RSS ਦੇ ਪਹਿਲੇ ਬੁਲਾਰੇ MG ਵੈਦਿਆ ਦਾ ਦਿਹਾਂਤ, ਕੁਝ ਦਿਨ ਪਹਿਲਾਂ ਹੀ ਕੋਰੋਨਾ ਨੂੰ ਦਿੱਤੀ ਸੀ ਮਾਤ

Saturday, Dec 19, 2020 - 06:07 PM (IST)

RSS ਦੇ ਪਹਿਲੇ ਬੁਲਾਰੇ MG ਵੈਦਿਆ ਦਾ ਦਿਹਾਂਤ, ਕੁਝ ਦਿਨ ਪਹਿਲਾਂ ਹੀ ਕੋਰੋਨਾ ਨੂੰ ਦਿੱਤੀ ਸੀ ਮਾਤ

ਨੈਸ਼ਨਲ ਡੈਸਕ- ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਵਿਚਾਰਕ ਅਤੇ ਪਹਿਲੇ ਅਧਿਕਾਰਤ ਬੁਲਾਰੇ ਮਾਧਵ ਗੋਵਿੰਦ ਵੈਦਿਆ ਦਾ ਸ਼ਨੀਵਾਰ ਨੂੰ 97 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦੇ ਪਰਿਵਾਰ 'ਚ ਪਤਨੀ, ਤਿੰਨ ਧੀਆਂ ਅਤੇ 5 ਪੁੱਤ ਹਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। 

ਇਹ ਵੀ ਪੜ੍ਹੋ : ਰਾਤੋ-ਰਾਤ ਨਹੀਂ ਆਏ ਹਨ ਖੇਤੀ ਕਾਨੂੰਨ, 20-25 ਸਾਲਾਂ ਤੋਂ ਹੋ ਰਹੀ ਹੈ ਚਰਚਾ : PM ਮੋਦੀ

ਕੋਰੋਨਾ ਨੂੰ ਦਿੱਤੀ ਸੀ ਮਾਤ
ਉਨ੍ਹਾਂ ਦੇ ਪੋਤੇ ਵਿਸ਼ਨੂੰ ਵੈਦਿਆ ਨੇ ਦੱਸਿਆ ਕਿ ਉਨ੍ਹਾਂ ਦਾ ਦਿਹਾਂਤ ਸ਼ਨੀਵਾਰ ਦੁਪਹਿਰ 3.35 ਵਜੇ ਹੋਇਆ। ਉਹ ਕੋਰੋਨਾ ਨਾਲ ਪੀੜਤ ਵੀ ਹੋਏ ਸਨ ਪਰ ਇਸ ਤੋਂ ਠੀਕ ਹੋ ਚੁਕੇ ਸਨ। ਸ਼ੁੱਕਰਵਾਰ ਨੂੰ ਅਚਾਨਕ ਉਨ੍ਹਾਂ ਦੀ ਹਾਲਤ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਨੇ ਦੱਸਿਆ ਕਿ ਵੈਦਿਆ ਦਾ ਅੰਤਿਮ ਸੰਸਕਾਰ ਐਤਵਾਰ ਨੂੰਕੀਤਾ ਜਾਵੇਗਾ। ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨਾਗਪੁਰ 'ਚ ਉਨ੍ਹਾਂ ਦੇ ਘਰ ਰੱਖੀ ਗਈ ਹੈ। 

ਇਹ ਵੀ ਪੜ੍ਹੋ : PM ਮੋਦੀ ਦਾ ਕਿਸਾਨਾਂ ਨੂੰ ਸੰਦੇਸ਼- ਹਰ ਮੁੱਦੇ 'ਤੇ ਸਿਰ ਝੁਕਾ ਕੇ ਗੱਲ ਕਰਨ ਨੂੰ ਤਿਆਰ ਹੈ ਸਰਕਾਰ

ਗਡਕਰੀ ਲਈ ਭਾਜਪਾ 'ਤੇ ਚੁਕੇ ਸਨ ਸਵਾਲ
2013 'ਚ ਨਿਤਿਨ ਗਡਕਰੀ ਦੇ ਮੁੜ ਭਾਜਪਾ ਪ੍ਰਧਾਨ ਨਹੀਂ ਬਣ ਸਕਣ 'ਤੇ ਵੈਦਿਆ ਨੇ ਕਿਹਾ ਸੀ ਕਿ ਗਡਕਰੀ ਭਾਜਪਾ ਦੀ ਅੰਦਰੂਨੀ ਸਾਜਿਸ਼ ਦੇ ਸ਼ਿਕਾਰ ਹੋਏ ਹਨ। ਉਨ੍ਹਾਂ ਨੇ ਸ਼ੱਕ ਜਤਾਇਆ ਸੀ ਕਿ ਭਾਜਪਾ 'ਚ ਜੋ ਲੋਕ ਗਡਕਰੀ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ 'ਚ ਅਤੇ ਯੂ.ਪੀ.ਏ. ਸਰਕਾਰ 'ਚ ਮਿਲੀਭਗਤ ਹੈ। ਇਹ ਨੇਤਾ ਹੀ ਗਡਕਰੀ ਵਿਰੁੱਧ ਮੀਡੀਆ ਨੂੰ ਸਮੱਗਰੀ ਉਪਲੱਬਧ ਕਰਵਾਉਣ 'ਚ ਮਦਦਗਾਰ ਬਣੇ।


author

DIsha

Content Editor

Related News