ਭਾਰਤੀ ਫ਼ੌਜ ਲਈ ਇਲੈਕਟ੍ਰਿਕ ਜੰਗੀ ਬੇੜਾ ਬਣਾਵੇਗੀ Rolls Royce ! ਕੰਪਨੀ ਨੇ ਜਤਾਈ ਇੱਛਾ

Saturday, Oct 11, 2025 - 01:40 PM (IST)

ਭਾਰਤੀ ਫ਼ੌਜ ਲਈ ਇਲੈਕਟ੍ਰਿਕ ਜੰਗੀ ਬੇੜਾ ਬਣਾਵੇਗੀ Rolls Royce ! ਕੰਪਨੀ ਨੇ ਜਤਾਈ ਇੱਛਾ

ਨੈਸ਼ਨਲ ਡੈਸਕ- ਭਾਰਤ ਅਤੇ ਬ੍ਰਿਟੇਨ ਵਿਚਾਲੇ ਤਕਨਾਲੋਜੀ ਅਤੇ ਰੱਖਿਆ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਇਸੇ ਤਹਿਤ, ਬ੍ਰਿਟੇਨ ਦੀ ਦਿੱਗਜ ਕੰਪਨੀ ਰੋਲਸ-ਰੌਇਸ (Rolls-Royce) ਨੇ ਭਾਰਤੀ ਜਲ ਸੈਨਾ ਦੇ ਨਾਲ ਮਿਲ ਕੇ ਦੇਸ਼ ਦਾ ਪਹਿਲਾ ਇਲੈਕਟ੍ਰਿਕ ਜੰਗੀ ਬੇੜਾ (electric warship) ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸ ਕਦਮ ਨਾਲ ਭਾਰਤ ਦੀ ਰੱਖਿਆ ਸਮਰੱਥਾ ਵਿੱਚ ਵੱਡਾ ਵਾਧਾ ਹੋਵੇਗਾ ਅਤੇ ਇਹ ਕਦਮ ਭਵਿੱਖ ਦੀਆਂ ਤਕਨੀਕਾਂ ਲਈ ਤਿਆਰੀ ਨੂੰ ਦਰਸਾਉਂਦਾ ਹੈ।

ਰੋਲਸ-ਰੌਇਸ ਦੀ ਇਹ ਮਹਾਰਤ ਭਾਰਤ ਦੀ ਜਲ ਸੈਨਾ ਨੂੰ ਤਕਨੀਕੀ ਰੂਪ ਨਾਲ ਉੱਨਤ ਬਣਾਉਣ ਵਿੱਚ ਮਦਦ ਕਰੇਗੀ। ਕੰਪਨੀ ਦੀ ਇਸ ਹਿੱਸੇਦਾਰੀ ਕਾਰਨ ਚੀਨ ਅਤੇ ਪਾਕਿਸਤਾਨ ਦੀ ਚਿੰਤਾ ਵਧ ਜਾਵੇਗੀ, ਕਿਉਂਕਿ ਇਹ ਇਲੈਕਟ੍ਰਿਕ ਜੰਗੀ ਬੇੜਾ ਭਾਰਤ ਦੀ ਜਲ ਸੈਨਾ ਨੂੰ ਸਿਰਫ਼ ਗਿਣਤੀ ਪੱਖੋਂ ਹੀ ਨਹੀਂ, ਸਗੋਂ ਤਕਨੀਕੀ ਪੱਖੋਂ ਵੀ ਭਵਿੱਖ ਦੀਆਂ ਜੰਗਾਂ ਲਈ ਤਿਆਰ ਕਰੇਗਾ।

ਰੋਲਸ-ਰੌਇਸ ਨਾਲ ਸਾਂਝੇਦਾਰੀ ਕਾਰਨ ਪਾਕਿਸਤਾਨ ਦੇ ਮੁਕਾਬਲੇ ਭਾਰਤ ਦੀ ਫੌਜੀ ਸਮਰੱਥਾ ਦੀ ਤਾਕਤ ਹੋਰ ਵਧ ਜਾਵੇਗੀ। ਰੋਲਸ-ਰੌਇਸ ਦੇ ਇੰਜਣ ਬਹੁਤ ਜ਼ਿਆਦਾ ਭਰੋਸੇਯੋਗ ਹਨ ਤੇ ਲੰਬੀ ਸੇਵਾ ਲਈ ਜਾਣੇ ਜਾਂਦੇ ਹਨ, ਜਿਸ ਨਾਲ ਭਾਰਤੀ ਫੌਜ ਦੀ ਸਮਰੱਥਾ 'ਚ ਵਿਸਥਾਰ ਹੋਵੇਗਾ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਡਿੱਗਦਿਆਂ ਹੀ ਲੱਗ ਗਈ ਅੱਗ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ

