ਦੇਸ਼ ’ਚ ਹਾਂਪੱਖੀ ਬਦਲਾਅ ਲਿਆਉਣ ਲਈ ਸਵੈਮਸੇਵਕ ਕੰਮ ਕਰਨ : ਭਾਗਵਤ
Sunday, Apr 20, 2025 - 10:33 PM (IST)

ਅਲੀਗੜ੍ਹ, (ਭਾਸ਼ਾ)- ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐਸ.) ਦੇ ਮੁਖੀ ਮੋਹਨ ਭਾਗਵਤ ਨੇ ਅਲੀਗੜ੍ਹ ਵਿਚ ਆਪਣੇ 5 ਦਿਨਾਂ ਦੌਰੇ ਦੌਰਾਨ ਸਮਾਜਿਕ ਸਦਭਾਵਨਾ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ‘ਇਕ ਮੰਦਰ, ਇਕ ਖੂਹ ਅਤੇ ਇਕ ਸ਼ਮਸ਼ਾਨਘਾਟ’ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਸਵੈਮਸੇਵਕਾਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਜੋੜਨ ਅਤੇ ਦੇਸ਼ ਵਿਚ ਹਾਂਪੱਖੀ ਬਦਲਾਅ ਲਿਆਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ। ਭਾਗਵਤ ਨੇ ਐੱਚ.ਬੀ. ਇੰਟਰ ਕਾਲਜ ਅਤੇ ਪੰਚਨ ਨਗਰੀ ਪਾਰਕ ਵਿਖੇ ਆਯੋਜਿਤ 2 ਸ਼ਾਖਾਵਾਂ ’ਚ ਆਪਣੀ ਗੱਲ ਰੱਖੀ।
ਮੋਹਨ ਭਾਗਵਤ ਨੇ ਸਮਾਜ ’ਚ ਸ਼ਾਂਤੀ ਅਤੇ ਸਦਭਾਵਨਾ ਲਿਆਉਣ ਲਈ ‘ਸੰਸਕਾਰ’ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਿਰਫ਼ ਸਮਾਜਿਕ ਸਦਭਾਵਨਾ ਹੀ ਇਕ ਮਜ਼ਬੂਤ ਅਤੇ ਸਿਹਤਮੰਦ ਸਮਾਜ ਦੀ ਨੀਂਹ ਹੋ ਸਕਦੀ ਹੈ।