RSS ਮੁਖੀ ਮੋਹਨ ਭਾਗਵਤ ਨੂੰ ISI ਅਤੇ ਨਕਸਲੀਆਂ ਤੋਂ ਮਿਲੀ ਧਮਕੀ

02/09/2023 2:13:50 PM

ਪਟਨਾ- ਰਾਸ਼ਟਰੀ ਸਵੈ-ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਦੇ ਬਿਹਾਰ ਦੌਰੇ ਤੋਂ ਪਹਿਲਾਂ ਪੁਲਸ ਨੇ ਅਲਰਟ ਜਾਰੀ ਕੀਤਾ ਹੈ। ਦਰਅਸਲ ਸ਼ੁੱਕਰਵਾਰ 10 ਫਰਵਰੀ  ਨੂੰ ਮੋਹਨ ਭਾਗਵਤ ਬਿਹਾਰ ਦੇ ਭਾਗਲਪੁਰ ਜਾਣ ਵਾਲੇ ਹਨ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਨਕਸਲੀਆਂ ਅਤੇ ਆਈ. ਐੱਸ. ਆਈ. ਵਲੋਂ ਖ਼ਤਰਾ ਦੱਸਿਆ ਜਾ ਰਿਹਾ ਹੈ। ਭਾਗਵਤ ਨੂੰ ਨਕਸਲੀ ਸੰਗਠਨ ਅਤੇ ਪਾਕਿਸਤਾਨ ਦੀ ਇੰਟਰ-ਸਰਵਿਸ ਇੰਟੈਲੀਜੈਂਸ (ISI) ਵਲੋਂ ਧਮਕੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਝਪਟਮਾਰ ਦੇ ਹਮਲੇ ’ਚ ਜਾਨ ਗੁਆਉਣ ਵਾਲੇ ਪੁਲਸ ਮੁਲਾਜ਼ਮ ਦੇ ਪਰਿਵਾਰ ਨੂੰ ਕੇਜਰੀਵਾਲ ਨੇ ਸੌਂਪਿਆ 1 ਕਰੋੜ ਦਾ ਚੈੱਕ

ਓਧਰ ਭਾਗਲਪੁਰ ਦੇ SSP ਆਨੰਦ ਕੁਮਾਰ ਨੇ ਦੱਸਿਆ ਕਿ ਮੋਹਨ ਭਾਗਵਤ ਨੂੰ ਭਾਗਲਪੁਰ ਯਾਤਰਾ ਤੋਂ ਪਹਿਲਾਂ ਧਮਕੀ ਮਿਲੀ ਹੈ, ਇਸ ਲਈ ਪੁਲਸ ਨੂੰ ਅਲਰਟ ਕੀਤਾ ਗਿਆ ਹੈ। ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।  ਪੁਲਸ ਨੇ ਦੱਸਿਆ ਕਿ ਇਸ ਗੱਲ ਦਾ ਖ਼ਦਸ਼ਾ ਹੈ ਕਿ ਮੋਹਨ ਭਾਗਵਤ ਨੂੰ ਕੁਝ ਅੱਤਵਾਦੀ ਅਤੇ ਨਕਸਲੀ ਸੰਗਠਨਾਂ ਤੋਂ ਖ਼ਤਰਾ ਹੈ, ਇਸ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਪੁਲਸ ਪ੍ਰਸ਼ਾਸਨ ਇਸ ਨੂੰ ਲੈ ਕੇ ਸੁਰੱਖਿਆ ਦੀ ਤਿਆਰੀ ਵਿਚ ਜੁਟੇ ਹਨ। ਸੰਵੇਦਨਸ਼ੀਲ ਥਾਵਾਂ 'ਤੇ ਜਵਾਨਾਂ ਦੀ ਤਾਇਨਾਤੀ ਹੋਵੇਗੀ। 

ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਤੋਂ ਦੁਖ਼ਦ ਖ਼ਬਰ; ਝੁੱਗੀਆਂ 'ਚ ਲੱਗੀ ਭਿਆਨਕ ਅੱਗ, 4 ਬੱਚੇ ਜ਼ਿੰਦਾ ਸੜੇ

ਜ਼ਿਕਰਯੋਗ ਹੈ ਕਿ 10 ਫਰਵਰੀ ਨੂੰ ਮਹਾਰਿਸ਼ੀ 'ਚ ਸਥਿਤ ਕੁੱਪਘਾਟ ਆਸ਼ਰਮ ਸਾਧਗੁਰੂ ਨਿਵਾਸ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਪਰਮਹੰਸ 'ਤੇ ਬਣਨ ਵਾਲੀ ਡਾਕੂਮੈਂਟਰੀ ਦੇ ਪੋਸਟਰ ਦਾ ਉਦਘਾਟਨ ਹੋਵੇਗਾ। ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ RSS ਮੁਖੀ ਮੋਹਨ ਭਾਗਵਤ ਸਮੇਤ ਕਈ ਮਸ਼ਹੂਰ ਸ਼ਖਸੀਅਤਾਂ ਪਹੁੰਚਣ ਵਾਲੀਆਂ ਹਨ। ਮੋਹਨ ਭਾਗਵਤ ਮਹਾਰਿਸ਼ੀ ਦੀ ਤਪੱਸਿਆ ਸਥਾਨ ਪ੍ਰਸਿੱਧ ਗੁਫਾ ਦਾ ਵੀ ਦੌਰਾ ਕਰਨਗੇ।


Tanu

Content Editor

Related News