ਜ਼ਿਕਰਯੋਗ ਹੈ ਕਿ ਰੋਲਸ-ਰੌਇਸ ਬ੍ਰਿਟੇਨ ਦੀ ਇੱਕ ਦਿੱਗਜ ਕੰਪਨੀ ਹੈ ਜੋ ਲਗਜ਼ਰੀ ਕਾਰਾਂ ਦੇ ਨਾਲ-ਨਾਲ ਏਵੀਏਸ਼ਨ ਪਾਵਰ ਅਤੇ ਸਮੁੰਦਰੀ ਇੰਜੀਨੀਅਰਿੰਗ ਵਿੱਚ ਵੀ ਮਹਾਰਤ ਰੱਖਦੀ ਹੈ। ਰੋਲਸ-ਰੌਇਸ ਦਾ ਕਹਿਣਾ ਹੈ ਕਿ ਉਸ ਕੋਲ ਹਾਈਬ੍ਰਿਡ-ਇਲੈਕਟ੍ਰਿਕ ਅਤੇ ਫੁੱਲ-ਇਲੈਕਟ੍ਰਿਕ ਪ੍ਰੋਪਲਸ਼ਨ ਸਿਸਟਮ (ਜਹਾਜ਼ਾਂ ਨੂੰ ਚਲਾਉਣ ਵਾਲੀ ਤਕਨੀਕ) ਦੀ ਤਕਨੀਕ ਹੈ, ਜੋ ਭਾਰਤੀ ਜਲ ਸੈਨਾ ਦੇ ਆਧੁਨਿਕੀਕਰਨ ਵਿੱਚ ਸਹਾਇਕ ਹੋਵੇਗੀ।

ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਡਿਫੈਂਸ, ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ) ਅਭਿਸ਼ੇਕ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੇ ਉਤਪਾਦ, ਮੁਹਾਰਤ ਅਤੇ ਤਜ਼ਰਬਾ ਹੈ ਜੋ ਭਾਰਤੀ ਜਲ ਸੈਨਾ ਦੇ ਆਧੁਨਿਕੀਕਰਨ ਵਿੱਚ ਸਹਾਇਕ ਹੋਣਗੇ। ਇਸੇ ਦੌਰਾਨ ਬ੍ਰਿਟੇਨ ਦਾ ਕੈਰੀਅਰ ਸਟ੍ਰਾਈਕ ਗਰੁੱਪ (Carrier Strike Group), ਜਿਸਦੀ ਅਗਵਾਈ ਏਅਰਕ੍ਰਾਫਟ ਕੈਰੀਅਰ ਐੱਚ.ਐੱਮ.ਐੱਸ. ਪ੍ਰਿੰਸ ਆਫ਼ ਵੇਲਜ਼ ਕਰ ਰਿਹਾ ਹੈ, ਮੁੰਬਈ ਪਹੁੰਚਿਆ ਹੈ। ਇਹ ਜਹਾਜ਼ ਰੋਲਸ-ਰੌਇਸ ਦੇ MT30 ਗੈਸ ਟਰਬਾਈਨ 'ਤੇ ਚੱਲਦਾ ਹੈ, ਜੋ ਚਾਰ ਡੀਜ਼ਲ ਜਨਰੇਟਰਾਂ ਨਾਲ ਮਿਲ ਕੇ ਕੁੱਲ 109 ਮੈਗਾਵਾਟ (MW) ਬਿਜਲੀ ਪੈਦਾ ਕਰਦਾ ਹੈ, ਜੋ ਇੱਕ ਛੋਟੇ ਸ਼ਹਿਰ ਨੂੰ ਬਿਜਲੀ ਦੇਣ ਲਈ ਕਾਫੀ ਹੈ।

ਇਹ ਵੀ ਪੜ੍ਹੋ- ਸਕੂਲ 'ਚ ਅੱਤਵਾਦੀ ! ਪੁਲਸ ਨੇ ਪਾ ਲਿਆ ਘੇਰਾ, 6 ਨੂੰ ਕੀਤਾ ਢੇਰ, 3 ਜਵਾਨ ਵੀ ਹੋਏ ਸ਼ਹੀਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News