ਭਾਜਪਾ ਆਗੂ ਆਰ. ਪੀ. ਸਿੰਘ ਦਾ ਲਖਬੀਰ ਸਿੰਘ ਰੋਡੇ ਦੇ ਅੰਤਿਮ ਸੰਸਕਾਰ ਬਾਰੇ ਸਨਸਨੀਖੇਜ਼ ਦਾਅਵਾ

Wednesday, Dec 06, 2023 - 01:35 AM (IST)

ਭਾਜਪਾ ਆਗੂ ਆਰ. ਪੀ. ਸਿੰਘ ਦਾ ਲਖਬੀਰ ਸਿੰਘ ਰੋਡੇ ਦੇ ਅੰਤਿਮ ਸੰਸਕਾਰ ਬਾਰੇ ਸਨਸਨੀਖੇਜ਼ ਦਾਅਵਾ

ਨਵੀਂ ਦਿੱਲੀ (ਜ.ਬ.) : ਲੱਗਦਾ ਹੈ ਕਿ ਆਈ.ਐੱਸ.ਆਈ. ਦੇ ਜ਼ਹਿਰੀਲੇ ਪ੍ਰਚਾਰ ’ਚ ਫਸ ਕੇ ਪਾਕਿਸਤਾਨ ’ਚ ਸ਼ਰਨ ਲੈਣ ਵਾਲੇ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਦੇ ਔਖੇ ਦਿਨ ਸ਼ੁਰੂ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ., ਜੋ ਕਿ ਖੁਦ ਇਸਲਾਮਿਕ ਕੱਟੜਵਾਦ ਦੀ ਅਗਵਾਈ ਕਰਦੀ ਹੈ, ਇਨ੍ਹਾਂ ਖਾਲਿਸਤਾਨੀ ਅਨਸਰਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਲੱਗ ਪਈ ਹੈ। ਇਸ ਗੱਲ ਦੇ ਸੰਕੇਤ ਇਕ ਦਿਨ ਪਹਿਲਾਂ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਆਗੂ ਲਖਬੀਰ ਸਿੰਘ ਰੋਡੇ ਦੀ ਮੌਤ ਸਬੰਧੀ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਉਣ ਤੋਂ ਮਿਲਦੇ ਹਨ।

ਇਹ ਵੀ ਪੜ੍ਹੋ : ਸੜਕਾਂ 'ਤੇ ਮਰੇ ਹੋਏ ਜਾਨਵਰਾਂ ਨਾਲ 'ਘਿਨੌਣਾ ਕੰਮ' ਕਰਦੀ ਇਹ ਔਰਤ, ਜਾਣੋ ਕਿਉਂ ਕਰਦੀ ਹੈ ਅਜਿਹਾ

ਲਖਬੀਰ ਸਿੰਘ ਰੋਡੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾ ਰਹੀ ਸੀ ਅਤੇ ਕਿਹਾ ਗਿਆ ਸੀ ਕਿ ਰੋਡੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਪਰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਦਾ ਦਾਅਵਾ ਹੈ ਕਿ ਰੋਡੇ ਦਾ ਅੰਤਿਮ ਸੰਸਕਾਰ ਉਸ ਦੀ ਮ੍ਰਿਤਕ ਦੇਹ ਨੂੰ ਸਾੜ ਕੇ ਨਹੀਂ, ਬਲਕਿ ਦਫਨਾ ਕੇ ਕੀਤਾ ਗਿਆ ਹੈ। ਆਰ.ਪੀ. ਸਿੰਘ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਨੂੰ ਇਹ ਵੱਡੀ ਜਾਣਕਾਰੀ ਪਾਕਿਸਤਾਨ ਦੇ ਕਿਸੇ ਸਿੱਖ ਧਾਰਮਿਕ ਆਗੂ ਕੋਲੋਂ ਮਿਲੀ ਹੈ।

PunjabKesari

ਜੇਕਰ ਪਾਕਿਸਤਾਨ ਦੇ ਇਸ ਸਿੱਖ ਧਾਰਮਿਕ ਆਗੂ ਦਾ ਦਾਅਵਾ ਪੂਰੀ ਤਰ੍ਹਾਂ ਸੱਚ ਹੈ ਤਾਂ ਇਹ ਸਿੱਖ ਕੌਮ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਿੱਖ ਮ੍ਰਿਤਕ ਦੇਹ ਨੂੰ ਸਾੜ ਕੇ ਅੰਤਿਮ ਸੰਸਕਾਰ ਕਰਨ ਵਿੱਚ ਭਰੋਸਾ ਰੱਖਦੇ ਹਨ। ਇੰਨਾ ਹੀ ਨਹੀਂ, ਜਦੋਂ ਤੱਕ ਅਸਥੀਆਂ ਨੂੰ ਪਵਿੱਤਰ ਨਦੀ ਵਿੱਚ ਵਿਸਰਜਿਤ ਨਹੀਂ ਜਾਂਦਾ, ਉਦੋਂ ਤੱਕ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਨਹੀਂ ਮੰਨੀਆਂ ਜਾਂਦੀਆਂ। ਅਜਿਹੇ ’ਚ ਲਖਬੀਰ ਸਿੰਘ ਰੋਡੇ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News