ਰਾਇਲ ਮੋਟਰਜ਼ ਲੁਧਿਆਣਾ ਵਲੋਂ ਭਿਜਵਾਈ ‘637ਵੇਂ ਟਰੱਕ ਦੀ ਰਾਹਤ ਸਮੱਗਰੀ’ ਬਾਲਾਕੋਟ (ਜੇ. ਐਂਡ ਕੇ.) ’ਚ ਵੰਡੀ ਗਈ
Thursday, Dec 23, 2021 - 11:06 PM (IST)
ਸ਼੍ਰੀਨਗਰ (ਵਰਿੰਦਰ ਸ਼ਰਮਾ) - ਸਰਹੱਦੀ ਇਲਾਕਿਆਂ ’ਚ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸ ਕੜੀ ’ਚ ਬੀਤੇ ਦਿਨ 637ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲਾ ਪੁੰਛ ਦੇ ਬਾਲਾਕੋਟ ਖੇਤਰ ਦੇ ਲੋੜਵੰਦ ਲੋਕਾਂ ਨੂੰ ਸੀਨੀਅਰ ਭਾਜਪਾ ਨੇਤਾ ਜ਼ੁਲਫਿਕਾਰ ਅਲੀ ਪਠਾਨ ਦੀ ਪ੍ਰਧਾਨਗੀ ’ਚ ਸੀ.ਆਰ.ਪੀ.ਐੱਫ. ਦੀ ਦੇਖ-ਰੇਖ ’ਚ ਸਪੰਨ ਸਮਾਰੋਹ ’ਚ ਭੇਟ ਕੀਤੀ ਗਈ, ਜੋ ਕਿ ਲੁਧਿਆਣਾ ਰਾਇਲ ਮੋਟਰਜ਼ ਦੇ ਕੁਲਭੂਸ਼ਣ ਗੋਇਲ ਅਤੇ ਵਿਨੇ ਗੋਇਲ ਵਲੋਂ ਭਿਜਵਾਈ ਗਈ ਸੀ। ਇਸ ਟਰੱਕ ’ਚ 325 ਰਜਾਈਆਂ ਸਨ।
ਜ਼ੁਲਫਿਨਗਰ ਅਲੀ ਪਠਾਨ ਨੇ ਕਿਹਾ ਕਿ ਪੰਜਾਬ ਕੇਸਰੀ ਬਿਨਾ ਜਾਤ-ਪਾਤ ਅਤੇ ਵਿਤਕਰੇ ਦੇ ਹਰ ਵਰਗ ਦੇ ਲੋੜਵੰਦ ਲੋਕਾਂ ਦੀ ਜੋ ਮਦਦ ਕਰ ਰਿਹਾ ਹੈ, ਉਹ ਇਕ ਇਤਿਹਾਸਕ ਕਾਰਜ ਹੈ। ਇਕਬਾਲ ਅਰਨੇਜਾ ਅਤੇ ਡਿੰਪਲ ਸੂਰੀ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਇਕ ਮਹਾਨ ਕਾਰਜ ਹੈ। ਮੀਨੂੰ ਸ਼ਰਮਾ ਨੇ ਕਿਹਾ ਕਿ ਨਰ ਸੇਵਾ ਹੀ ਅਸਲ ’ਚ ਨਾਰਾਇਣ ਸੇਵਾ ਹੈ ਅਤੇ ਅਸੀਂ ਸ਼੍ਰੀ ਵਿਜੇ ਚੋਪੜਾ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਸਾਨੂੰ ਇਸ ਕਾਰਜ ’ਚ ਲਾ ਕੇ ਰੱਖਿਆ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਸਾਨੂੰ ਸਰਹੱਦੀ ਲੋਕਾਂ ਦੀ ਮਦਦ ਕਰ ਕੇ ਬੇਮਿਸਾਲ ਸਕੂਨ ਮਿਲਦਾ ਹੈ। ਇਸ ਮੌਕੇ ’ਤੇ ਸੀ.ਆਰ.ਪੀ.ਐੱਫ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਵੀ ਲਗਾਇਆ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।