BJP ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਦਾ ਅਹਿਮ ਬਿਆਨ, ਕਿਹਾ- ਭਾਜਪਾ ਮੁਕਤ ਨਹੀਂ ਹੈ ਦੱਖਣੀ ਭਾਰਤ
Monday, Dec 04, 2023 - 01:36 AM (IST)
ਨਵੀਂ ਦਿੱਲੀ (ਭਾਸ਼ਾ) : ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਕਿ 4 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਦੱਖਣੀ ਭਾਰਤ ਭਾਜਪਾ ਤੋਂ ਮੁਕਤ ਹੋ ਗਿਆ ਹੈ, ਉਹ ਪੂਰੀ ਜਾਣਕਾਰੀ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਭਾਜਪਾ ਮੁਕਤ ਨਹੀਂ ਹੈ, ਪੁਡੂਚੇਰੀ 'ਚ ਉਹ ਅਜੇ ਵੀ ਸੱਤਾ ਵਿੱਚ ਹਨ ਅਤੇ ਏ. ਨਮੋਸ਼ਿਵਯਮ ਉਥੋਂ ਦੇ ਗ੍ਰਹਿ ਮੰਤਰੀ ਹਨ। ਉਨ੍ਹਾਂ ਇਕ ਦਿਲਚਸਪ ਅੰਕੜਾ ਦਿੱਤਾ ਕਿ 29 ਲੋਕ ਸਭਾ ਸੀਟਾਂ ਦੇ ਨਾਲ ਭਾਜਪਾ ਦੱਖਣੀ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਹੈ।
ਇਹ ਵੀ ਪੜ੍ਹੋ : ਤੇਲੰਗਾਨਾ ਚੋਣ ਨਤੀਜਿਆਂ ਦੌਰਾਨ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, DGP ਨੂੰ ਕੀਤਾ ਸਸਪੈਂਡ
ਭਾਜਪਾ ਨੇਤਾ ਆਰ. ਪੀ. ਸਿੰਘ ਨੇ ਆਮ ਆਦਮੀ ਪਾਰਟੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ‘ਆਪ’ ਨੇ ਰਾਜਸਥਾਨ ’ਚ 88 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਸਾਰੀਆਂ 88 ਸੀਟਾਂ ’ਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਇੰਨਾ ਹੀ ਨਹੀਂ, ਕੇਜਰੀਵਾਲ ਨੇ ਜਦੋਂ ਸੀਕਰ ਵਿਧਾਨ ਸਭਾ ਸੀਟ ’ਤੇ ਰੋਡ ਸ਼ੋਅ ਕੀਤਾ ਸੀ ਤਾਂ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਸ ਵਿੱਚ 50,000 ਲੋਕ ਇਕੱਠੇ ਹੋਏ ਸਨ ਪਰ ਹੁਣ ਚੋਣਾਂ ’ਚ ਉਸ ਸੀਟ ’ਤੇ ‘ਆਪ’ ਨੂੰ 2.25 ਲੱਖ ਵੋਟਾਂ ’ਚੋਂ ਸਿਰਫ 555 ਵੋਟਾਂ ਮਿਲੀਆਂ। ਇਨ੍ਹਾਂ ਵੋਟਾਂ ਦੀ ਗਿਣਤੀ ਨੋਟਾ ਵੋਟਾਂ ਤੋਂ ਵੀ ਘੱਟ ਹੈ, ਜੋ ਕਿ 695 ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8