''ਸੰਘ ’ਤੇ 3 ਵਾਰ ਲਾਈ ਗਈ ਪਾਬੰਦੀ, ਫਿਰ ਮਿਲੀ ਇਸ ਨੂੰ ਮਾਨਤਾ'', ਭਾਗਵਤ ਦਾ ਵੱਡਾ ਬਿਆਨ
Monday, Nov 10, 2025 - 07:58 AM (IST)
ਬੈਂਗਲੁਰੂ (ਏਜੰਸੀਆਂ) - ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਸੰਘ ’ਤੇ 3 ਵਾਰ ਪਾਬੰਦੀ ਲਾਈ ਗਈ, ਫਿਰ ਕਿਤੇ ਇਸ ਨੂੰ ਮਾਨਤਾ ਮਿਲੀ। ਐਤਵਾਰ ਕਰਨਾਟਕ ਦੇ ਵਿਸ਼ਵ ਸੰਵਾਦ ਕੇਂਦਰ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸੰਗਠਨ ਨੂੰ ਵਿਅਕਤੀਆਂ ਦੇ ਗਰੁੱਪ ਵਜੋਂ ਮਾਨਤਾ ਪ੍ਰਾਪਤ ਹੈ। ਸੰਘ ਦੀ ਸਥਾਪਨਾ 1925 ’ਚ ਹੋਈ ਸੀ। ਕੀ ਕਿਸੇ ਨੂੰ ਲੱਗਦਾ ਹੈ ਕਿ ਬ੍ਰਿਟਿਸ਼ ਸਰਕਾਰ ਨੇ ਇਸ ਨੂੰ ਰਜਿਸਟਰ ਕੀਤਾ ਹੋਵੇਗਾ? ਅਸਲ ’ਚ ਕਾਂਗਰਸ ਦਾ ਦੋਸ਼ ਹੈ ਕਿ ਸੰਘ ਇਕ ਅਜਿਹਾ ਸੰਗਠਨ ਹੈ, ਜੋ ਬਿਨਾਂ ਰਜਿਸਟ੍ਰੇਸ਼ਨ ਤੋਂ ਕੰਮ ਕਰਦਾ ਹੈ।
ਪੜ੍ਹੋ ਇਹ ਵੀ : Train 'ਚ ਸ਼ਰਾਬ ਲਿਜਾਉਣ ਵਾਲਿਆਂ ਲਈ ਖ਼ਾਸ ਖ਼ਬਰ, ਯਾਤਰਾ ਤੋਂ ਪਹਿਲਾਂ ਜਾਣੋ ਰੇਲਵੇ ਦੇ ਨਿਯਮ
ਭਾਗਵਤ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਨਹੀਂ ਬਣਾਇਆ। ਅਸੀਂ ਵਿਅਕਤੀਆਂ ਦੇ ਗਰੁੱਪ ਦੀ ਸ਼੍ਰੇਣੀ ’ਚ ਆਉਂਦੇ ਹਾਂ ਤੇ ਇਕ ਪ੍ਰਸਿੱਧ ਸੰਗਠਨ ਹਾਂ। ਆਮਦਨ ਕਰ ਵਿਭਾਗ ਤੇ ਅਦਾਲਤਾਂ ਸੰਘ ਨੂੰ ਵਿਅਕਤੀਆਂ ਦਾ ਗਰੁੱਪ ਮੰਨਦੀਆਂ ਹਨ। ਸਾਡੇ ਸੰਗਠਨ ਨੂੰ ਆਮਦਨ ਕਰ ਤੋਂ ਛੋਟ ਦਿੱਤੀ ਗਈ ਸੀ। ਭਾਗਵਤ ਨੇ ਦੁਹਰਾਇਆ ਕਿ ਸੰਗਠਨ ’ਤੇ 3 ਵਾਰ ਪਾਬੰਦੀ ਲਾਈ ਗਈ। ਫਿਰ ਮਾਨਤਾ ਦਿੱਤੀ ਗਈ। ਜੇ ਸਾਡੀ ਹੋਂਦ ਨਹੀਂ ਸੀ ਤਾਂ ਫਿਰ ਪਾਬੰਦੀ ਕਿਸ ’ਤੇ ਲਾਈ ਗਈ ਸੀ? ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਰਜਿਸਟਰਡ ਨਹੀਂ ਹਨ। ਹਿੰਦੂ ਧਰਮ ਵੀ ਰਜਿਸਟਰਡ ਨਹੀਂ ਹੈ।
ਪੜ੍ਹੋ ਇਹ ਵੀ : ਕੀ ਸਰਦੀਆਂ 'ਚ ਸ਼ਰਾਬ ਪੀਣ ਨਾਲ ਠੰਡ ਨਹੀਂ ਲੱਗਦੀ? ਮਾਹਿਰਾਂ ਨੇ ਦੱਸਿਆ ਹੈਰਾਨ ਕਰਦਾ ਸੱਚ
ਭਗਵਾ ਨੂੰ ਗੁਰੂ ਮੰਨਦੇ ਹਾਂ ਪਰ ਤਿਰੰਗੇ ਦਾ ਵੀ ਬਹੁਤ ਸਤਿਕਾਰ ਕਰਦੇ ਹਾਂ
ਸੰਘ ਵੱਲੋਂ ਤਿਰੰਗੇ ਦਾ ਨਹੀਂ ਸਗੋਂ ਭਗਵਾ ਝੰਡੇ ਦੇ ਸਤਿਕਾਰ ਬਾਰੇ ਭਾਗਵਤ ਨੇ ਕਿਹਾ ਕਿ ਸੰਘ ’ਚ ਭਗਵਾ ਨੂੰ ਗੁਰੂ ਮੰਨਿਆ ਜਾਂਦਾ ਹੈ, ਪਰ ਅਸੀਂ ਤਿਰੰਗੇ ਨੂੰ ਵੀ ਬਹੁਤ ਸਤਿਕਾਰ ਦਿੰਦੇ ਹਾਂ।
ਸੱਭ ਲੋਕ ਚਾਹੁਣ ਤਾਂ ਭਾਰਤ ਬਣ ਸਕਦਾ ਹੈ ਹਿੰਦੂ ਰਾਸ਼ਟਰ
ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਜੇ ਭਾਰਤ ਦੇ ਇਰ ਅਰਬ 40 ਕਰੋੜ ਨਾਗਰਿਕ ਸਮੂਹਿਕ ਤੌਰ ’ਤੇ ਫੈਸਲਾ ਕਰਨ ਤਾਂ ਭਾਰਤ ‘ਕੱਲ੍ਹ ਸਵੇਰ ਤੱਕ’ ਇਕ ਹਿੰਦੂ ਰਾਸ਼ਟਰ ਬਣ ਸਕਦਾ ਹੈ। ਆਰ. ਐੱਸ. ਐੱਸ. ਦੀ 100 ਸਾਲ ਦੀ ਯਾਤਰਾ ’ਤੇ ਸ਼ਤਾਬਦੀ ਭਾਸ਼ਣ ਲੜੀ ਦੌਰਾਨ ਐਤਵਾਰ ਭਾਗਵਤ ਨੇ ਕਿਹਾ ਕਿ ਇਕ ਹਿੰਦੂ ਰਾਸ਼ਟਰ ਦਾ ਵਿਚਾਰ ਇਕ ਮਜ਼ਬੂਤ, ਸਾਂਝੇ ਤੇ ਸਵੈ ਭਰੋਸੇ ਵਾਲੇ ਭਾਰਤ ਦੀ ਨੀਂਹ ਨੂੰ ਦਰਸਾਉਂਦਾ ਹੈ।
ਪੜ੍ਹੋ ਇਹ ਵੀ : ਛੁੱਟੀਆਂ ਦੀ ਬਰਸਾਤ : ਸਾਲ 2026 'ਚ 107 ਦਿਨਾਂ ਦੀਆਂ ਹੋਣਗੀਆਂ ਛੁੱਟੀਆਂ
