ.ਆਈ. ਕਾਨੂੰਨ 'ਚ ਸੋਧ ਕਰਨ ਲਈ ਲੋਕ ਸਭਾ 'ਚ ਸ਼ੁੱਕਰਵਾਰ ਨੂੰ ਇਕ ਬਿੱਲ ਪੇਸ਼ ਕੀਤਾ, ਜੋ ਸੂਚਨਾ ਕਮਿਸ਼ਨਾਂ ਦੀ ਤਨਖਾਹ, ਕਾਰਜਕਾਲ ਅਤੇ ਰੋਜ਼ਗਾਰ ਦੀਆਂ ਸ਼ਰਤਾਂ ਅਤੇ ਸਥਿਤੀਆਂ ਤੈਅ ਕਰਨ ਦੀਆਂ ਸ਼ਕਤੀਆਂ ਸਰਕਾਰ ਨੂੰ ਪ੍ਰਦਾਨ ਕਰਨ ਨਾਲ ਸੰਬੰਧਤ ਹੈ। ਸੂਚਨਾ ਦਾ ਅਧਿਕਾਰ (ਸੋਧ) ਬਿੱਲ ਪੇਸ਼ ਕਰਦੇ ਸਮੇਂ ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਆਰ.ਟੀ.ਆਈ. ਕਾਨੂੰਨ ਨੂੰ ਵਧ ਵਿਹਾਰਿਕ ਬਣਾਏਗਾ। ਉਨ੍ਹਾਂ ਨੇ ਇਸ ਨੂੰ ਪ੍ਰਸ਼ਾਸਨਿਕ ਮਕਸਦਾਂ ਲਈ ਲਿਆਂਦਾ ਗਿਆ ਕਾਨੂੰਨ ਦੱਸਿਆ। ਹਾਲਾਂਕਿ ਸਮਾਜਿਕ ਵਰਕਰ ਆਰ.ਟੀ.ਆਈ. ਕਾਨੂੰਨ 'ਚ ਸੋਧ ਦੇ ਕਦਮ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੈਨਲ ਦੀ ਆਜ਼ਾਦੀ 'ਤੇ ਹਮਲਾ ਹੈ।