ਦਿੱਲੀ ਦੇ ਸਿਹਤ ਮੰਤਰੀ ਅਤੇ ਉਨ੍ਹਾਂ ਦੇ ਕਰੀਬੀ ਦੇ ਘਰ ’ਚੋਂ ED ਨੇ ਬਰਾਮਦ ਕੀਤਾ 2.85 ਕਰੋੜ ਰੁਪਏ ਤੇ ਸੋਨਾ

06/07/2022 4:59:16 PM

ਨਵੀਂ ਦਿੱਲੀ (ਬਿਊਰੋ)– ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ’ਚ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਕਰੀਬੀ ਦੇ ਘਰ ’ਚੋਂ ਵੱਡੀ ਮਾਤਰਾ ’ਚ ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ। ਸਤੇਂਦਰ ਜੈਨ ਫ਼ਿਲਹਾਲ ਈਡੀ ਦੀ ਹਿਰਾਸਤ ’ਚ ਹਨ। ਦੱਸਿਆ ਜਾ ਰਿਹਾ ਹੈ ਇਕ ਈਡੀ ਨੇ ਸਤੇਂਦਰ ਜੈਨ ਅਤੇ ਉਨ੍ਹਾਂ ਨਾਲ ਜੁੜੇ ਕਰੀਬੀ ਲੋਕਾਂ ਖਿਲਾਫ ਛਾਪੇਮਾਰੀ ਤੋਂ ਬਾਅਦ 2.85 ਕਰੋੜ ਰੁਪਏ ਨਕਦ, 133 ਸੋਨੇ ਦੇ ਸਿੱਕੇ ਜ਼ਬਤ ਕੀਤੇ ਹਨ।

ਇਹ ਵੀ ਪੜ੍ਹੋ- ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ 9 ਜੂਨ ਤੱਕ ED ਦੀ ਹਿਰਾਸਤ 'ਚ ਭੇਜਿਆ

PunjabKesari

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਹਵਾਲਾ ਸੌਦੇ ਨਾਲ ਸਬੰਧਤ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਸੋਮਵਾਰ ਨੂੰ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੇ ਘਰ ਅਤੇ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਦੱਸਣਯੋਗ ਹੈ ਕਿ ਜੈਨ ਨੂੰ 30 ਮਈ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 9 ਜੂਨ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨਾਲ ਜੁੜੇ ਕਈ ਟਿਕਾਣਿਆਂ ’ਤੇ ED ਦੀ ਛਾਪੇਮਾਰੀ

PunjabKesari

ਜਾਂਚ ਵਿਚ ਪਾਇਆ ਗਿਆ ਕਿ 2015 ਅਤੇ 2016 ਦੇ ਵਿਚਕਾਰ, ਜਦੋਂ ਸਤੇਂਦਰ ਕੁਮਾਰ ਜੈਨ ਇਕ ਜਨਤਕ ਸੇਵਕ ਸਨ, ਉਸ ਦੀ ਮਾਲਕੀ ਅਤੇ ਕੰਟਰੋਲ ਵਾਲੀਆਂ ਕੰਪਨੀਆਂ ਨੇ ਕੋਲਕਾਤਾ ਸਥਿਤ ਐਂਟਰੀ ਆਪਰੇਟਰਾਂ ਨੂੰ ਹਵਾਲਾ ਰਾਹੀਂ ਭੇਜਣ ਦੇ ਬਦਲੇ ਸ਼ੈੱਲ ਕੰਪਨੀਆਂ ਤੋਂ 4.81 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਸੀ।


Tanu

Content Editor

Related News