ਵੱਡੀ ਖ਼ਬਰ ; ਬੰਦ ਰਹਿਣਗੇ ਇਹ ਰੋਡ, ਜਾਰੀ ਹੋਇਆ ਰੂਟ ਪਲਾਨ, ਖੱਜਲ-ਖ਼ੁਆਰੀ ਤੋਂ ਬਚਣ ਲਈ ਪੜ੍ਹੋ ਇਹ ਖ਼ਬਰ

Tuesday, Aug 12, 2025 - 09:52 AM (IST)

ਵੱਡੀ ਖ਼ਬਰ ; ਬੰਦ ਰਹਿਣਗੇ ਇਹ ਰੋਡ, ਜਾਰੀ ਹੋਇਆ ਰੂਟ ਪਲਾਨ, ਖੱਜਲ-ਖ਼ੁਆਰੀ ਤੋਂ ਬਚਣ ਲਈ ਪੜ੍ਹੋ ਇਹ ਖ਼ਬਰ

ਨਵੀਂ ਦਿੱਲੀ- ਆਜ਼ਾਦੀ ਦਿਵਸ ਨੇੜੇ ਆਉਂਦਿਆਂ ਹੀ ਦੇਸ਼ ਭਰ 'ਚ ਇਸ ਸਮਾਰੋਹ ਦੀਆਂ ਤਿਆਰੀਆਂ ਜ਼ੋਰ ਫੜ ਲੈਂਦੀਆਂ ਹਨ। ਰਾਜਧਾਨੀ ਦਿੱਲੀ 'ਚ ਇਸ ਸਮਾਗਮ ਨੂੰ ਲੈ ਕੇ ਸਭ ਤੋਂ ਵੱਧ ਉਤਸ਼ਾਹ ਦਿਖਦਾ ਹੈ। ਇਸੇ ਦੌਰਾਨ ਦਿੱਲੀ 'ਚ ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ਪੁਲਸ ਨੇ ਟ੍ਰੈਫ਼ਿਕ ਅਡਵਾਈਜ਼ਰੀ ਜਾਰੀ ਕੀਤੀ ਹੈ। ਇਸ ਅਡਵਾਈਜ਼ਰੀ ਅਨੁਸਾਰ ਆਜ਼ਾਦੀ ਦਿਵਸ ਦੀ ਫੁੱਲ ਡ੍ਰੈੱਸ ਰਿਹਰਸਲ, ਜੋ ਕਿ 13 ਅਗਸਤ ਨੂੰ ਕੀਤੀ ਜਾਣੀ ਹੈ, ਨੂੰ ਲੈ ਕੇ ਲੋਕਾਂ ਨੂੰ ਮੇਨ ਸੜਕਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। 

ਟ੍ਰੈਫ਼ਿਕ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ 13 ਅਗਸਤ ਨੂੰ ਫੁੱਲ ਡਰੈੱਸ ਰਿਹਰਸਲ ਕੀਤੀ ਜਾਵੇਗੀ, ਜਿਸ ਕਾਰਨ ਸਵੇਰੇ 4 ਵਜੇ ਤੋਂ ਨੇਤਾਜੀ ਸੁਭਾਸ਼ ਮਾਰਗ, ਲੋਥੀਅਨ ਰੋਡ, ਐੱਸ.ਪੀ. ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ ਤੇ ਨਿਸ਼ਾਦ ਰਾਜ ਮਾਰਗ ਵਰਗੇ ਕਈ ਰੋਡ ਆਵਾਜਾਈ ਲਈ ਬੰਦ ਰਹਿਣਗੇ। ਆਈ.ਐੱਸ.ਬੀ.ਟੀ. ਕਸ਼ਮੀਰੀ ਗੇਟ, ਸਲੀਮਗੜ੍ਹ ਬਾਈਪਾਸ, ਵਿਕਾਸ ਮਾਰਗ ਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ ਦੇ ਟ੍ਰੈਫ਼ਿਕ ਨੂੰ ਡਾਈਵਰਟ ਕੀਤਾ ਜਾਵੇਗਾ। ਅਜਮੇਰੀ ਗੇਟ, ਦੱਖਣੀ ਦਿੱਲੀ, ਮਾਲ ਰੋਡ, ਬਰਫ਼ਖ਼ਾਨਾ ਵਾਲੇ ਪਾਸਿਓਂ ਆਉਣ ਵਾਲੀਆਂ ਬੱਸਾਂ ਲਈ ਵੱਖਰਾ ਰੂਟ ਪਲਾਨ ਤਿਆਰ ਕੀਤਾ ਗਿਆ ਹੈ, ਤਾਂ ਜੋ ਉਨ੍ਹਾਂ ਦਾ ਸੰਚਾਲਨ ਬਿਨਾਂ ਕਿਸੇ ਰੁਕਾਵਟ ਚੱਲਦਾ ਰਹੇ। 

यातायात निर्देशिका

13 अगस्त, 2025 को #स्वतंत्रता_दिवस फुल ड्रेस रिहर्सल के दृष्टिगत, दिल्ली यातायात पुलिस यात्रियों को इन मार्गों का प्रयोग न करने और उल्लिखित समय पर वैकल्पिक मार्गों को प्रयोग करने की सलाह देती है।#DPTrafficAdvisory pic.twitter.com/QGGoeccwmS

— Delhi Traffic Police (@dtptraffic) August 11, 2025

ਦਿੱਲੀ ਪੁਲਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ 4 ਵਜੇ ਤੋਂ 10 ਵਜੇ ਤੱਕ ਸੀ ਹੈਕਸਾਗਨ, ਇੰਡੀਆ ਗੇਟ, ਕਾਪਰਨਿਕਸ ਰੋਡ, ਮੈਂਡੀ ਹਾਊਸ, ਬਾਰਸ ਰੋਡ, ਡਬਲਯੂ ਪ੍ਰਿੰਟ ਰੋਡ, ਤਿਲਕ ਰੋਡ ਆਦਿ ਇਲਾਕਿਆਂ ਵੱਲ ਆਮ ਲੋਕਾਂ ਨੂੰ ਨਾ ਜਾਣ ਦੀ ਅਪੀਲ ਕੀਤੀ ਹੈ। ਇਹ ਸੜਕਾਂ ਆਮ ਲੋਕਾਂ ਲਈ ਬੰਦ ਰਹਿਣਗੀਆਂ ਤੇ ਸਿਰਫ਼ ਰਿਹਰਸਲ 'ਚ ਜਾਣ ਵਾਲੇ ਵਾਹਨਾਂ ਨੂੰ ਹੀ ਇਸ ਪਾਸੇ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੰਗਲਵਾਰ ਰਾਤ 12 ਵਜੇ ਤੋਂ ਬਾਅਦ ਭਾਰੀ ਵਾਹਨਾਂ ਤੇ ਅੰਤਰਰਾਜੀ ਬੱਸਾਂ ਦੀ ਆਵਾਜਾਈ ਵੀ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ। ਇਸ ਲਈ ਪੁਲਸ ਨੇ ਯਾਤਰੀਆਂ ਨੂੰ ਆਪਣੀ ਯਾਤਰਾ ਇਸ ਰੂਟ ਪਲਾਨ ਰਾਹੀਂ ਤਿਆਰ ਕਰਨ ਦੀ ਅਪੀਲ ਕੀਤੀ ਹੈ। 

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ ! ਪੈਟਰੋਲ ਪੰਪਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News