ਰੇਲਵੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਤਕਨੀਸ਼ੀਅਨ ਦੇ 9000 ਅਹੁਦਿਆਂ 'ਤੇ ਨਿਕਲੀ ਭਰਤੀ

Sunday, Feb 18, 2024 - 11:59 AM (IST)

ਨਵੀਂ ਦਿੱਲੀ- ਰੇਲਵੇ ਭਰਤੀ ਬੋਰਡ ਨੇ 9000 ਤਕਨੀਸ਼ੀਅਨ ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਲਈ ਬਿਨੈ-ਪੱਤਰ ਦੀ ਪ੍ਰਕਿਰਿਆ 9 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਬਿਨੈ ਪੱਤਰ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 8 ਅਪ੍ਰੈਲ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਣਗੇ। ਉਮੀਦਵਾਰ ਅਧਿਕਾਰਤ ਵੈੱਬਸਾਈਟ https://www.rrbbbs.gov.in/ 'ਤੇ ਅਪਲਾਈ ਕਰ ਸਕਦੇ ਹਨ।

ਭਰਤੀ ਦੇ ਵੇਰਵੇ

ਭਰਤੀ ਮੁਹਿੰਮ ਤਹਿਤ 9000 ਅਸਾਮੀਆਂ ਭਰੀਆਂ ਜਾਣਗੀਆਂ। ਜਿਨ੍ਹਾਂ ਵਿਚੋਂ 1100 ਅਸਾਮੀਆਂ ਤਕਨੀਸ਼ੀਅਨ ਗ੍ਰੇਡ-I ਸਿਗਨਲ ਲਈ ਹਨ ਅਤੇ 7900 ਅਸਾਮੀਆਂ ਟੈਕਨੀਸ਼ੀਅਨ ਗ੍ਰੇਡ-III ਸਿਗਨਲ ਲਈ ਹਨ।

ਉਮਰ ਹੱਦ

ਤਕਨੀਸ਼ੀਅਨ ਗ੍ਰੇਡ-I ਸਿਗਨਲ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 18 ਤੋਂ 36 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਤਕਨੀਸ਼ੀਅਨ ਗ੍ਰੇਡ-III ਦੇ ਅਹੁਦੇ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 18 ਤੋਂ 33 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਅਰਜ਼ੀ ਫੀਸ

SC/ST, ਸਾਬਕਾ ਫੌਜੀ, PWD, ਮਹਿਲਾ, ਟਰਾਂਸਜੈਂਡਰ, ਘੱਟ ਗਿਣਤੀ ਜਾਂ ਆਰਥਿਕ ਤੌਰ 'ਤੇ ਪੱਛੜੀਆਂ ਸ਼੍ਰੇਣੀਆਂ ਲਈ ਅਰਜ਼ੀ ਫੀਸ 250 ਰੁਪਏ ਰੱਖੀ ਗਈ ਹੈ। ਜਦਕਿ ਬਾਕੀ ਸਾਰੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 500 ਰੁਪਏ ਰੱਖੀ ਗਈ ਹੈ।

ਵਿੱਦਿਅਕ ਯੋਗਤਾ

ਉਮੀਦਵਾਰ ਇਸ ਖਬਰ ਨਾਲ ਜੁੜੀ ਨੋਟੀਫਿਕੇਸ਼ਨ ਵਿਚ ਵਿੱਦਿਅਕ ਯੋਗਤਾ ਨਾਲ ਸਬੰਧਤ ਹੋਰ ਜਾਣਕਾਰੀ ਦੇਖ ਸਕਦੇ ਹਨ।

ਇੰਝ ਕਰੋ ਅਪਲਾਈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
ਹੁਣ ਯੂਜ਼ਰ ਆਈਡੀ ਅਤੇ ਪਾਸਵਰਡ ਬਣਾਓ।
ਇਸ ਤੋਂ ਬਾਅਦ ਫਾਰਮ ਭਰੋ ਅਤੇ ਸਬਮਿਟ ਕਰੋ।
ਹੁਣ ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


Tanu

Content Editor

Related News