ਪ੍ਰਸਿੱਧ ਪੁਲਾੜ ਵਿਗਿਆਨੀ ਆਰ ਨਰਸਿਮਹਾ ਦਾ ਦਿਹਾਂਤ, PM ਮੋਦੀ ਨੇ ਜਤਾਇਆ ਸੋਗ

Tuesday, Dec 15, 2020 - 10:53 AM (IST)

ਪ੍ਰਸਿੱਧ ਪੁਲਾੜ ਵਿਗਿਆਨੀ ਆਰ ਨਰਸਿਮਹਾ ਦਾ ਦਿਹਾਂਤ, PM ਮੋਦੀ ਨੇ ਜਤਾਇਆ ਸੋਗ

ਨਵੀਂ ਦਿੱਲੀ- ਮਸ਼ਹੂਰ ਪੁਲਾੜ ਵਿਗਿਆਨੀ ਅਤੇ ਪਦਮ ਵਿਭੂਸ਼ਣ ਨਾਲ ਸਨਮਾਨ ਪ੍ਰੋ. ਰੋਡੱਮ ਨਰਸਿਮਹਾ ਦਾ ਸੋਮਵਾਰ ਦੀ ਰਾਤ ਦਿਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਅਤੇ ਇਕ ਧੀ ਹੈ। ਮਰਹੂਮ ਵਿਗਿਆਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰੋ. ਨਰਸਿਮਹਾ ਦਿਲ ਸੰਬੰਧੀ ਬੀਮਾਰੀ ਨਾਲ ਪੀੜਤ ਸਨ। ਇਕ ਨਿੱਜੀ ਹਸਪਤਾਲ ਚ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। 

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਰੋਡੱਮ ਨਰਸਿਮਹਾ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਗਿਆਨ ਅਤੇ ਖੋਜ ਦੀ ਭਾਰਤੀ ਪਰੰਪਰਾ ਦੀ ਉੱਤਮਤਾ ਨੂੰ ਸਾਕਾਰ ਕੀਤਾ। ਮੋਦੀ ਨੇ ਟਵੀਟ ਕੀਤਾ,''ਰੋਡੱਮ ਨੇ ਗਿਆਨ ਅਤੇ ਖੋਜ ਦੀ ਭਾਰਤੀ ਪਰੰਪਰਾ ਦੀ ਉੱਤਮਤਾ ਨੂੰ ਸਾਕਾਰ ਕੀਤਾ। ਉਹ ਇਕ ਸ਼ਾਨਦਾਰ ਵਿਗਿਆਨੀ ਸੀ ਅਤੇ ਭਾਰਤ ਦੀ ਤਰੱਕੀ ਲਈ ਵਿਗਿਆਨ ਅਤੇ ਨਵੀਨੀਕਰਨ ਦੀ ਤਾਕਤ ਦਾ ਲਾਭ ਚੁੱਕਣ ਨੂੰ ਲੈ ਕੇ ਗੰਭੀਰ ਸਨ। ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਦੇ ਪ੍ਰਤੀ ਮੇਰੀ ਹਮਦਰਦੀ ਹੈ।''


author

DIsha

Content Editor

Related News