ਵਿਆਹ ਤੋਂ ਬਾਅਦ ਸਹੁਰੇ ਘਰ ਨਹੀਂ ਪੁੱਜੀ ਲਾੜੀ, ਪਤੀ ਸਾਹਮਣੇ ਬਦਮਾਸ਼ਾਂ ਨੇ ਇਸ ਘਟਨਾ ਨੂੰ ਦਿੱਤਾ ਅੰਜ਼ਾਮ

Thursday, Dec 02, 2021 - 03:31 PM (IST)

ਵਿਆਹ ਤੋਂ ਬਾਅਦ ਸਹੁਰੇ ਘਰ ਨਹੀਂ ਪੁੱਜੀ ਲਾੜੀ, ਪਤੀ ਸਾਹਮਣੇ ਬਦਮਾਸ਼ਾਂ ਨੇ ਇਸ ਘਟਨਾ ਨੂੰ ਦਿੱਤਾ ਅੰਜ਼ਾਮ

ਰੋਹਤਕ- ਹਰਿਆਣਾ ਦੇ ਰੋਹਤਕ ’ਚ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਜਿੱਥੇ ਬਦਮਾਸ਼ਾਂ ਨੇ ਵਿਆਹ ਤੋੋਂ ਬਾਅਦ ਸਹੁਰੇ ਘਰ ਜਾ ਰਹੀ ਲਾੜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਲਾੜੀ ਵਿਦਾਈ ਤੋਂ ਬਾਅਦ ਆਪਣੇ ਪਤੀ ਦੇ ਘਰ ਪੁੱਜੀ ਵੀ ਨਹੀਂ ਸੀ ਕਿ ਰਸਤੇ ਵਿਚ ਹੀ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਕਾਰ ਸਵਾਰ ਬਦਮਾਸ਼ਾਂ ਨੇ ਲਾੜੀ ਦੀ ਕਾਰ ਰੁਕਵਾਈ, ਜਿਸ ਤੋਂ ਬਾਅਦ ਲਾੜੇ ਦੇ ਸਾਹਮਣੇ ਹੀ ਲਾੜੀ ਨੂੰ ਗੋਲੀਆਂ ਮਾਰੀਆਂ। ਲਾੜੀ ਨੂੰ ਪੀ. ਜੀ. ਆਈ. ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

ਲਾੜਾ ਕਾਰ ’ਚੋਂਂ ਉਤਰਿਆ, ਲਾੜੀ ’ਤੇ ਵਰ੍ਹਾਈਆਂ ਗੋਲੀਆਂ-
ਇਹ ਘਟਨਾ ਰੋਹਤਕ ਜ਼ਿਲ੍ਹੇ ਦੇ ਭਲੀ ਪਿੰਡ ਦੀ ਹੈ। ਜਿੱਥੇ ਇੱਕ ਲਾੜੀ ਪੇਕੇ ਘਰ ਛੱਡ ਕੇ ਵਿਆਹ ਮਗਰੋਂ ਆਪਣੇ ਸਹੁਰੇ ਘਰ ਜਾ ਰਹੀ ਸੀ ਤਾਂ ਰਸਤੇ ਵਿਚ ਹੀ ਬਦਮਾਸ਼ਾਂ ਨੇ ਉਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਿੰਨ ਗੋਲੀਆਂ ਮਾਰ ਦਿੱਤੀਆਂ। ਬਦਮਾਸ਼ਾਂ ਨੇ ਪਹਿਲਾਂ ਲਾੜੇ ਦੀ ਕਾਰ ਨੂੰ ਓਵਰਟੇਕ ਕੀਤਾ ਅਤੇ ਲਾੜੇ ਨੂੰ ਹੇਠਾਂ ਉਤਾਰਨ ਤੋਂ ਬਾਅਦ ਲਾੜੀ ’ਤੇ ਗੋਲੀਆਂ ਚਲਾ ਦਿੱਤੀ। ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਪਿੱਛੇ ਕੁਝ ਨੌਜਵਾਨਾਂ ’ਤੇ ਸ਼ੱਕ ਜ਼ਾਹਰ ਕੀਤਾ ਹੈ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਬਦਮਾਸ਼ ਇਨੋਵਾ ਕਾਰ ’ਚ ਆਏ ਸਨ। ਇਸ ਖੂਨੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਮਿਸਾਲ: ਪਿਤਾ ਨੇ ਕੰਨਿਆਦਾਨ ’ਚ ਦਿੱਤੇ 75 ਲੱਖ ਰੁਪਏ, ਧੀ ਨੇ ਇਸ ਨੇਕ ਕੰਮ ਲਈ ਕੀਤੇ ਦਾਨ

ਲਾੜੀ ਦੀ ਹਾਲਤ ਨਾਜ਼ੁਕ-
ਜਾਣਕਾਰੀ ਮੁਤਾਬਕ ਸਾਂਪਲਾ ਪਿੰਡ ਤੋਂ ਵਿਆਹ ਤੋਂ ਬਾਅਦ ਲਾੜੀ ਆਪਣੇ ਲਾੜੇ ਨਾਲ ਕਾਰ ’ਚ ਸਹੁਰੇ ਘਰ ਜਾ ਰਹੀ ਸੀ ਪਰ ਰਸਤੇ ਵਿਚ ਪਿੰਡ ਦੇ ਬਾਹਰ ਉਸ ਦੀ ਉਡੀਕ ਕਰ ਰਹੇ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਘਬਰਾਏ ਲੋਕਾਂ ਨੇ ਕਿਸੇ ਤਰ੍ਹਾਂ ਜ਼ਖਮੀ ਲਾੜੀ ਨੂੰ ਪੀ. ਜੀ. ਆਈ. ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫ਼ਿਲਹਾਲ ਪੁਲਸ ਨੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦੋ ਕਿਸਾਨਾਂ ਦੀ ਅਨੋਖੀ ਸੁੱਖਣਾ: ਇਕ ਪਹਿਨ ਰਿਹੈ ਕਾਲੇ ਕੱਪੜੇ, ਦੂਜੇ ਨੇ ਛੱਡੀ ਚੱਪਲ ਪਾਉਣੀ, ਜਾਣੋ ਕੀ ਹੈ ਮਾਮਲਾ


author

Tanu

Content Editor

Related News