RSS ਸਮੇਂ ਨਾਲ ਹੋ ਰਿਹਾ ਹੈ ਵਿਕਸਤ, ਧਾਰਨ ਕਰ ਰਿਹਾ ਹੈ ਨਵਾਂ ਰੂਪ : ਭਾਗਵਤ
Monday, Jan 12, 2026 - 10:27 AM (IST)
ਨਵੀਂ ਦਿੱਲੀ (ਭਾਸ਼ਾ) - ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਆਰ. ਐੱਸ. ਐੱਸ. ਬਦਲ ਨਹੀਂ ਰਿਹਾ ਸਗੋਂ ਹੌਲੀ ਹੌਲੀ ਵਿਕਸਤ ਹੋ ਰਿਹਾ ਹੈ ਤੇ ਸਮੇਂ ਦੇ ਨਾਲ ਬਸ ਸਾਹਮਣੇ ਆ ਰਿਹਾ ਹੈ। ਆਰ. ਐੱਸ. ਐੱਸ. ਮੁਖੀ ਐਤਵਾਰ ਇੱਥੇ ਸੰਗਠਨ ਦੇ ਦਫ਼ਤਰ ਵਿਖੇ ਆਉਣ ਵਾਲੀ ਫਿਲਮ ‘ਸ਼ਤਕ’ ਦੇ ਇਕ ਗੀਤ ਸੰਗ੍ਰਹਿ ਨੂੰ ਰਿਲੀਜ਼ ਕਰਨ ਲਈ ਹੋਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਹ ਫਿਲਮ ਆਰ. ਐੱਸ. ਐੱਸ. ਦੇ 100 ਸਾਲਾਂ ਦੇ ਸਫ਼ਰ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਲੰਬੀਆ ’ਚ ਜਹਾਜ਼ ਕ੍ਰੈਸ਼, ਪ੍ਰਸਿੱਧ ਗਾਇਕ ਸਣੇ 7 ਦੀ ਮੌਤ
ਇਸ ਮੌਕੇ ਗਾਇਕ ਸੁਖਵਿੰਦਰ ਸਿੰਘ, ਨਿਰਦੇਸ਼ਕ ਆਸ਼ੀਸ਼ ਮੱਲ, ਸਹਿ-ਨਿਰਮਾਤਾ ਆਸ਼ੀਸ਼ ਤਿਵਾੜੀ ਤੇ ਆਰ. ਐੱਸ. ਐੱਸ. ਦੇ ਅਹੁਦੇਦਾਰ ਭਈਆਜੀ ਜੋਸ਼ੀ ਮੌਜੂਦ ਸਨ। ਆਪਣੇ ਸੰਬੋਧਨ ’ਚ ਭਾਗਵਤ ਨੇ ਕਿਹਾ ਕਿ ਸੰਗਠਨ ਆਪਣੀ ਸ਼ਤਾਬਦੀ ਮਨਾ ਰਿਹਾ ਹੈ। ਜਿਵੇਂ-ਜਿਵੇਂ ਸੰਗਠਨ ਵਧਦਾ ਹੈ ਤੇ ਨਵੇਂ ਰੂਪ ਲੈਂਦਾ ਹੈ, ਲੋਕ ਉਸ ਨੂੰ ਬਦਲਦਾ ਹੋਇਆ ਵੇਖਦੇ ਹਨ। ਹਾਲਾਂਕਿ ਅਸਲ ’ਚ ਇਹ ਬਦਲ ਨਹੀਂ ਰਿਹਾ, ਹੌਲੀ-ਹੌਲੀ ਵਿਕਸਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਇਕ ਬੀਜ ’ਚੋਂ ਇਕ ਸ਼ਾਖਾ ਨਿਕਲਦੀ ਹੈ ਤੇ ਫਿਰ ਫਲਾਂ ਅਤੇ ਫੁੱਲਾਂ ਨਾਲ ਭਰੇ ਇਕ ਰੁੱਖ ਦਾ ਰੂਪ ਧਾਰਨ ਕਰ ਲੈਂਦੀ ਹੈ, ਉਸੇ ਤਰ੍ਹਾਂ ਇਹ ਦੋਵੇਂ ਰੂਪ ਵੱਖੋ-ਵੱਖਰੇ ਹਨ। ਫਿਰ ਵੀ ਰੁੱਖ ਅਸਲ ’ਚ ਉਸ ਬੀਜ ਵਰਗਾ ਹੀ ਹੈ ਜਿਸ ਤੋਂ ਉਹ ਉੱਗਿਆ ਸੀ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣਗੇ 3-3 ਹਜ਼ਾਰ ਰੁਪਏ ਨਕਦ, ਸੂਬਾ ਸਰਕਾਰ ਦਾ ਵੱਡਾ ਐਲਾਨ
ਭਾਗਵਤ ਨੇ ਕਿਹਾ ਕਿ ਸੰਘ ਦੇ ਸੰਸਥਾਪਕ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਇਕ ਜਮਾਂਦਰੂ ਦੇਸ਼ ਭਗਤ ਸਨ। ਉਨ੍ਹਾਂ ਬਚਪਨ ਤੋਂ ਹੀ ਦੇਸ਼ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ। ਆਰ. ਐੱਸ. ਐੱਸ. ਤੇ ਡਾਕਟਰ ਸਾਹਿਬ (ਹੇਡਗੇਵਾਰ) ਸਮਾਨਾਰਥੀ ਸ਼ਬਦ ਹਨ। ਉਨ੍ਹਾਂ ਕਿਹਾ ਕਿ ਹੇਡਗੇਵਾਰ ਸਿਰਫ਼ 11 ਸਾਲ ਦੇ ਸਨ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਦੀ ਪਲੇਗ ਨਾਲ ਮੌਤ ਹੋ ਗਈ ਸੀ, ਪਰ ਉਨ੍ਹਾਂ ਨੂੰ ਉਸ ਉਮਰ ’ਚ ਜਾਂ ਬਾਅਦ ’ਚ ਵੀ ਆਪਣੇ ਮਨ ਦੀ ਗੱਲ ਕਹਿਣ ਲਈ ਕੋਈ ਨਹੀਂ ਮਿਲਿਆ।
ਇਹ ਵੀ ਪੜ੍ਹੋ : Instagram 'ਤੇ 10K Views 'ਤੇ ਕਿੰਨੀ ਹੁੰਦੀ ਹੈ ਕਮਾਈ? ਜਾਣ ਤੁਸੀਂ ਵੀ ਬਣਾਉਣ ਲੱਗ ਜਾਓਗੇ Reels
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
