ਲਓ ਜੀ ਆ ਗਿਆ ਅੰਬਾਨੀ ਦੀ ਲਾਡਲੀ ਦੇ ਵਿਆਹ ਦਾ 'ਸ਼ਾਹੀ ਕਾਰਡ'

Saturday, Nov 10, 2018 - 04:10 PM (IST)

ਲਓ ਜੀ ਆ ਗਿਆ ਅੰਬਾਨੀ ਦੀ ਲਾਡਲੀ ਦੇ ਵਿਆਹ ਦਾ 'ਸ਼ਾਹੀ ਕਾਰਡ'

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਆਪਣੀ ਲਾਡਲੀ ਧੀ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਰਸਮਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਲੱਗ ਰਹੇ ਹਨ। ਉਹ ਆਪਣੀ ਧੀ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਨੂੰ ਵੀ ਯਾਦਗਾਰ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ। ਹਰ ਧੀ ਦੇ ਬਾਪ ਨੂੰ ਆਪਣੀ ਧੀ ਵਿਆਹ ਨੂੰ ਲੈ ਕੇ ਬਹੁਤ ਚਾਅ ਹੁੰਦਾ ਹੈ ਪਰ ਆਪਣੇ ਸਪਨੇ ਪੂਰੇ ਕਰਨ ਦੀ ਸਮਰੱਥਾ ਕਿਸੇ-ਕਿਸੇ ਬਾਪ ਕੋਲ ਹੀ ਹੁੰਦੀ ਹੈ। ਮੁਕੇਸ਼ ਅੰਬਾਨੀ ਨੇ ਈਸ਼ਾ ਦੇ ਰਿਸ਼ਤਾ ਪੱਕਣ ਹੋਣ ਤੋਂ ਬਾਅਦ ਦੇ ਸ਼ਾਹੀ ਜਸ਼ਨ , ਇਟਲੀ 'ਚ ਸ਼ਾਹੀ ਮੰਗਣੀ ਦਾ ਤਿੰਨ ਦਿਨ ਦਾ ਜਸ਼ਨ , ਵਿਆਹ ਦਾ ਪਹਿਲਾਂ ਕਾਰਡ ਭੇਂਟ ਕਰਨ ਲਈ ਕੇਦਾਰਨਾਥ-ਬਦਰੀਨਾਥ ਜਾਣਾ ਅਤੇ ਧੀ-ਦਾਮਾਦ ਲਈ ਆਸ਼ੀਰਵਾਦ ਮੰਗਣ ਨੂੰ ਲੈ ਕੇ ਸਭ ਕੁਝ ਸ਼ਾਹੀ ਅੰਦਾਜ਼ ਵਿਚ ਹੋ ਰਿਹਾ ਹੈ।
ਹੁਣ ਕਾਰਡ ਨੂੰ ਲੈ ਕੇ ਇਹ ਵਿਆਹ ਫਿਰ ਚਰਚਾ 'ਚ ਹੈ। ਈਸ਼ਾ ਦੇ ਵਿਆਹ ਦਾ ਇਹ ਸ਼ਾਹੀ ਕਾਰਡ ਕੋਈ ਆਮ ਕਾਰਡ ਨਹੀਂ ਹੈ। ਇਹ ਇਕ ਬਕਸੇ ਦੇ ਰੂਪ ਵਿਚ ਹੈ। ਇਸ ਨੂੰ ਖੋਲ੍ਹਦੇ ਹੀ 'IA' ਲਿਖਿਆ ਦਿਖਦਾ ਹੈ ਜਿਸਦਾ ਅਰਥ ਹੈ ਈਸ਼ਾ-ਆਨੰਦ

PunjabKesari

ਮੇਨ ਬਾਕਸ ਵਿਚ ਇਕ ਡਾਇਰੀ ਹੈ, ਜਿਸ ਵਿਚ ਵਿਆਹ ਦਾ ਸੱਦਾ ਦੇਣ ਦੇ ਨਾਲ-ਨਾਲ ਹੋਰ ਜਾਣਕਾਰੀ ਦਿੱਤੀ ਗਈ ਹੈ। ਡਾਇਰੀ ਦੇ ਚੌਥੇ ਪੰਨੇ 'ਚ ਇਕ ਪੱਤਰ ਹੈ ਜਿਸ ਨੂੰ ਈਸ਼ਾ ਅਤੇ ਉਨ੍ਹਾਂ ਦੇ ਹੋਣ ਵਾਲੇ ਪਤੀ ਆਨੰਦ ਨੇ ਲਿਖਿਆ ਹੈ। ਇਸ ਤੋਂ ਅਗਲੇ ਪੰਨੇ 'ਚ ਸ਼ੁੱਭ ਕਾਮਨਾਵਾਂ ਸਿਰਲੇਖ ਹੇਠ ਵਿਆਹ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਗਈ ਹੈ।

PunjabKesari

ਇਸ ਸੱਦਾ ਪੱਤਰ ਵਿਚ ਇਕ ਹੋਰ ਡੱਬਾ ਹੈ ਜਿਹੜਾ ਕਿ ਗੁਲਾਬੀ ਰੰਗ ਦਾ ਹੈ ਅਤੇ ਉਸ 'ਤੇ ਸੋਨੇ ਨਾਲ ਕਢਾਈ ਕੀਤੀ ਗਈ ਹੈ। ਇਸ ਨੂੰ ਖੋਲ੍ਹਣ 'ਤੇ ਗਾਇਤਰੀ ਮੰਤਰ ਵੱਜਦਾ ਹੈ। ਇਸ ਦੇ ਅੰਦਰ 4 ਹੋਰ ਛੋਟੇ ਡੱਬੇ ਹਨ, ਜਿਨ੍ਹਾਂ ਵਿਚ ਗਾਇਤਰੀ ਦੇਵੀ ਦੀਆਂ ਤਸਵੀਰਾਂ ਹਨ। ਦੱਸਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ 12 ਦਸੰਬਰ ਨੂੰ ਧੀ ਈਸ਼ਾ ਦੇ ਵਿਆਹ ਦੀ ਤਾਰੀਖ ਦਾ ਐਲਾਨ ਕੀਤਾ ਸੀ।

PunjabKesari

ਜ਼ਿਕਰਯੋਗ ਹੈ ਕਿ ਆਨੰਦ ਪਿਰਾਮਲ ਦੀ ਮੰਗਣੀ ਇਸੇ ਸਾਲ ਮਈ ਵਿਚ ਹੋਈ ਸੀ। ਆਨੰਦ ਪਿਰਾਮਲ ਰਿਐਲਟੀ ਗਰੁੱਪ ਦੇ ਫਾਊਂਡਰ ਅਜੇ ਪਿਰਾਮਲ ਦੇ ਬੇਟੇ ਹਨ।


Related News