RSS ਪ੍ਰਚਾਰਕ ਪੀ. ਪਰਮੇਸ਼ਵਰਨ ਦਾ ਦਿਹਾਂਤ

02/09/2020 4:23:52 PM

ਕੋਚੀ-ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸੀਨੀਅਰ ਪ੍ਰਚਾਰਕਾਂ ’ਚੋਂ ਇਕ ਹੋਰ ਪੂਰਬਵਰਤੀ ਭਾਰਤੀ ਜਨਸੰਘ ਦੇ ਆਗੂ ਰਹੇ ਪੀ. ਪਰਮੇਸ਼ਵਰਨ ਦਾ ਸ਼ਨੀਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ। ਸੰਘ ਪਰਿਵਾਰ ਦੇ ਸੂਤਰਾਂ ਨੇ ਦੱਸਿਆ ਕਿ ‘ਭਾਰਤੀ ਵਿਚਾਰ ਕੇਂਦਰ’ ਦੇ ਸੰਸਥਾਪਕ ਨਿਰਦੇਸ਼ਕ ਦਾ ਕੇਰਲ ਦੇ ਪਲਕੜ ਜ਼ਿਲੇ ਦੇ ਓਟਾਪੱਲਮ ’ਚ ਇਲਾਜ ਚੱਲ ਰਿਹਾ ਸੀ ਅਤੇ ਉਥੇ ਉਨ੍ਹਾਂ ਨੇ ਦੇਰ ਰਾਤ 12 ਵੱਜ ਕੇ 10 ਮਿੰਟ ’ਤੇ ਆਖਰੀ ਸਾਹ ਲਿਆ। ਦੀਨਦਿਆਲ ਉਪਧਿਆਏ , ਅਟਲ ਬਿਹਾਰੀ ਵਾਜਪਾਈ ਅਤੇ ਐੱਲ. ਕੇ. ਅਡਵਾਨੀ ਵਰਗੇ ਆਗੂਆਂ ਨਾਲ ਕੰਮ ਕਰ ਚੁੱਕੇ ਪਰਮੇਸ਼ਵਰਨ ਨੂੰ ਪਦਮ ਵਿਭੂਸ਼ਣ ਸਨਮਾਨ ਨਾਲ 2018 ’ਚ ਅਤੇ ਪਦਮਸ਼੍ਰੀ ਨਾਲ 2004 ’ਚ ਨਿਵਾਜਿਆ ਗਿਆ ਸੀ।

ਦੱਸਣਯੋਗ ਹੈ ਕਿ ਪਰਮੇਸ਼ਵਰਨ ਇਕ ਬਹੁਤ ਵਧੀਆ ਲੇਖਕ, ਕਵੀ, ਖੋਜੀ ਅਤੇ ਸਨਮਾਨਿਤ ਆਰ. ਐੱਸ. ਐੱਸ. ਵਿਚਾਰਕ ਸਨ। ਉਨ੍ਹਾਂ ਨੇ ਭਾਰਤੀ ਜਨਸੰਘ ਦੇ ਸਕੱਤਰ (1967-1971) ਅਤੇ ਉਪ ਪ੍ਰਧਾਨ (1971-1977) ਦੇ ਇਲਾਵਾ ਨਵੀਂ ਦਿੱਲੀ ’ਚ ਸਥਿਤ ਦੀਨਦਿਆਲ ਖੋਜ ਸੰਸਥਾਨ ਦੇ ਨਿਰਦੇਸ਼ਕ (1977-1982) ਵਜੋਂ ਵੀ ਸੇਵਾਵਾਂ ਦਿੱਤੀਆਂ। ਪਰਮੇਸ਼ਵਰਨ ਦਾ ਜਨਮ 1927 ਨੂੰ ਅਲਪੁਜਾ ਜ਼ਿਲੇ ਦੇ ਮੁਹੰਮਾ ’ਚ ਹੋਇਆ ਸੀ। ਉਹ ਵਿਦਿਆਰਥੀ ਸਮੇਂ ਤੋਂ ਆਰ. ਐੱਸ. ਐੱਸ. ਨਾਲ ਜੁੜ ਗਏ ਸਨ।


Iqbalkaur

Content Editor

Related News